ਪ੍ਰਧਾਨ ਮੰਤਰੀ ਮੋਦੀ ਤੇ ਆਰ. ਐੱਸ. ਐੱਸ. ਦਾ ਪੁਤਲਾ ਫੂਕਿਆ
Tuesday, Jan 30, 2018 - 07:00 AM (IST)
ਅਜਨਾਲਾ, (ਜ.ਬ.)- ਅੱਜ ਸਥਾਨਕ ਸ਼ਹਿਰ ਨਾਲ ਲੱਗਦੇ ਪਿੰਡ ਤੇੜੀ ਵਿਖੇ ਇਸਾਈ ਭਾਈਚਾਰੇ ਅਤੇ ਕਾਂਗਰਸ ਵਰਕਰਾਂ ਨੇ ਪ੍ਰਧਾਨ ਮੰਤਰੀ ਮੋਦੀ ਤੇ ਆਰ. ਐੱਸ. ਐੱਸ. ਦਾ ਪੁਤਲਾ ਫੂਕ ਮੁਜ਼ਾਹਰਾ ਕੀਤਾ। ਪੁਤਲਾ ਫੂਕ ਰੋਸ ਮੁਜ਼ਾਹਰੇ ਦੀ ਅਗਵਾਈ ਆਲ ਇੰਡੀਆ ਕ੍ਰਿਸਚੀਅਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਤੇ ਪੰਜਾਬ ਪ੍ਰਦੇਸ਼ ਕਾਂਗਰਸ ਸੂਬਾ ਜਨਰਲ ਸਕੱਤਰ ਡਾ. ਨਿਆਮਤ ਸੂਫੀ ਕਰ ਰਹੇ ਸਨ।
ਇਸ ਤੋਂ ਪਹਿਲਾਂ ਸਥਾਨਕ ਸ਼ਹਿਰ ਦੇ ਗਿਰਜਾਘਰਾਂ ਅਤੇ ਆਸ-ਪਾਸ ਦੇ ਪੇਂਡੂ ਗਿਰਜਾਘਰਾਂ 'ਚ ਰੋਸ ਮੀਟਿੰਗਾਂ ਕਰਵਾਈਆਂ ਗਈਆਂ ਜਿਸ ਨੂੰ ਸੰਬੋਧਨ ਕਰਦਿਆਂ ਡਾ. ਸੂਫੀ ਨੇ ਕਿਹਾ ਕਿ ਤੇਲੰਗਾਨਾ ਪ੍ਰਦੇਸ਼ ਦੇ ਨਗਰ ਕੁਲਾਰਾਪੁਰਮ ਮੰਡ ਵਿਖੇ ਆਰ. ਐੱਸ. ਐੱਸ. ਵਰਕਰਾਂ ਵਲੋਂ ਇਸਾਈ ਕੌਮ ਦੇ ਧਾਰਮਿਕ ਗੰ੍ਰਥ ਬਾਈਬਲ ਨੂੰ ਸਾੜੇ ਜਾਣ ਨਾਲ ਇਸਾਈ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ। ਧਰਮ ਨਿਰਪੱਖ ਪਾਰਟੀਆਂ ਕਾਂਗਰਸ ਸਮੇਤ ਹੋਰਨਾਂ ਰਾਜਨੀਤਕ ਦਲਾਂ ਦੇ ਹਿਰਦਿਆਂ ਨੂੰ ਵੀ ਠੇਸ ਪੁੱਜੀ ਹੈ। ਮੋਦੀ ਸਰਕਾਰ ਤੇ ਤਿੱਖੇ ਹਮਲੇ ਕਰਦਿਆਂ ਡਾ. ਸੂਫੀ ਨੇ ਇਲਜ਼ਾਮ ਲਾਇਆ ਕਿ ਮੋਦੀ ਸਰਕਾਰ ਆਉਣ 'ਤੇ ਪਿਛਲੇ ਸਾਢੇ ਤਿੰਨਾਂ ਸਾਲਾਂ ਤੋਂ ਧਾਰਮਿਕ ਘੱਟ ਗਿਣਤੀਆਂ ਦੀ ਆਜ਼ਾਦੀ ਤਹਿਸ -ਨਹਿਸ ਹੋਈ ਹੈ ਅਤੇ ਆਰ. ਐੱਸ. ਐੱਸ. ਸਮੇਤ ਕੱਟੜ ਹਿੰਦੂ ਜਥੇਬੰਦੀਆਂ ਨੂੰ ਘੱਟ ਗਿਣਤੀਆਂ ਨੂੰ ਦਬਾਉਣ ਦੀ ਖੁੱਲ੍ਹ ਮਿਲੀ ਹੋਈ ਹੈ। ਜੋ ਘੱਟ ਗਿਣਤੀਆਂ ਤੇ ਕਾਂਗਰਸ ਲਈ ਅਸਹਿ ਹੈ।
ਇਸ ਮੌਕੇ ਸਾਬਕਾ ਸਰਪੰਚ ਨਿਰਮਲ ਸਿੰਘ ਤੇੜੀ, ਪਾਸਟਰ ਕਸ਼ਮੀਰ ਮਸੀਹ ਤੇੜੀ, ਹਰਭੇਜ ਸਿੰਘ ਤੇੜੀ, ਪਾਸਟਰ ਜਸਪਾਲ ਮਸੀਹ, ਲੁਭਾਇਆ ਮਸੀਹ ਤੇੜਾ ਕਲਾਂ, ਕੁਲਦੀਪ ਕੁਮਾਰ ਠਾਕੁਰ, ਪਰਮਜੀਤ ਸਿੰਘ ਉਮਰਪੁਰਾ, ਲਵਜੀਤ ਕੌਸਰ, ਪ੍ਰਦੀਪ ਭੱਖੇ, ਸੁੱਚਾ ਮਸੀਹ, ਸਤਪਾਲ ਮਸੀਹ ਚੱਕ ਔਲ, ਡੇਵਿਡ ਭੱਟੀ, ਪਲਵਿੰਦਰ ਪੱਪੂ ਡੱਬਰ, ਪਾਸਟਰ ਪ੍ਰਕਾਸ਼ ਮਸੀਹ ਗੁੱਜਰਪੁਰਾ, ਪਾਸਟਰ ਡੈਨੀਅਲ ਅਜਨਾਲਾ, ਸੁਲੱਖਣ ਮਸੀਹ, ਸ਼ੁਸ਼ੀਲ ਕੁਮਾਰ ਕੁਰਾਣਗੜ੍ਹ ਆਦਿ ਹਾਜ਼ਰ ਸਨ ।
