ਥਾਣੇ ਦੀ ਹਵਾਲਾਤ ’ਚ ਦਿਲ ਦਾ ਦੌਰਾ ਪੈਣ ਕਾਰਨ ਕੈਦੀ ਦੀ ਮੌਤ
Tuesday, Jan 18, 2022 - 02:36 PM (IST)
ਮਾਛੀਵਾੜਾ ਸਾਹਿਬ (ਟੱਕਰ) - ਮਾਛੀਵਾੜਾ ਪੁਲਸ ਥਾਣਾ ਦੀ ਹਵਾਲਾਤ ਵਿਚ ਅੱਜ ਸਵੇਰੇ ਮੁਲਜ਼ਮ ਕ੍ਰਿਪਾਲ ਸਿੰਘ ਉਰਫ਼ ਕਰਨ ਵਾਸੀ ਭਮਾ ਕਲਾਂ (55) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਪੁਲਸ ਵਲੋਂ ਉਸ ਨੂੰ 17 ਜਨਵਰੀ ਨੂੰ 15 ਗ੍ਰਾਮ ਸਮੈਕ ਦੇ ਕਥਿਤ ਦੋਸ਼ ਹੇਠ ਗ੍ਰਿਫ਼ਤਾਰ ਕਰ ਉਸ ’ਤੇ ਮਾਮਲਾ ਦਰਜ ਕੀਤਾ ਸੀ। ਮ੍ਰਿਤਕ ਕ੍ਰਿਪਾਲ ਸਿੰਘ ਰਾਤ ਪੁਲਸ ਥਾਣੇ ਦੀ ਹਵਾਲਾਤ ਵਿਚ ਸੀ, ਜਿਸ ਨੂੰ ਰਾਤ ਪਰਿਵਾਰਕ ਮੈਂਬਰ ਮਿਲ ਕੇ ਵੀ ਗਏ ਅਤੇ ਉਹ ਤੰਦਰੁਸਤ ਸੀ।
ਪੜ੍ਹੋ ਇਹ ਵੀ ਖ਼ਬਰ - ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਦਾ ਜਾਣੋ ਸਿਆਸੀ ਸਫ਼ਰ
ਥਾਣੇ ਦੀ ਹਵਾਲਾਤ ਵਿਚ ਮ੍ਰਿਤਕ ਕ੍ਰਿਪਾਲ ਸਿੰਘ ਨਾਲ ਕੁਝ ਹੋਰ ਮੁਲਜ਼ਮ ਵੀ ਬੰਦ ਸਨ। ਜਦੋਂ ਉਹ ਸਵੇਰੇ ਨਾ ਉੱਠਿਆ ਤਾਂ ਤੁਰੰਤ ਉਸ ਨੂੰ ਪੁਲਸ ਕਰਮਚਾਰੀ ਮਾਛੀਵਾੜਾ ਹਸਪਤਾਲ ਵਿਖੇ ਲੈ ਕੇ ਗਏ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਮੁਖੀ ਪ੍ਰਕਾਸ਼ ਮਸੀਹ ਅਨੁਸਾਰ ਮੁੱਢਲੀ ਜਾਂਚ ਦੌਰਾਨ ਇਹ ਲੱਗ ਰਿਹਾ ਹੈ ਕਿ ਕ੍ਰਿਪਾਲ ਸਿੰਘ ਨੂੰ ਦਿਲ ਦਾ ਦੌਰਾ ਪਿਆ ਹੈ, ਜਿਸ ਕਾਰਨ ਉਸਦੀ ਮੌਤ ਹੋ ਗਈ।
ਪੜ੍ਹੋ ਇਹ ਵੀ ਖ਼ਬਰ - ਵੱਡੀ ਵਾਰਦਾਤ: 2 ਮਹੀਨੇ ਪਹਿਲਾਂ ਵਿਆਹੀ ਕੁੜੀ ਦਾ ਸਹੁਰੇ ਪਰਿਵਾਰ ਵਲੋਂ ਕਤਲ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ
ਉਨ੍ਹਾਂ ਨੇ ਕਿਹਾ ਕਿ ਹਵਾਲਾਤੀ ਦਾ ਡਾਕਟਰੀ ਟੀਮ ਵਲੋਂ ਪੋਸਟ ਮਾਰਟਮ ਕੀਤਾ ਜਾਵੇਗਾ ਤਾਂ ਜੋ ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਲੱਗ ਸਕੇ। ਪੁਲਸ ਵਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ, ਜੋ ਹਸਪਤਾਲ ਪੁੱਜ ਚੁੱਕੇ ਸਨ। ਜ਼ਿਕਰਯੋਗ ਹੈ ਕਿ ਮ੍ਰਿਤਕ ਕ੍ਰਿਪਾਲ ਸਿੰਘ ਦੇ ਨੌਜਵਾਨ ਪੁੱਤਰ ਦੀ ਡੇਢ ਸਾਲ ਪਹਿਲਾਂ