ਪ੍ਰਧਾਨ ‘ਬੰਟੀ’ ਦੀ ਟੀਮ ਨੇ ਵਿਧਾਇਕ ‘ਲੋਹਗੜ੍ਹ’ ਦੀ ਅਗਵਾਈ ਹੇਠ ਧਰਮਕੋਟ ਦੇ ਜੰਗਲਾਂ ’ਚ ਲਗਾਏ ‘ਮੰਗਲ’

Monday, May 03, 2021 - 11:32 AM (IST)

ਪ੍ਰਧਾਨ ‘ਬੰਟੀ’ ਦੀ ਟੀਮ ਨੇ ਵਿਧਾਇਕ ‘ਲੋਹਗੜ੍ਹ’ ਦੀ ਅਗਵਾਈ ਹੇਠ ਧਰਮਕੋਟ ਦੇ ਜੰਗਲਾਂ ’ਚ ਲਗਾਏ ‘ਮੰਗਲ’

ਮੋਗਾ (ਗੋਪੀ ਰਾਊਕੇ) - ਜ਼ਿਲ੍ਹਾ ਮੋਗਾ ਦੇ ਵਿਧਾਨ ਸਭਾ ਹਲਕਾ ਧਰਮਕੋਟ ਦੀ ਅਗਵਾਈ ਕਰ ਰਹੇ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਇਸ ਹਲਕੇ ਦੀ ਵਾਂਗਡੋਰ ਸੰਭਾਲੀ ਹੈ। ਹਲਕੇ ਦੇ ਸ਼ਹਿਰਾਂ ਤੇ ਪਿੰਡਾਂ ’ਚ ਚੱਲ ਰਹੇ ਸਰਬਪੱਖੀ ਵਿਕਾਸ ਕਾਰਾਜਾਂ ਨੇ ਹਲਕੇ ਦੀ ਅਜਿਹੀ ਦਿੱਖ ਸੰਵਾਰਨੀ ਸ਼ੁਰੂ ਕੀਤੀ ਕਿ ਹਲਕੇ ਦੇ ਲੋਕ ਵਿਧਾਇਕ ਲੋਹਗੜ੍ਹ ਦੀ ਟੀਮ ਦੇ ਕਾਇਲ ਹੋਣ ਲੱਗੇ ਹਨ। ਹਲਕੇ ਦੇ ਵਸਨੀਕ ਇਸ ਗੱਲੋਂ ਬੇਹੱਦ ਖੁਸ਼ ਹਨ ਕਿ ਜਿਨ੍ਹਾਂ ਆਸਾਂ ਨਾਲ ਵਿਧਾਇਕ ਲੋਹਗੜ੍ਹ ਨੂੰ ਉਨ੍ਹਾਂ ਦੇ ਵਿਧਾਇਕ ਦੇ ਤੌਰ ’ਤੇ ਵੋਟ ਪਾਈ ਸੀ, ਉਨ੍ਹਾਂ ਤੋਂ ਕਿਤੇ ਵੱਡੀਆਂ ਆਸਾਂ ’ਤੇ ਉਹ ਖਰੇ ਉਤਰ ਰਹੇ ਹਨ।

ਪੜ੍ਹੋ ਇਹ ਵੀ ਖਬਰ - ਮੋਗਾ : ASI ਸਤਨਾਮ ਸਿੰਘ ਨੇ ਆਪਣੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਇਸੇ ਲੜੀ ਤਹਿਤ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਅਤਿ ਨੇੜਲੇ ਸਾਥੀਆਂ ਵਿਚੋਂ ਇਕ ਨਗਰ ਕੌਂਸਲ ਧਰਮਕੋਟ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ 2018 ਦੀਆਂ ਨਗਰ ਕੌਂਸਲ ਚੋਣਾਂ ਜਿੱਤ ਕੇ ਜਦੋਂ ਤੋਂ ਸ਼ਹਿਰ ਦੀ ਅਗਵਾਈ ਸ਼ੁਰੂ ਕੀਤੀ ਹੈ। ਉਦੋਂ ਤੋਂ ਸ਼ਹਿਰ ਦੀ ਦਸ਼ਾ ’ਤੇ ਦਿਸਾ ਇਸ ਕਦਰ ਬਦਲ ਗਈ ਹੈ ਕਿ ਓਪਰੀ ਨਜ਼ਰੇ ਇਹ ਭੁਲੇਖਾ ਪੈਂਦਾ ਹੈ ਕਿ ਇਹ ਚਾਰ ਵਰ੍ਹੇ ਪਹਿਲਾਂ ਵਾਲਾ ਨਹੀਂ, ਸਗੋਂ ਕੋਈ ਨਵਾਂ ਸ਼ਹਿਰ ਹੀ ਵਸ ਗਿਆ ਹੈ।

