ਮਾਮਲਾ RC ਤੇ ਲਾਇਸੈਂਸਾਂ ਦੀ ਪ੍ਰਿੰਟਿੰਗ ’ਚ ਹੋ ਰਹੀ ਦੇਰੀ ਦਾ, ਟ੍ਰੈਫਿਕ ਅਧਿਕਾਰੀਆਂ ਨੂੰ ਵਿਭਾਗ ਨੇ ਦਿੱਤੀ ਇਹ ਹਦਾਇਤ

03/16/2023 10:21:34 PM

ਲੁਧਿਆਣਾ (ਸੰਨੀ)-ਟਰਾਂਸਪੋਰਟ ਵਿਭਾਗ ਪੰਜਾਬ ਵੱਲੋਂ ਆਰ. ਸੀ. ਅਤੇ ਡਰਾਈਵਿੰਗ ਲਾਇਸੈਂਸ ਦੀ ਪ੍ਰਿੰਟਿੰਗ ਚੰਡੀਗੜ੍ਹ ਹੈੱਡ ਆਫਿਸ ਤੋਂ ਕਰਵਾਈ ਜਾ ਰਹੀ ਹੈ ਪਰ ਪਿਛਲੇ ਕੁਝ ਮਹੀਨਿਆਂ ਤੋਂ ਪ੍ਰਿੰਟਿੰਗ ’ਚ ਦੇਰ ਹੋ ਰਹੀ ਹੈ, ਜਿਸ ਕਾਰਨ ਆਮ ਲੋਕਾਂ ਦੇ ਸੜਕਾਂ ’ਤੇ ਟ੍ਰੈਫਿਕ ਪੁਲਸ ਵੱਲੋਂ ਚਲਾਨ ਕੀਤੇ ਜਾ ਰਹੇ ਹਨ। ਇਸੇ ਦੌਰਾਨ ਵਿਭਾਗ ਨੇ ਇਸ ਦਾ ਹੱਲ ਕੱਢਿਆ ਹੈ। ਵਿਭਾਗ ਵੱਲੋਂ ਸਾਰੇ ਅਧਿਕਾਰੀਆਂ ਨੂੰ ਪੱਤਰ ਜਾਰੀ ਕਰ ਕੇ ਹਦਾਇਤ ਦਿੱਤੀ ਗਈ ਕਿ ਟ੍ਰੈਫਿਕ ਚੈਕਿੰਗ ਦੌਰਾਨ ਡਿਜ਼ੀਲਾਕਰ ਅਤੇ ਐੱਮ-ਪਰਿਵਾਹਨ ਐਪ ’ਤੇ ਮੌਜੂਦ ਦਸਤਾਵੇਜ਼ਾਂ ਨੂੰ ਜਾਇਜ਼ ਮੰਨਿਆ ਜਾਵੇ। ਇਸ ਦੇ ਨਾਲ ਹੀ ਆਮ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨ ਲਈ ਕਿਹਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ’ਚ DGP ਦਾ ਵੱਡਾ ਖ਼ੁਲਾਸਾ, ਪਿੰਡਾਂ ਲਈ ਹੋਇਆ ਅਹਿਮ ਐਲਾਨ, ਪੜ੍ਹੋ Top 10

ਦੱਸ ਦੇਈਏ ਕਿ ਆਰ. ਸੀ. ਅਤੇ ਡਰਾਈਵਿੰਗ ਲਾਇਸੈਂਸ ਦੀ ਪ੍ਰਿੰਟਿੰਗ ਦਾ ਕੰਮ ਸਥਾਨਕ ਜ਼ਿਲ੍ਹਾ ਪੱਧਰ ਦਫ਼ਤਰਾਂ ਦੀ ਬਜਾਏ ਚੰਡੀਗੜ੍ਹ ਸੈਂਟਰ ’ਚ ਹੁੰਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਸਮਾਰਟਚਿੱਪ ਕੰਪਨੀ ਵੱਲੋਂ ਪ੍ਰਿੰਟਿੰਗ ਦਾ ਕੰਮ ਬਕਾਇਆ ਚੱਲ ਰਿਹਾ ਹੈ, ਜਿਸ ਕਾਰਨ ਲੱਖਾਂ ਲੋਕਾਂ ਤੱਕ ਉਨ੍ਹਾਂ ਦੇ ਤਿਆਰ ਡਰਾਈਵਿੰਗ ਲਾਇਸੈਂਸ ਜਾਂ ਆਰ. ਸੀ. ਦੀ ਡਲਿਵਰੀ ਨਹੀਂ ਹੋ ਸਕੀ, ਜਿਸ ਕਾਰਨ ਲੋਕਾਂ ਨੂੰ ਸੜਕਾਂ ’ਤੇ ਵਾਹਨ ਚਲਾਉਂਦੇ ਸਮੇਂ ਬੇਹੱਦ ਪ੍ਰੇਸ਼ਾਨੀ ਪੇਸ਼ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਇਕ ਹੋਰ ਪੰਜਾਬੀ ਗੱਭਰੂ ਦੀ ਹੋਈ ਮੌਤ

ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਤਾਂ ਲੋਕਾਂ ਨੂੰ ਪੰਜਾਬ ਤੋਂ ਬਾਹਰ ਗੁਆਂਢੀ ਸੂਬਿਆਂ ’ਚ ਜਾਣ ਦੌਰਾਨ ਹੁੰਦੀ ਹੈ। ਇਸੇ ਦੌਰਾਨ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਸਾਰੇ ਸਥਾਨਕ ਅਧਿਕਾਰੀਆਂ ਨੂੰ ਐੱਮ-ਪਰੀਵਾਹਨ ਅਤੇ ਡਿਜ਼ੀਲਾਕਰ ਐਪ ’ਚ ਮੌਜੂਦ ਦਸਤਾਵੇਜ਼ਾਂ ਨੂੰ ਮੰਨਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।


Manoj

Content Editor

Related News