ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਵਾਲਾਂ ਤੋਂ ਫੜ੍ਹ ਘੜੀਸਿਆ ਮੁੰਡਾ, ਕਰ ਦਿੱਤਾ ਲਹੂ-ਲੁਹਾਨ, ਜਾਣੋ ਪੂਰਾ ਮਾਮਲਾ

Tuesday, Sep 12, 2023 - 10:34 AM (IST)

ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਵਾਲਾਂ ਤੋਂ ਫੜ੍ਹ ਘੜੀਸਿਆ ਮੁੰਡਾ, ਕਰ ਦਿੱਤਾ ਲਹੂ-ਲੁਹਾਨ, ਜਾਣੋ ਪੂਰਾ ਮਾਮਲਾ

ਲੁਧਿਆਣਾ (ਅਨਿਲ) : ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਪਿੰਡ ਤਲਵੰਡੀ ਕਲਾਂ ਦੇ ਰਹਿਣ ਵਾਲੇ ਇਕ ਨੌਜਵਾਨ ਨਾਲ ਕੁੱਟਮਾਰ ਕਰ ਕੇ ਉਸ ਦੇ ਵਾਲਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਜੋਗਰਾਜ ਸਿੰਘ ਨਿਵਾਸੀ ਤਲਵੰਡੀ ਕਲਾਂ ਨੇ ਦੱਸਿਆ ਕਿ ਉਹ ਤਲਵੰਡੀ ਕਲਾਂ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੋਲ ਕੰਮ ਕਰਦਾ ਸੀ। ਇਸ ਕਾਰਨ ਉਸ ਨੇ ਪ੍ਰਧਾਨ ਕੋਲੋਂ 2 ਹਜ਼ਾਰ ਰੁਪਏ ਲੈਣੇ ਸਨ।  

ਇਹ ਵੀ ਪੜ੍ਹੋ : Rain Update : ਕਈ ਸੂਬਿਆਂ 'ਚ ਤੂਫ਼ਾਨੀ ਮੀਂਹ ਨੇ ਮਚਾਈ ਭਾਰੀ ਤਬਾਹੀ, ਹੁਣ ਤੱਕ 27 ਲੋਕਾਂ ਦੀ ਮੌਤ

ਉਹ ਜਦੋਂ ਉਸ ਤੋਂ ਆਪਣੇ ਪੈਸੇ ਮੰਗਣ ਗਿਆ ਤਾਂ ਪ੍ਰਧਾਨ ਅਤੇ ਉੱਥੇ ਮੌਜੂਦ ਕਈ ਔਰਤਾਂ ਉਸ ਨਾਲ ਪਹਿਲਾਂ ਤਾਂ ਗਾਲੀ-ਗਲੋਚ ਕਰਨ ਲੱਗੀਆਂ। ਜਦੋਂ ਉਸ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਪ੍ਰਧਾਨ ਸਮੇਤ ਕਈ ਲੋਕਾਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇੰਨਾ ਹੀ ਨਹੀਂ, ਉਕਤ ਸਾਰੇ ਲੋਕਾਂ ਨੇ ਉਸ ਨੂੰ ਵਾਲਾਂ ਤੋਂ ਫੜ੍ਹ ਕੇ ਘੜੀਸਿਆ। ਇਸ ਤੋਂ ਬਾਅਦ ਪਿੰਡ ਦੇ ਕੁੱਝ ਲੋਕਾਂ ਨੇ ਉਸ ਨੂੰ ਛੁਡਵਾਇਆ। ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਲੁਧਿਆਣਾ 'ਚ ਵਿਅਕਤੀ ਦਾ ਸਿਰ 'ਚ ਰਾਡ ਮਾਰ ਕੇ ਨਾਲ ਕਤਲ, ਲਾਸ਼ ਨਾਲ ਜੋ ਕੀਤਾ, ਸੁਣ ਕੰਬ ਜਾਵੇਗੀ ਰੂਹ

ਪੀੜਤ ਜੋਗਰਾਜ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਦੀ ਸ਼ਿਕਾਇਤ ’ਤੇ ਥਾਣਾ ਲਾਡੋਵਾਲ ਦੀ ਪੁਲਸ ਨੂੰ ਕੀਤੀ ਪਰ 2 ਦਿਨ ਬੀਤ ਜਾਣ ਤੋਂ ਬਾਅਦ ਵੀ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਗਈ। ਪੀੜਤ ਨੇ ਪੁਲਸ ਕਮਿਸ਼ਨਰ ਲੁਧਿਆਣਾ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ਼ ਦਿਵਾਇਆ ਜਾਵੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News