ਪੜ੍ਹੋ ਇਹ ਵੀ ਖਬਰ ਸਾਧਾਰਨ ਪਰਿਵਾਰ ’ਚੋਂ ਉੱਠ IPL ’ਚ ਧਮਾਲਾਂ ਪਾਉਣ ਵਾਲੇ ‘ਹਰਪ੍ਰੀਤ’ ਦੇ ਘਰ ਵਿਆਹ ਵਰਗਾ ਮਾਹੌਲ, ਵੇਖੋ ਤਸਵੀਰਾਂ

PunjabKesari

ਪ੍ਰਧਾਨ ‘ਬੰਟੀ’ ਦੀ ਟੀਮ ਵੱਲੋਂ 3 ਵਰ੍ਹਿਆਂ ਦੀ ਸਖ਼ਤ ਮਿਹਨਤ ਮਗਰੋਂ ਹਲਕਾ ਵਿਧਾਇਕ ਲੋਹਗੜ੍ਹ ਦੀ ਅਗਵਾਈ ਹੇਠ ਜੰਗਲਾਂ ’ਚ ਅਜਿਹੇ ‘ਮੰਗਲ’ ਲਗਾ ਦਿੱਤੇ ਹਨ ਕਿ ਹਰ ਕੋਈ ਸ਼ਹਿਰ ਦਾ ਨਵਾਂ ਮਹਾਂਦਾਰਾ ਦੇਖ ਕੇ ਪ੍ਰਧਾਨ ਬੰਟੀ ਦੀ ਟੀਮ ਦੀ ਦਿਲੋਂ ਸ਼ਲਾਘਾ ਕਰਦਾ ਹੈ। ‘ਜਗ ਬਾਣੀ’ ਦੀ ਟੀਮ ਵੱਲੋਂ ਜਦੋਂ ਸ਼ਹਿਰ ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਸਮਾਗਮਾਂ ਨੂੰ ਸਮਰਪਿਤ ਅਹਿਮ ਵਿਕਾਸ ਪ੍ਰਾਜੈਕਟਾਂ ਨੂੰ ਲੋਕ ਅਰਪਣ ਕੀਤਾ ਗਿਆ ਤਾਂ ਸ਼ਹਿਰ ਨਿਵਾਸੀ ਇਸ ਗੱਲੋਂ ਹੈਰਾਨ ਸਨ ਕਿ ਆਖਿਰਕਾਰ ਕੋਰੋਨਾ ਕਾਲ ਦੌਰਾਨ ਜਦੋਂ ਸਰਕਾਰ ਨੇ ਵਿਕਾਸ ਫੰਡਾਂ ਨੂੰ ਰੋਕ ਦਿੱਤਾ ਤਾਂ ਇਸ ਵੇਲੇ ਨਗਰ ਕੌਂਸਲ ਆਪਣੇ ਪੱਲਿਓ ਵਿਧਾਇਕ ਲੋਹਗੜ੍ਹ ਦੀ ਅਗਵਾਈ ਹੇਠ ਇਨ੍ਹੇ ਵੱਡੇ ਫੰਡਾਂ ਦਾ ਪ੍ਰਬੰਧ ਕਿੱਥੋਂ ਕਰ ਰਹੀ ਹੈ।

