ਹਰਿਆਣਾ ''ਚ ਰੈਲੀ ਦੌਰਾਨ ਕਾਂਗਰਸ ਪ੍ਰਧਾਨ ਖੜਗੇ ਬੋਲੇ- PM ਮੋਦੀ ''ਝੂਠਿਆਂ ਦੇ ਸਰਦਾਰ''

Tuesday, May 21, 2024 - 04:05 PM (IST)

ਹਰਿਆਣਾ ''ਚ ਰੈਲੀ ਦੌਰਾਨ ਕਾਂਗਰਸ ਪ੍ਰਧਾਨ ਖੜਗੇ ਬੋਲੇ- PM ਮੋਦੀ ''ਝੂਠਿਆਂ ਦੇ ਸਰਦਾਰ''

ਜਗਾਧਰੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਝੂਠਿਆਂ ਦੇ ਸਰਦਾਰ' ਕਿਹਾ ਅਤੇ ਦਾਅਵਾ ਕੀਤਾ ਕਿ ਭਾਜਪਾ ਲੋਕਤੰਤਰ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਹਰਿਆਣਾ ਵਿਚ ਆਪਣੀ ਪਹਿਲੀ ਰੈਲੀ ਨੂੰ ਸੰਬੋਧਿਤ ਕਰਦਿਆਂ ਖੜਗੇ ਨੇ ਕਿਹਾ ਲੋਕ ਭਾਜਪਾ ਤੋਂ ਤੰਗ ਆ ਚੁੱਕੇ ਹਨ। ਕੁਝ ਲੋਕ ਹਨ ਜੋ 'ਮੋਦੀ-ਮੋਦੀ' ਚੀਕਦੇ ਹਨ। ਉਹ 'ਝੂਠਿਆਂ ਦੇ ਸਰਦਾਰ' ਹਨ, ਫਿਰ ਵੀ ਤੁਸੀਂ 'ਮੋਦੀ-ਮੋਦੀ' ਕਰਦੇ ਹੋ। ਮੈਂ ਕਿਸੇ ਨੂੰ ਗਾਲ੍ਹ ਨਹੀਂ ਕੱਢਣਾ ਚਾਹੁੰਦਾ ਅਤੇ ਮੈਂ ਮੋਦੀ ਜੀ ਖਿਲਾਫ਼ ਨਹੀਂ ਹਾਂ ਪਰ ਮੈਂ ਮੋਦੀ ਜੀ ਦੀ ਵਿਚਾਰਧਾਰਾ ਦੇ ਜ਼ਰੂਰ ਖਿਲਾਫ਼ ਹਾਂ ਅਤੇ ਮੈਂ ਇਸ ਦੇ ਖਿਲਾਫ਼ ਲੜ ਰਿਹਾ ਹਾਂ। 

ਇਹ ਵੀ ਪੜ੍ਹੋ- ਕਿਸਾਨਾਂ ਨੇ ਰੋਕਿਆ ਰਾਹ, ਅੰਨਦਾਤਾ ਦੇ ਸਵਾਲਾਂ ਤੋਂ ਨਹੀਂ ਦੌੜੇ ਅਨਿਲ ਵਿਜ, ਦਿੱਤੇ ਇਹ ਜਵਾਬ

ਖੜਗੇ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਰਾਸ਼ਟਰੀ ਸਵੈ-ਸਵੇਕ ਸੰਘ (RSS) ਅਤੇ ਭਾਜਪਾ ਦੀ ਵਿਚਾਰਧਾਰਾ ਨਾਲ ਲੜ ਰਹੀ ਹੈ। ਉਨ੍ਹਾਂ ਨੇ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਤੁਸੀਂ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੇ ਹੋ ਅਤੇ ਅਸੀਂ ਇਸ ਦੇ ਖਿਲਾਫ਼ ਲੜ ਰਹੇ ਹਾਂ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੋਦੀ ਜੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਮਝਦਾਰ ਹੋ। ਇਸ ਦੇਸ਼ ਦੀ ਜਨਤਾ ਤੁਹਾਡੇ ਤੋਂ ਜ਼ਿਆਦਾ ਸਮਝਦਾਰ ਹੈ। ਲੋਕ ਤੁਹਾਡੇ ਖਿਲਾਫ਼ ਲੜ ਰਹੇ ਹਨ।

ਇਹ ਵੀ ਪੜ੍ਹੋ- ਦਿੱਲੀ 'ਚ ਕਹਿਰ ਵਰ੍ਹਾਉਂਦੀ ਗਰਮੀ, ਸਰਕਾਰ ਵਲੋਂ ਸਾਰੇ ਸਕੂਲਾਂ 'ਚ ਛੁੱਟੀਆਂ ਦਾ ਨਿਰਦੇਸ਼

ਖੜਗੇ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਹਰ ਨਾਗਰਿਕ ਦੇ ਬੈਂਕ ਖਾਤੇ ਵਿਚ 15 ਲੱਖ ਰੁਪਏ ਪਾਉਣ, ਹਰ ਸਾਲ ਦੋ ਕਰੋੜ ਨੌਕਰੀ ਦੇਣ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ। ਖੜਗੇ ਨੇ ਸਵਾਲ ਕੀਤਾ ਕਿ ਤਾਂ ਉਹ ਝੂਠੇ ਹਨ ਜਾਂ ਚੰਗੇ ਆਦਮੀ ਹਨ? ਜੇਕਰ ਮੈਂ ਅਜਿਹੇ ਪ੍ਰਧਾਨ ਮੰਤਰੀ ਨੂੰ 'ਝੂਠਿਆਂ ਦਾ ਸਰਦਾਰ' ਕਹਿੰਦਾ ਹਾਂ ਤਾ ਕੀ ਗਲਤ ਕਰਦਾ ਹਾਂ? 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News