ਬੰਬ ਵਾਂਗ ਫਟਿਆ ਪ੍ਰੈੱਸ਼ਰ ਕੁੱਕਰ, ਮੌਕੇ 'ਤੇ ਪਿਆ ਚੀਕ-ਚਿਹਾੜਾ, CCTV 'ਚ ਕੈਦ ਹੋਇਆ ਖ਼ੌਫ਼ਨਾਕ ਮੰਜ਼ਰ (ਵੀਡੀਓ)

Wednesday, Dec 13, 2023 - 10:57 AM (IST)

ਬੰਬ ਵਾਂਗ ਫਟਿਆ ਪ੍ਰੈੱਸ਼ਰ ਕੁੱਕਰ, ਮੌਕੇ 'ਤੇ ਪਿਆ ਚੀਕ-ਚਿਹਾੜਾ, CCTV 'ਚ ਕੈਦ ਹੋਇਆ ਖ਼ੌਫ਼ਨਾਕ ਮੰਜ਼ਰ (ਵੀਡੀਓ)

ਪਟਿਆਲਾ : ਪਟਿਆਲਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਏਕਤਾ ਵਿਹਾਰ ਕਾਲੋਨੀ 'ਚ ਇਕ ਘਰ ਅੰਦਰ ਪ੍ਰੈੱਸ਼ਰ ਕੁੱਕਰ ਫੱਟ ਗਿਆ, ਜਿਸ ਕਾਰਨ ਘਰ 'ਚ ਚੀਕ-ਚਿਹਾੜਾ ਪੈ ਗਿਆ। ਚੰਗੀ ਗੱਲ ਇਹ ਰਹੀ ਹੈ ਕਿ ਇਸ ਦੌਰਾਨ ਘਰ 'ਚ ਮੌਜੂਦ ਔਰਤਾਂ ਅਤੇ ਬੱਚਿਆਂ ਦਾ ਬਚਾਅ ਹੋ ਗਿਆ। ਜਾਣਕਾਰੀ ਮੁਤਾਬਕ ਘਰ 'ਚ ਔਰਤਾਂ ਰਸੋਈ ਅੰਦਰ ਖਾਣਾ ਬਣਾ ਰਹੀਆਂ ਸਨ ਕਿ ਅਚਾਨਕ ਪ੍ਰੈੱਸ਼ਰ ਕੁੱਕਰ ਫੱਟ ਗਿਆ।

ਇਹ ਵੀ ਪੜ੍ਹੋ : ਚੌਥੀ ਮੰਜ਼ਿਲ ਤੋਂ ਟੁੱਟ ਗਈ ਲਿਫਟ, ਧਮਾਕੇ ਦੀ ਆਵਾਜ਼ ਨੇ ਡਰਾਏ ਲੋਕ, ਮੌਕੇ 'ਤੇ ਪਿਆ ਚੀਕ-ਚਿਹਾੜਾ

ਕੁੱਕਰ 'ਚ ਜ਼ਬਰਦਸਤ ਧਮਾਕਾ ਹੋਇਆ ਅਤੇ ਇਹ ਛੱਤ ਨਾਲ ਟਕਰਾ ਕੇ ਹੇਠਾਂ ਡਿੱਗ ਗਿਆ। ਇਸ ਦੌਰਾਨ ਛੱਤ ਦਾ ਕੁੱਝ ਸਮਾਨ ਵੀ ਹੇਠਾਂ ਆ ਗਿਆ। ਜਿਸ ਸਮੇਂ ਇਹ ਹਾਦਸਾ ਵਾਪਰਿਆ, ਘਰ ਦੇ ਮੈਂਬਰ, ਔਰਤਾਂ ਅਤੇ ਬੱਚੇ ਵੀ ਉੱਥੇ ਹੀ ਮੌਜੂਦ ਸਨ। ਹਾਦਸੇ ਦੌਰਾਨ ਕਿਸੇ ਤਰ੍ਹਾਂ ਦੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਵੱਡੀ ਅਪਡੇਟ, ਅਗਲੇ 3 ਦਿਨ ਜ਼ਰਾ ਸੰਭਲ ਕੇ! ਜਾਰੀ ਹੋਇਆ ਯੈਲੋ Alert

ਇਹ ਸਾਰੀ ਘਟਨਾ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ। ਕੁੱਕਰ ਫਟਣ ਕਾਰਨ ਇੰਨਾ ਜ਼ਬਰਦਸਤ ਧਮਾਕਾ ਹੋਇਆ, ਜਿਵੇਂ ਬੰਬ ਫਟਿਆ ਹੋਵੇ। ਇਸ ਘਟਨਾ ਮਗਰੋਂ ਪਰਿਵਾਰਕ ਮੈਂਬਰਾਂ ਬੁਰੀ ਤਰ੍ਹਾਂ ਡਰ ਗਏ ਅਤੇ ਚੀਕ-ਚਿਹਾੜਾ ਪੈ ਗਿਆ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News