ਪੜ੍ਹੋ ਇਹ ਵੀ ਖਬਰ ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ ਨਾਚ : ਸ੍ਰੀ ਹਰਿਮੰਦਰ ਸਾਹਿਬ ਦੇ ਪਾਠੀ ਸਿੰਘ ਦੇ ਮੁੰਡੇ ਨੂੰ ਮਾਰੀਆਂ ਸ਼ਰੇਆਮ ਗੋਲੀਆਂ 

ਇਥੇ ਹੀ ਬੱਸ ਨਹੀਂ ਵਿਧਾਇਕ ਲੋਹਗੜ੍ਹ ਸਾਫ਼ ਤੌਰ ’ਤੇ ਇਹ ਆਖਦੇ ਹਨ ਕਿ ਹਲਕਾ ਨਿਵਾਸੀਆਂ ਵਿਕਾਸ ਕਰਵਾਉ ਸਾਡੀਆਂ ਪੰਚਾਇਤਾਂ ’ਤੇ ਕੌਂਸਲ ਟੀਮਾਂ ਦਾ ਸਾਥ ਦਿਓ ਫੰਡਾਂ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਇਸੇ ਕਸਵੱਟੀ ’ਤੇ ਵਿਧਾਇਕ ਲੋਹਗੜ੍ਹ ਖਰਾ ਉਤਰ ਰਹੇ ਹਨ। ਦੂਜੇ ਪਾਸੇ ਨਵੀਆਂ ਬਣੀਆਂ ਪਾਰਕਾਂ ਤੋਂ ਬਾਅਦ ਹੁਣ ਮਾਲਵਾ ਖਿੱਤੇ ਦੇ ਇਸ ਸ਼ਹਿਰ ਵਿਚ ਬਨਣ ਵਾਲੇ ਪਹਿਲੇ ਰੋਜ਼ ਗਾਰਡਨ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ।

ਪੜ੍ਹੋ ਇਹ ਵੀ ਖਬਰ ਖ਼ੁਦ ਨੂੰ ਨਹੀਂ ਮਿਲੀ ਕਿਡਨੀ ਪਰ ਅੱਖਾਂ ਦਾਨ ਕਰ ਦੂਸਰਿਆਂ ਦੀ ਜ਼ਿੰਦਗੀ ਰੌਸ਼ਨ ਕਰ ਗਿਆ 13 ਸਾਲਾ ਆਦਿੱਤਯ (ਵੀਡੀਓ)

ਚੰਡੀਗੜ੍ਹ ਦੀ ਤਰਜ਼ ’ਤੇ ਸ਼ਹਿਰ ਦੇ ਚੌਕਾਂ ’ਤੇ ਲਿਖਾਈਆਂ ਸੋਹਣੀਆਂ ਇਬਾਦਤਾਂ
ਧਰਮਕੋਟ ਸ਼ਹਿਰ ਵਿੱਚ ਦਾਖ਼ਲ ਹੋਣ ਵਾਲੇ ਚੌਂਕਾਂ ਨੂੰ ਪੁਰਾਤਨ ਪੱਥਰਾਂ ਨਾਮ ਸੰਵਾਰਿਆ ਹੈ ਅਤੇ ਇਨ੍ਹਾਂ ’ਤੇ ਚੱਲਦੇ ਫੁਹਾਰੇ ਰਾਤ ਵੇਲੇ ਚੰਡੀਗੜ੍ਹ ਦਾ ਨਜ਼ਰਾ ਬੰਨ੍ਹਦੇ ਹਨ। ਇਸ ਤੋਂ ਇਲਾਵਾ ਧਰਮਕੋਟ ਸ਼ਹਿਰ ਦੇ ਚੌਂਕਾਂ ਵਿਚ ਜਗ-ਮਗ ਕਰਦੇ’ ਆਈ ਲਵ ਮਾਈ ਧਰਮਕੋਟ’ ਦੇ ਬੋਰਡ ਵੱਡੀ ਖਿੱਚ ਦਾ ਕੇਂਦਰ ਹਨ।

