ਅਧਿਆਪਕ ਨੂੰ ਬਦਲੀ ਕਰਵਾਉਣੀ ਪਈ ਮਹਿੰਗੀ, ਪ੍ਰਿੰਸੀਪਲ ਨੇ ਗੁੱਸੇ ’ਚ ਆ ਕੇ ਪੱਟੀ ਦਾੜੀ ਤੇ ਲਾਹੀ ਪੱਗ
Thursday, Apr 29, 2021 - 05:04 PM (IST)
ਸਾਦਿਕ (ਪਰਮਜੀਤ): ਇੱਥੋਂ ਥੋੜੀ ਦੂਰ ਸ਼ਹੀਦ ਸਿਪਾਹੀ ਕੁਲਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਚਾਕੀ ਕਲਾਂ ਵਿਖੇ ਸਕੂਲ ਦੇ ਪ੍ਰਿੰਸੀਪਲ ਵਲੋਂ ਇੱਕ ਅਧਿਆਪਕ ਦੀ ਦਾੜੀ ਪੁੱਟਣ, ਪੱਗ ਲਾਹੁਣ ਅਤੇ ਕੁੱਟਮਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੀੜਤ ਅਧਿਆਪਕ ਜਗਪ੍ਰੀਤ ਸਿੰਘ ਹਿੰਦੀ ਮਾਸਟਰ ਨੇ ਦੱਸਿਆ ਕਿ ਉਹ ਇਥੋਂ ਬਦਲ ਕੇ ਸਰਕਾਰੀ ਮਿਡਲ ਸਕੂਲ ਮਹਿਮੂਆਣਾ ਵਿਖੇ ਚਲੇ ਗਏ ਹਨ| ਜਦ ਉਸ ਨੇ ਪਿ੍ੰਸੀਪਲ ਦਰਸ਼ਨ ਸਿੰਘ ਨੂੰ ਫਾਰਗ ਕਰਨ ਲਈ ਕਿਹਾ ਤਾਂ ਉਸ ਨੇ 10 ਹਜ਼ਾਰ ਰੁਪਏ ਦੀ ਮੰਗ ਕੀਤੀ | ਮੈਂ ਅਸਮਰਥਾ ਜਤਾਈ ਤਾਂ ਉਹ ਮੈਨੂੰ ਫਾਰਗ ਕਰਨ ਤੋਂ ਆਨਾਕਾਨੀ ਕਰਨ ਲੱਗੇ | ਜਿਸ ਤੇ ਮੈਂ 5100 ਰੁਪਏ ਦਾ ਚੈੱਕ ਦੇ ਕੇ ਫਾਰਗੀ ਪ੍ਰਾਪਤ ਕੀਤੀ | ਅਜ ਜਦ ਮੈਂ ਮਹਿਮੂਆਣਾ ਸਕੂਲ ਮੁਖੀ ਸ਼੍ਰੀਮਤੀ ਪਰਮਜੀਤ ਕੌਰ ਦੇ ਆਦੇਸ਼ ਨਾਲ ਮਚਾਕੀ ਕਲਾਂ ਦੇ ਸਕੂਲ ਵਿਚ ਚਾਰਜ ਦੇਣ ਆਇਆ ਤਾਂ ਪ੍ਰਿੰਸੀਪਲ ਮੇਰੇ ਗਲ ਪੈ ਗਿਆ ਤੇ ਮੈਨੂੰ ਗੰਦੀਆਂ ਗਾਲਾਂ ਕੱਢੀਆਂ, ਮੇਰੇ ਥੱਪੜ ਮਾਰ ਕੇ ਪੱਗ ਲਾਹ ਦਿੱਤੀ ਤੇ ਮੇਰੀ ਦਾੜੀ ਪੁੱਟੀ ਗਈ |
ਇਹ ਵੀ ਪੜ੍ਹੋ: ਸ਼ਹੀਦ ਪੁੱਤ ਪ੍ਰਭਜੀਤ ਸਿੰਘ ਦੀ ਚਿਖਾ ਨਾਲ ਹੀ ਮੁੱਕ ਗਈਆਂ ਮਾਂ ਦੀਆਂ ਰੀਝਾਂ
