ਪੰਜਾਬ ਨੂੰ ਸਿੱਖ ਸਟੇਟ ਦੱਸ ਕੇ ਗੈਰ-ਹਿੰਦੂਆਂ ਨਾਲ ਹੋ ਰਹੀ ਬੇਇਨਸਾਫ਼ੀ: ਜੈ ਭਗਵਾਨ ਗੋਇਲ

Thursday, Feb 10, 2022 - 05:48 PM (IST)

ਜਲੰਧਰ (ਵਿਸ਼ੇਸ਼)- ਯੂਨਾਈਟਿਡ ਹਿੰਦੂ ਫਰੰਟ ਦੇ ਮੁਖੀ ਜੈ ਭਗਵਾਨ ਗੋਇਲ ਨੇ ਕਿਹਾ ਹੈ ਕਿ ਪੰਜਾਬ ਨੂੰ ਸਿੱਖ ਸਟੇਟ ਦੱਸ ਕੇ ਇੱਥੇ ਲੰਬੇ ਸਮੇਂ ਤੋਂ ਗੈਰ-ਹਿੰਦੂਆਂ ਨਾਲ ਨਾ-ਇਨਸਾਫ਼ੀ ਹੋ ਰਹੀ ਹੈ ਅਤੇ ਇਹ ਨਾ-ਇਨਸਾਫ਼ੀ ਬੰਦ ਹੋਣੀ ਚਾਹੀਦੀ ਹੈ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਗੋਇਲ ਨੇ ਕਿਹਾ ਕਿ ਹਾਲ ਹੀ ’ਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਕਾਂਗਰਸ ਦੇ ਜ਼ਿਆਦਾਤਰ ਵਿਧਾਇਕਾਂ ਨੇ ਸੁਨੀਲ ਜਾਖੜ ਨੂੰ ਅਗਲਾ ਮੁੱਖ ਮੰਤਰੀ ਬਣਾਉਣ ਦਾ ਪ੍ਰਸਤਾਵ ਦਿੱਤਾ ਪਰ ਕਾਂਗਰਸ ਦੀ ਸੀਨੀਅਰ ਨੇਤਾ ਅੰਬਿਕਾ ਸੋਨੀ ਨੇ ਇਹ ਕਹਿ ਕੇ ਜਾਖੜ ਨੂੰ ਮੁੱਖ ਮੰਤਰੀ ਬਣਨੋਂ ਰੋਕ ਲਿਆ ਕਿ ਪੰਜਾਬ ਇਕ ਸਿੱਖ ਸਟੇਟ ਹੈ। ਕਾਂਗਰਸ ਦਾ ਇਹ ਮੰਨਣਾ ਗਲਤ ਹੈ ਕਿ ਪੰਜਾਬ ਇਕ ਸਿੱਖ ਸਟੇਟ ਹੈ।

ਪੰਜਾਬ ਦਰਅਸਲ ਇਕ ਪੰਜਾਬੀ ਸਟੇਟ ਹੈ ਅਤੇ ਇਸ ਪੰਜਾਬ ’ਚ ਵਸਣ ਵਾਲੇ ਸਾਰੇ ਧਰਮਾਂ ਦੇ ਲੋਕ ਪੰਜਾਬੀ ਹਨ ਤੇ ਪੰਜਾਬੀ ਹੋਣ ਦੇ ਨਾਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਸਮਾਨ ਰੂਪ ਨਾਲ ਮੌਕੇ ਮਿਲਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹਿੰਦੂ-ਸਿੱਖ ਭਾਈਚਾਰਾ ਪੰਜਾਬ ਦੀ ਅਮਨ-ਸ਼ਾਂਤੀ ਅਤੇ ਵਿਕਾਸ ਦੀ ਧੁਰੀ ਹੈ ਅਤੇ ਇਹ ਹਰ ਹਾਲ ’ਚ ਕਾਇਮ ਰਹਿਣਾ ਚਾਹੀਦਾ ਹੈ। ਅੱਜ ਪੰਜਾਬ ਦੇ ਕਈ ਸਿੱਖ ਭਰਾ ਕੈਨੇਡਾ ’ਚ ਐੱਮ. ਪੀ. ਹਨ ਅਤੇ ਕਈ ਸਿੱਖ ਐੱਮ. ਪੀ. ਕੈਨੇਡਾ ਦੀ ਸਰਕਾਰ ’ਚ ਮੰਤਰੀ ਹਨ। ਸਾਨੂੰ ਖੁਸ਼ੀ ਹੋਵੇਗੀ ਕਿ ਜੇਕਰ ਇਕ ਦਿਨ ਸਿੱਖ ਭਰਾ ਕੈਨੇਡਾ ’ਚ ਪ੍ਰਧਾਨ ਮੰਤਰੀ ਵੀ ਬਣੇ।