ਪੜ੍ਹੋ ਇਹ ਵੀ ਖਬਰ - ਸ਼ਿਮਲਾ ਤੋਂ ਆਈ ਕੁੜੀ ਦੀ ਅੰਮ੍ਰਿਤਸਰ ਦੇ ਹੋਟਲ ’ਚ ਸ਼ੱਕੀ ਹਲਾਤਾਂ ’ਚ ਮੌਤ, ਜਤਾਇਆ ਨਸ਼ੇ ਦੀ ਓਵਰਡੋਜ਼ ਦਾ ਸ਼ੱਕ 

PunjabKesari

ਆਉਣ ਵਾਲੀਆਂ ਨਸਲਾਂ ਨੂੰ ਇਤਿਹਾਸ ਦੀ ਜਾਣਕਾਰੀ ਦੇਣ ਲਈ ਲਗਾਏ ਸ਼ਹੀਦਾਂ ਦੇ ਬੁੱਤ : ਪ੍ਰਧਾਨ ਬੰਟੀ
ਨਗਰ ਕੌਂਸਲ ਧਰਮਕੋਟ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਚਿਰਾਂ ਤੋਂ ਇਹ ਮੰਗ ਸੀ ਕਿ ਸ਼ਹਿਰ ਦੇ ਚੌਂਕਾਂ ਦੇ ਨਾਮ ਸ਼ਹੀਦਾਂ ਦੇ ਨਾਂ ’ਤੇ ਰੱਖਣ ਤੋਂ ਇਲਾਵਾ ਇੱਥੇ ਸਾਰੇ ਧਰਮਾਂ ਦੇ ਸਤਿਕਾਰ ਲਈ ਬੁੱਤ ਲਗਾਏ ਜਾਣ। ਉਨ੍ਹਾਂ ਕਿਹਾ ਕਿ ਇਸੇ ਕਰ ਕੇ ਆਉਣ ਵਾਲੀਆਂ ਨਸਲਾਂ ਨੂੰ ਇਤਿਹਾਸ ਦੀ ਜਾਣਕਾਰੀ ਦੇਣ ਲਈ ਸ਼ਹੀਦਾਂ ਦੇ ਬੁੱਤ ਲਗਾਏ ਹਨ। ਉਨ੍ਹਾਂ ਕਿਹਾ ਕਿ ਸਮੁੱਚੀ ਨਗਰ ਕੌਂਸਲ ਦਾ ਇਹ ਨਿਸ਼ਾਨਾ ਹੈ ਕਿ ਇਸ ਸਾਲ ਦੇ ਅੰਤ ਤੱਕ ਸ਼ਹਿਰ ਦਾ ਕੋਈ ਵਿਕਾਸ ਕਾਰਜ ਅਧੂਰਾ ਨਾ ਰਹੇ ਅਤੇ ਇਸੇ ਦੀ ਪੂਰਤੀ ਲਈ ਕੌਂਸਲ ਟੀਮ ਹਰ ਵੇਲੇ ਸੇਵਾਂ ਵਿੱਚ ਹਾਜ਼ਰ ਹੈ।

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਔਰਤ ਦੇ ਕੱਪੜੇ ਉਤਾਰ ਕੀਤੀ ਜ਼ਬਰਦਸਤੀ ਦੀ ਕੋਸ਼ਿਸ਼ (ਵੀਡੀਓ)

