ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਬਣੇ ਸੰਦੀਪ ਚੌਧਰੀ

05/22/2024 2:00:13 PM

ਚੰਡੀਗੜ੍ਹ (ਰਮਨਜੀਤ) : ਅੱਜ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੀ ਜ਼ਿਲ੍ਹਾ ਪਟਿਆਲਾ ਦੀ ਚੋਣ ਸੂਬਾ ਕਮੇਟੀ ਵੱਲੋਂ ਨਿਯੁਕਤ ਆਬਜ਼ਰਵਰ ਜਸਕਰਨ ਸਿੰਘ ਮੋਹਾਲੀ ਦੀ ਦੇਖ-ਰੇਖ ਹੇਠ ਹੋਈ। ਇਸ 'ਚ ਸਰਬ ਸੰਮਤੀ ਨਾਲ ਸੰਦੀਪ ਚੌਧਰੀ ਨੂੰ ਜ਼ਿਲ੍ਹਾ ਪ੍ਰਧਾਨ ਪਟਿਆਲਾ ਚੁਣਿਆ ਗਿਆ।

ਮੀਤ ਪ੍ਰਧਾਨ ਸ਼ਮਿੰਦਰ ਸਿੰਘ, ਵਿੱਤ ਸਕੱਤਰ ਜੋਗਾ ਸਿੰਘ, ਜਨਰਲ ਸਕੱਤਰ ਜਗਦੀਪ ਸਿੰਘ, ਜ਼ਿਲ੍ਹਾ ਪ੍ਰੈੱਸ ਸਕੱਤਰ ਰਾਜੀਵ ਮਲਹੋਤਰਾ, ਜੱਥੇਬੰਧਕ ਸਕੱਤਰ ਲਖਵਿੰਦਰ ਸਿੰਘ, ਬੀਰ ਦਵਿੰਦਰ ਸਿੰਘ, ਮਨਜੀਤ ਸਿੰਘ ਤੇ ਵਿਸ਼ਾਲ ਸ਼ਰਮਾ ਦੀ ਚੋਣ ਕੀਤੀ ਗਈ। ਚੁਣੇ ਗ‌ਏ  ਨੁਮਾਇੰਦਿਆਂ ਨੇ ਸਰ ਬਸੰਮਤੀ ਨਾਲ ਰਾਜੀਵ  ਮਲਹੋਤਰਾ ਨੂੰ ਸੂਬਾ ਕਮੇਟੀ ਮੈਂਬਰ ਵੱਜੋਂ ਚੁਣਿਆ।

ਨਵੀਂ ਬਣੀ ਟੀਮ ਨੇ ਪਟਿਆਲਾ ਦੇ ਸਮੂਹ ਵੈਟਨਰੀ ਇੰਸਪੈਕਟਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਕੇਡਰ ਦੀ ਭਲਾਈ ਲਈ ਦਿਨ-ਰਾਤ ਕੰਮ ਕਰਕੇ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਲ‌ਈ ਕੋਈ ਕਸਰ ਨਹੀਂ ਛੱਡਣਗੇ। ਇਹ ਜਾਣਕਾਰੀ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਮੀਡੀਆ ਸਲਾਹਕਾਰ ਕਿਸ਼ਨ ਚੰਦਰ ਮਹਾਜਨ ਨੇ ਸਾਂਝੀ ਕੀਤੀ।


Babita

Content Editor

Related News