ਇਹ ਵੀ ਪੜ੍ਹੋ: ਜਲੰਧਰ: ਫਤਿਹ ਗੈਂਗ ਦੇ ਗੈਂਗਸਟਰਾਂ ਨੇ ਪੁਲਸ ਕੋਲ ਖੋਲ੍ਹੇ ਕਈ ਰਾਜ਼, ਸਾਹਮਣੇ ਆਇਆ ਪ੍ਰੇਮਿਕਾ ਦਾ ਵੀ ਨਾਂ

ਜੈ ਭਗਵਾਨ ਗੋਇਲ ਨੇ ਕਿਹਾ ਕਿ ਪੰਜਾਬ ’ਚ ਕੁਝ ਖਾਲਿਸਤਾਨੀ ਤਾਕਤਾਂ ਇਸ ਸਮੇਂ ਹਾਵੀ ਹੋ ਰਹੀਆਂ ਹਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਿਲਾ ਰੋਕੇ ਜਾਣ ਤੋਂ ਬਾਅਦ ਕੈਨੈਡਾ ’ਚ ਬੈਠਾ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਸੋਸ਼ਲ ਮੀਡੀਆ ’ਤੇ ਡੀਂਗਾਂ ਮਾਰ ਰਿਹਾ ਹੈ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ’ਚ ਪ੍ਰੋਗਰਾਮ ਫੇਲ ਕਰ ਦਿੱਤਾ। ਪੰਜਾਬ ’ਚ ਆਏ ਦਿਨ ਡਰੋਨ ਦੇ ਜ਼ਰੀਏ ਪਾਕਿਸਤਾਨ ਵੱਲੋਂ ਸੁੱਟੇ ਗਏ ਹਥਿਆਰ ਮਿਲ ਰਹੇ ਹਨ ਤੇ ਵਪਾਰੀਆਂ ’ਚ ਅਸੁਰੱਖਿਆ ਦਾ ਮਾਹੌਲ ਹੈ। ਪੰਜਾਬ ਦਾ ਇਹ ਵਪਾਰੀ ਹਿੰਦੂ ਵੀ ਹੈ ਤੇ ਸਿੱਖ ਵੀ ਹੈ ਤੇ ਇਹ ਵਪਾਰੀ ਪੰਜਾਬ ’ਚ ਰੋਜ਼ਗਾਰ ਉਪਲੱਬਧ ਕਰਵਾਉਂਦਾ ਹੈ ਪਰ ਹੁਣ ਇਹ ਵਪਾਰੀ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਤੇ ਪੰਜਾਬ ਤੋਂ ਬਾਹਰ ਹੋਰ ਸੂਬਿਆਂ ’ਚ ਪਲਾਇਨ ਕਰ ਰਹੇ ਹਨ ਤੇ ਬਿਹਾਰ ਤੇ ਮੱਧ ਪ੍ਰਦੇਸ਼ ਵਰਗੇ ਰਾਜਾਂ ’ਚ ਇੰਡਸਟਰੀ ਲਾਈ ਜਾ ਰਹੀ ਹੈ। ਗੋਇਲ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਵੇਂ ਦੂਰਦਰਸ਼ੀ ਨੇਤਾ ਦੇ ਮਾਰਗਦਰਸ਼ਨ ਦੀ ਜ਼ਰੂਰਤ ਹੈ, ਕਿਉਂਕਿ ਉਨ੍ਹਾਂ ਨੇ ਸਦੀਆਂ ਤੋਂ ਪੈਂਡਿਗ ਚੱਲ ਰਹੇ ਰਾਮ ਮੰਦਰ ਵਰਗੇ ਮੁੱਦੇ ਦਾ ਹੱਲ ਕਰਨ ਤੋਂ ਇਲਾਵਾ ਜੰਮੂ- ਕਸ਼ਮੀਰ ’ਚ ਧਾਰਾ 370 ਤੋੜਨ ਦਾ ਵੀ ਕੰਮ ਕੀਤਾ ਹੈ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਜ਼ਬੂਤ ਕਰਨ ਲਈ ਪੰਜਾਬ ’ਚ ਵੀ ਭਾਜਪਾ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ: ਫਗਵਾੜਾ ਦੀ ਸ਼ਰਮਨਾਕ ਘਟਨਾ, ਪਹਿਲਾਂ ਕੀਤਾ ਜਬਰ-ਜ਼ਿਨਾਹ, ਫਿਰ ਅਸ਼ਲੀਲ ਵੀਡੀਓ ਬਣਾ ਕੇ ਦੋਸਤਾਂ ਅੱਗੇ ਪਰੋਸੀ ਕੁੜੀ