ਪਿੰਡਾਂ ਅਤੇ ਸ਼ਹਿਰਾਂ ਦਾ ਕੋਈ ਵਿਕਾਸ ਕਾਰਜ ਅਧੂਰਾ ਨਹੀਂ ਰਹੇਗਾ : ਵਿਧਾਇਕ ਲੋਹਗੜ੍ਹ
ਇਸੇ ਦੌਰਾਨ  ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਕਿਹਾ ਕਿ ਪੰਜ ਵਰ੍ਹੇ ਪਹਿਲਾ ਸਾਡੀ ਟੀਮ ਵਲੋਂ ਜੋਂ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਦਾ ਮਾਸਟਰ ਪਲਾਨ ਤਿਆਰ ਕੀਤਾ ਸੀ, ਉਸੇ ਤਹਿਤ ਹਲਕੇ ਵਿੱਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਚੱਲ ਰਹੇ ਹਨ। ਸ੍ਰੀ ਲੋਹਗੜ੍ਹ ਨੇ ਕਿਹਾ ਕਿ ਹਲਕੇ ਦੇ 100 ਫੀਸਦੀ ਵਿਕਾਸ ਕਾਰਜ ਮੁਕੰਮਲ ਕਰਵਾਉਣੇ ਉਸ ਦਾ ਨਿਸ਼ਾਨਾ ਹੈ। ਇਸੇ ਲਈ ਪੰਜਾਬ ਸਰਕਾਰ ਤੋਂ ਕਰੋੜਾਂ ਦੇ ਫੰਡ ਲਿਆ ਕੇ ਹਲਕਾ ਨਿਵਾਸੀਆਂ ਨੂੰ ਦਿੱਤੇ ਹਨ।

ਪੜ੍ਹੋ ਇਹ ਵੀ ਖਬਰ - ਕੀ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁਆਫ਼ੀ ਮਿਲਣੀ ਚਾਹੀਦੀ ਹੈ ?

ਧਰਮਕੋਟ ਸ਼ਹਿਰ ਨੇ ਤਰੱਕੀ ਦੇ ਮੀਲ ਪੱਥਰ ਗੱਡੇ : ਸਰਪੰਚ ਮੱਤਾ
ਪਿੰਡ ਕਿਸ਼ਨਪੁਰਾ ਦਾਨੂੰਵਾਲ ਦੇ ਸਰਪੰਚ ਅਤੇ ਚੇਤੰਨ ਨੌਜਵਾਨ ਆਗੂ ਸਰਪੰਚ ਜਸਮੱਤ ਸਿੰਘ ਮੱਤਾ ਦਾ ਕਹਿਣਾ ਸੀ ਕਿ ਧਰਮਕੋਟ ਸ਼ਹਿਰ ਤੋਂ ਇਲਾਵਾ ਪਿੰਡਾਂ ਦੇ ਵਿਕਾਸ ਲਈ ਵਿਧਾਇਕ ਲੋਹਗੜ੍ਹ ਵੱਲੋਂ ਮੁਹੱਈਆਂ ਕਰਵਾਏ ਕਰੋੜਾਂ ਦੇ ਫੰਡਾਂ ਮਗਰੋਂ ਤਰੱਕੀ ਦੇ ਮੀਲ ਪੱਥਰ ਗੱਡੇ ਹਨ। ਉਨ੍ਹਾਂ ਕਿਹਾ ਕਿ ਧਰਮਕੋਟ ਸ਼ਹਿਰ ਅੰਦਰ ਪ੍ਰਧਾਨ ਬੰਟੀ ਦੀ ਟੀਮ ਵੱਲੋਂ ਕੀਤੀ ਮਿਹਨਤ ਦਾ ਸਿੱਟਾ ਹੈ ਕਿ ਸ਼ਹਿਰ ਦੀ ਦਿੱਖ ਸੰਵਾਰੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਸਾਰੇ ਵਿਕਾਸ ਕਾਰਜ ਮੁਕੰਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਧਰਮਕੋਟ ਸ਼ਹਿਰ ਨੂੰ ਨਮੂਨੇ ਦਾ ਬਨਾਉਣ ਲਈ ਨਗਰ ਕੌਂਸਲ ਦੇ ਪ੍ਰਧਾਨ ਬੰਟੀ ਦੀ ਟੀਮ ਵਧਾਈ ਦੀ ਪਾਤਰ ਹੈ।

ਪੜ੍ਹੋ ਇਹ ਵੀ ਖ਼ਬਰ - ਕੋਟਕਪੂਰਾ ਗੋਲੀਕਾਂਡ : ਅਦਾਲਤ ਨੇ ਕੀਤੀ ਦੂਜੀ ਫਾਈਲ ਵੀ ਬੰਦ 


author

rajwinder kaur

Content Editor

Related News