ਰਾਸ਼ਟਰਪਤੀ ਨੇ ਕਿਸਾਨ ਵਿਰੋਧੀ ਬਿੱਲਾਂ 'ਤੇ ਨਹੀਂ, ਕਿਸਾਨਾਂ ਦੇ ਮੌਤ ਵਰੰਟ 'ਤੇ ਕੀਤੇ ਦਸਤਖ਼ਤ: ਕਿਸਾਨ ਆਗੂ

Sunday, Sep 27, 2020 - 10:47 PM (IST)

ਲੁਧਿਆਣਾ,(ਸਲੂਜਾ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ, ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ , ਸਕੱਤਰ ਜਨਰਲ ਰਾਮਕਰਨ ਸਿੰਘ ਰਾਮਾ ਅਤੇ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਦੇਸ਼ ਦੇ ਰਾਸ਼ਟਰਪਤੀ ਨੇ ਕਿਸਾਨ ਵਿਰੋਧੀ ਬਿੱਲਾਂ 'ਤੇ ਦਸਤਖਤ ਨਹੀਂ ਕੀਤੇ ਬਲਕਿ ਕਿਸਾਨਾਂ ਦੇ ਮੌਤ ਵਰੰਟ ਤੇ ਮੋਹਰ ਲਗਾ ਦਿੱਤੀ ਹੈ
ਲੱਖੋਵਾਲ ਨੇ ਦੱਸਿਆ ਕਿ 28 ਸਤੰਬਰ ਨੂੰ ਆਲਮਗੀਰ ਸਾਹਿਬ ਗੁਰਦੁਆਰਾ, ਲੁਧਿਆਣਾ ਵਿਖੇ ਕਿਸਾਨ ਜਥੇਬੰਦੀਆਂ ਦੀ ਇੱਕ ਹੰਗਾਮੀ ਮੀਟਿੰਗ ਬੁਲਾ ਕੇ ਤਿੱਖੇ ਅੰਦੋਲਨ ਦਾ ਵਿਗਲ ਵਜਾ ਦਿੱਤਾ ਜਾਵੇਗਾ ਅਤੇ ਇਸ ਤੋਂ ਨਿਕਲਣ ਵਾਲੇ ਨਤੀਜਿਆਂ ਲਈ ਸਿੱਧੇ ਤੌਰ ਤੇ ਮੋਦੀ ਸਰਕਾਰ ਹੀ ਜ਼ਿੰਮੇਵਾਰ ਹੋਵੇਗੀ। 
 


Bharat Thapa

Content Editor

Related News