ਬਾਜਵਾ ਦੇ ਥਾਪੜੇ ਨਾਲ ਬਣਿਆਂ ਨਗਰ ਪੰਚਾਇਤ ਚੀਮਾ ਦਾ ਪ੍ਰਧਾਨ ਤੇ ਮੀਤ ਪ੍ਰਧਾਨ

01/22/2018 5:49:39 PM


ਚੀਮਾ ਮੰਡੀ (ਬੇਦੀ, ਗੋਇਲ ) - ਨਗਰ ਪੰਚਾਇਤ ਚੀਮਾ ਦੀ ਪ੍ਰਧਾਨਗੀ ਦਾ ਰੇੜਕਾ ਅੱਜ ਉਸ ਸਮੇ ਖਤਮ ਹੋ ਗਿਆ ਜਦੋ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਦੀ ਅਗਵਾਈ 'ਚ ਸਾਰੇ ਕੌਸਲਰਾ ਨੇ ਅਵਤਾਰ ਸਿੰਘ ਤਾਰੀ ਨੂੰ ਪ੍ਰਧਾਨ ਤੇ ਸੁਖਜਿੰਦਰ ਕੌਰ ਪਤਨੀ ਜਗਦੇਵ ਸਿੰਘ ਜੱਗਾ ਸਾਬਕਾ ਕੌਂਸਲਰ ਨੂੰ ਸਰਬਸੰਮਤੀ ਨਾਲ ਮੀਤ ਪ੍ਰਧਾਨ ਚੁਣ ਲਿਆ ਗਿਆ ।ਅੱਜ ਹੋਈ ਚੋਣ ਦੋਰਾਨ ਚੋਣ ਅਧਿਕਾਰੀ ਵਜੋ ਪਹੁੰਚੇ ਰਾਜਦੀਪ ਸਿੰਘ ਬਰਾੜ ਐਸ. ਡੀ. ਐਮ. ਸੁਨਾਮ ਨੇ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ ਜਿਸ ਦੌਰਾਨ ਸਮੂਹ ਕੌਸਲਰਾਂ ਨੇ ਪ੍ਰਧਾਨ ਦੇ ਅਹੁਦੇ ਲਈ ਅਵਤਾਰ ਸਿੰਘ ਤਾਰੀ ਤੇ ਵਾਈਸ ਪ੍ਰਧਾਨ ਦੇ ਅਹੁਦੇ ਲਈ ਸੁਖਜਿੰਦਰ ਕੌਰ ਦੇ ਨਾ ਨੂੰ ਸਹਿਮਤੀ ਦਿੱਤੀ। ਚੋਣ ਤੋਂ ਬਾਅਦ ਪ੍ਰਧਾਨ, ਮੀਤ ਪ੍ਰਧਾਨ ਤੇ ਸਮੂਹ ਕੌਸਲਰਾ ਦੀ ਹਾਜ਼ਰੀ ਵਿਚ ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਨੇ ਕਿਹਾ ਕੀ ਅਵਤਾਰ ਸਿੰਘ ਤਾਰੀ ਸਾਡੀ ਪਾਰਟੀ ਦਾ ਪੁਰਾਣਾ ਵਰਕਰ ਹੈ ਤੇ ਕਾਂਗਰਸ ਪਾਰਟੀ ਨੇ ਸਮੂਹ ਕੌਸਲਰਾ ਦੇ ਸਹਿਯੋਗ ਨਾਲ ਇਸ ਨੂੰ ਪ੍ਰਧਾਨ ਬਣਾਇਆ ਹੈ। ਇਸ ਮੌਕੇ ਨਵੇ ਬਣੇ ਪ੍ਰਧਾਨ ਅਵਤਾਰ ਸਿੰਘ ਤਾਰੀ ਨੇ ਕਿਹਾ ਕਿ ਉਹ ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਦੀ ਅਗਵਾਈ ਹੇਠ ਕਸਬੇ ਦੇ ਵਿਕਾਸ ਲਈ ਹਮੇਸ਼ਾ ਤਤਪਰ ਰਹਿਣਗੇ।ਇਸ ਮੌਕੇ ਸੀਨੀਅਰ ਕਾਗਰਸੀ ਆਗੂ ਹਰਮਨ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਆਸ਼ੀਰਵਾਦ ਸਦਕਾ ਤਜਰਬੇਕਾਰ ਕਮੇਟੀ ਦੀ ਚੋਣ ਹੋਈ ਹੈ ਤੇ ਕਸਬੇ ਦੀ ਸੀਵਰੇਜ ਦੀ ਵੱਡੀ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ਇਸ ਮੌਕੇ ਕੌਸਲਰ ਕਰਮਜੀਤ ਕੌਰ, ਬਲਵੀਰ ਸਿੰਘ ਵਿਸਕੀ, ਰੇਸ਼ਮ ਸਿੰਘ ਚਮਕੀਲਾ, ਸਤਨਰਾਇਣ ਦਾਸ ਬਾਵਾ ਆਦਿ ਮੈਂਬਰ ਹਾਜ਼ਰ ਸਨ।


Related News