ਇਸ ਤੋਂ ਪਹਿਲਾਂ ਉਨ੍ਹਾਂ ਮੇਰਾ ਮੋਬਾਈਲ ਖੋਹਿਆ ਤੇ ਸਕੂਲ ਵਿੱਚ ਲੱਗੇ ਕੈਮਰੇ ਬੰਦ ਕਰ ਦਿੱਤੇ | ਜਦ ਮੈਂ ਬਚਾਓ-ਬਚਾਓ ਦਾ ਰੌਲਾ ਪਾਇਆ ਤਾਂ ਪੰਚ ਲਖਵਿੰਦਰ ਸਿੰਘ ਤੇ ਸਾਥੀ ਸਕੂਲ ਆਏ ਤੇ ਮੇਰੀ ਜਾਨ ਬਚਾਈ | ਮੌਕਾ ਦੇਖ ਕੇ ਪ੍ਰਿੰਸੀਪਲ ਫ਼ਰਾਰ ਹੋ ਗਿਆ | ਘਟਨਾ ਦੀ ਸੂਚਨਾ ਮਿਲਦੇ ਹੀ ਸਰਪੰਚ ਗੁਰਸ਼ਵਿੰਦਰ ਸਿੰਘ ਬਰਾੜ, ਰਾਜਬਿੰਦਰ ਸਿੰਘ ਧੋਂਸੀ ਸਰਪੰਚ ਮਹਿਮੂਆਣਾ, ਗੁਰਜਿੰਦਰ ਸਿੰਘ ਡੋਹਕ, ਲਵਪ੍ਰੀਤ ਸਿੰਘ ਸੰਧੂ, ਫਤਿਹ ਸਿੰਘ ਸੇਖੋਂ, ਟੀਚਰ ਯੂਨੀਅਨ ਦੇ ਆਗੂ ਤੇ ਥਾਣਾ ਸਦਰ ਫਰੀਦਕੋਟ ਦੇ ਐਸ.ਆਈ ਗੁਰਜੰਟ ਸਿੰਘ ਵੀ ਮੌਕੇ ਤੇ ਪੁੱਜੇ ਤੇ ਸਥਿਤੀ ਦਾ ਜਾਇਆ ਲਿਆ।
ਇਹ ਵੀ ਪੜ੍ਹੋ: ਸਿਵਲ ਹਸਪਤਾਲ ਫ਼ਿਰੋਜ਼ਪੁਰ ’ਚ ਬੰਦ ਪਏ 7 ਵੈਂਟੀਲੇਟਰ, ਚਲਾਉਣ ਲਈ ਨਹੀਂ ਮਿਲ ਰਹੇ ਤਜਰਬੇਕਾਰ 'ਡਾਕਟਰ'
ਕੀ ਕਹਿੰਦੀ ਹੈ ਪੰਚਾਇਤ ਤੇ ਅਧਿਆਪਕ
ਇਸ ਸਬੰਧੀ ਗੁਰਸ਼ਵਿੰਦਰ ਸਿੰਘ ਬਰਾੜ ਸਰਪੰਚ ਨੇ ਕਿਹਾ ਕਿ ਕਰੀਬ ਚਾਰ ਸਾਲ ਤੋਂ ਅਧਿਆਪਕ ਤੇ ਬੱਚੇ ਸਕੂਲ ਪ੍ਰਿੰਸੀਪਲ ਦੀਆਂ ਵਧੀਕੀਆਂ ਬਰਦਾਸ਼ਤ ਕਰਦੇ ਆ ਰਹੇ ਸਨ, ਪਰ ਹੁਣ ਸਾਡੇ ਅਧਿਆਪਕ ਦੀ ਇੱਜ਼ਤ ਨੂੰ ਹੱਥ ਪਾਇਆ ਹੈ | ਪਰ ਪ੍ਰਿੰਸੀਪਲ ਦੀ ਤੁਰੰਤ ਬਦਲੀ ਨਾ ਕੀਤੀ, ਪੁਲਸ ਵੱਲੋਂ ਬਣਦੀ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਪੰਚਾਇਤ, ਅਧਿਆਪਕ ਜਥੇਬੰਦੀਆਂ, ਸਕੂਲ ਦੇ ਅਧਿਆਪਕਾਂ ਤੇ ਨਗਰ ਵੱਲੋਂ ਸਖ਼ਤ ਫੈਸਲਾ ਲਿਆ ਜਾਵੇਗਾ|
ਇਹ ਵੀ ਪੜ੍ਹੋ: ਪੰਜਾਬ ਭਰ ’ਚ ਢਾਂਚਾ ਬਣਾ ਕੇ ਪਾਰਟੀ ਨੂੰ ਮਜ਼ਬੂਤ ਕਰੇ ਵਿਦਿਆਰਥੀ ਵਿੰਗ: ਸੁਖਬੀਰ ਬਾਦਲ