ਉਨ੍ਹਾਂ ਕਿਹਾ ਕਿ ਪੰਜਾਬ ’ਚ ਜੇਕਰ ਭਾਜਪਾ ਦੀ ਸਰਕਾਰ ਆਉਂਦੀ ਹੈ ਤਾਂ ਸੂਬੇ ’ਚ ਮਾਫ਼ੀਆ ਰਾਜ ਦਾ ਅੰਤ ਹੋਵੇਗਾ ਅਤੇ ਕਾਨੂੰਨ ਦਾ ਰਾਜ ਆਵੇਗਾ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਦਿੱਤੇ ਜਾਣਗੇ ਤੇ ਸੂਬੇ ਚ ਡਰ ਦਾ ਮਾਹੌਲ ਖਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਅਕਾਲੀ ਦਲ ਨਾਲ ਭਾਜਪਾ ਦਾ ਗਠਜੋੜ ਹੋਣ ਕਾਰਨ ਪੰਜਾਬ ਦਾ ਹਿੰਦੂ ਵੋਟਰ ਭਾਜਪਾ ਤੋਂ ਨਾਰਾਜ਼ ਸੀ, ਕਿਉਂਕਿ ਭਾਜਪਾ ਅਕਾਲੀ ਦਲ ਦੇ ਨਾਲ ਰਹਿ ਕੇ ਹਿੰਦੂਆਂ ਦੇ ਮੁੱਦਿਆਂ ਨੂੰ ਪੂਰੀ ਤਾਕਤ ਨਾਲ ਨਹੀਂ ਚੁੱਕ ਰਹੀ ਸੀ ਪਰ ਹੁਣ ਭਾਜਪਾ ਇਕੱਲੇ ਤੌਰ ’ਤੇ ਚੋਣਾਂ ਲੜ ਰਹੀ ਹੈ, ਜਿਸ ਨਾਲ ਹਿੰਦੂ ਵੋਟਰਾਂ ’ਚ ਭਾਜਪਾ ਦੇ ਪ੍ਰਤੀ ਝੁਕਾਅ ਵੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ: 15 ਤੋਂ 18 ਸਾਲ ਵਾਲਿਆਂ ਨੂੰ ਕੋਰੋਨਾ ਵੈਕਸੀਨ ਤੇ ਬੂਸਟਰ ਡੋਜ਼ ਕਵਰੇਜ ’ਚ ਜਲੰਧਰ ਰਿਹਾ ਪੰਜਾਬ ’ਚੋਂ ਮੋਹਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News