ਬਿਜਲੀ-ਪਾਣੀ ਦੀ ਬਰਬਾਦੀ ਰੋਕਣ ਲਈ ਵੱਡਾ ਕਦਮ ਚੁੱਕਣ ਦੀ ਤਿਆਰੀ, ਟਿਊਬਵੈੱਲ ’ਤੇ ਲੱਗਣਗੇ ਟਾਈਮਰ

Tuesday, Dec 12, 2023 - 06:12 PM (IST)

ਲੁਧਿਆਣਾ (ਹਿਤੇਸ਼) : ਨਗਰ ਨਿਗਮ ਵੱਲੋਂ ਗਰਾਊਂਡ ਵਾਟਰ ਲੈਵਲ ’ਤੇ ਡਾਊਨ ਜਾਣ ਦੀ ਸਮੱਸਿਆਵਾਂ ਦੇ ਹੱਲ ਲਈ ਨਹਿਰੀ ਪਾਣੀ ਨੂੰ ਪੀਣ ਵਾਲੇ ਪਾਣੀ ਦਾ ਬਦਲ ਬਣਾਉਣ ਦੇ ਰੂਪ ਵਿਚ ਜੋ ਯੋਜਨਾ ਬਣਾਈ ਗਈ ਹੈ, ਉਸ ਦੇ ਲਾਗੂ ਹੋਣ ਦਾ ਇੰਤਜ਼ਾਰ ਲੰਮਾ ਹੋਣ ਦੇ ਮੱਦੇਨਜ਼ਰ ਫਿਲਹਾਲ ਪਾਣੀ ਦੀ ਬਰਬਾਦੀ ਰੋਕਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਤਹਿਤ ਟਿਊਬਵੈੱਲਾਂ ’ਤੇ ਟਾਈਮਰ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇੱਥੇ ਜ਼ਿਕਰਯੋਗ ਹੋਵੇਗਾ ਕਿ ਨਗਰ ਨਿਗਮ ਵੱਲੋਂ ਭਾਵੇਂ ਟਿਊਬਵੈੱਲਾਂ ਨੂੰ ਚਲਾਉਣ ਅਤੇ ਬੰਦ ਕਰਨ ਲਈ ਟਾਈਮਿੰਗ ਫਿਕਸ ਕੀਤੀ ਗਈ ਹੈ ਪਰ ਇਨ੍ਹਾਂ ਟਿਊਬਵੈੱਲਾਂ ਦਾ ਕੰਟਰੋਲ ਨੇਤਾਵਾਂ ਦੀ ਸਿਫਾਰਿਸ਼ ’ਤੇ ਰੱਖੇ ਗਏ ਆਪਰੇਟਰਾਂ ਦੇ ਹੱਥ ਵਿਚ ਹੋਣ ਦੀ ਵਜ੍ਹਾ ਨਾਲ ਉਹ ਜਦ ਚਾਹੁਣ ਟਿਊਬਵੈੱਲਾਂ ਨੂੰ ਚਲਾ ਦਿੰਦੇ ਹਨ। ਇਸ ਨਾਲ ਪਾਣੀ ਦੀ ਬਰਬਾਦੀ ਹੋਣ ਦੇ ਨਾਲ ਹੀ ਓਵਰਟਾਈਮ ਟਿਊਬਵੈੱਲ ਚਲਾਉਣ ਨਾਲ ਬਿਜਲੀ ਦੀ ਖਪਤ ਵੀ ਜ਼ਿਆਦਾ ਹੁੰਦੀ ਹੈ।

ਇਹ ਵੀ ਪੜ੍ਹੋ : ਪੰਜਾਬ ਦੀਆਂ ਧੀਆਂ ਲਈ ਭਗਵੰਤ ਮਾਨ ਸਰਕਾਰ ਦਾ ਵੱਡਾ ਐਲਾਨ, ਸੁਫ਼ਨਿਆਂ ਨੂੰ ਮਿਲੇਗੀ ਉਡਾਣ

ਭਾਵੇਂ 24 ਘੰਟੇ ਵਾਟਰ ਸਪਲਾਈ ਦੇਣ ਦੇ ਪ੍ਰਾਜੈਕਟ ਦੇ ਤਹਿਤ ਟਿਊਬਵੈੱਲਾਂ ਦਾ ਵਜੂਦ ਹੀ ਖਤਮ ਹੋ ਜਾਵੇਗਾ ਕਿਉਂਕਿ ਸੈਂਟਰਲਾਈਜ਼ਡ ਸਿਸਟਮ ਨਾਲ ਟੈਂਕੀਆਂ ਦੇ ਜ਼ਰੀਏ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ ਪਰ ਇਹ ਯੋਜਨਾ ਲਾਗੂ ਹੋਣ ਦੇ ਇੰਤਜ਼ਾਰ ’ਚ ਲਗਭਗ ਇਕ ਦਹਾਕੇ ਦਾ ਸਮਾਂ ਨਿਕਲ ਗਿਆ ਹੈ। ਇਸ ਦੇ ਮੱਦੇਨਜ਼ਰ ਨਗਰ ਨਿਗਮ ਵੱਲੋਂ ਪਾਣੀ ਦੀ ਬਰਬਾਦੀ ਰੋਕਣ ਲਈ ਫਿਲਹਾਲ ਟਿਊਬਵੈੱਲਾਂ ’ਤੇ ਟਾਈਮਰ ਲਗਾਉਣ ਦੀ ਯੋਜਨਾ ਬਣਾਈ ਗਈ ਹੈ, ਜਿਸ ਨਾਲ ਓਵਰ ਟਾਈਮ ਟਿਊਬਵੈੱਲ ਨਾ ਚੱਲਣ ਨਾਲ ਬਿਜਲੀ ਦੀ ਬੱਚਤ ਵੀ ਹੋਵੇਗੀ। ਇਸ ਸਬੰਧ ਵਿਚ ਸ਼ੁਰੂ ਕੀਤੀ ਗਈ ਟੈਂਡਰ ਦੀ ਪ੍ਰਕਿਰਿਆ ਫਾਈਨਲ ਸਟੇਜ ’ਤੇ ਪੁੱਜ ਗਈ ਹੈ ਅਤੇ ਜਲਦ ਕੰਪਨੀ ਨੂੰ ਵਰਕ ਆਰਡਰ ਜਾਰੀ ਕਰਨ ਦੀ ਗੱਲ ਨਗਰ ਨਿਗਮ ਅਧਿਕਾਰੀਆਂ ਵੱਲੋਂ ਕਹੀ ਜਾ ਰਹੀ ਹੈ।

ਇਹ ਵੀ ਪੜ੍ਹੋ : ਚਾਈਂ-ਚਾਈਂ ਪੁੱਤ ਦਾ ਵਿਆਹ ਕਰ ਕੈਨੇਡਾ ਭੇਜੀ ਨੂੰਹ ਨੇ ਚਾੜ੍ਹ ਦਿੱਤਾ ਚੰਨ, ਨਹੀਂ ਪਤਾ ਸੀ ਹੋਵੇਗਾ ਇਹ ਕੁੱਝ

ਟਿਊਬਵੈੱਲ ਆਪ੍ਰੇਟਰਾਂ ਨੂੰ ਲੈ ਕੇ ਫਸਿਆ ਪੇਚ

ਨਗਰ ਨਿਗਮ ਵੱਲੋਂ ਟਿਊਬਵੈੱਲ ’ਤੇ ਟਾਈਮਰ ਲਗਾਉਣ ਦੀ ਯੋਜਨਾ ਤਾਂ ਬਣਾ ਲਈ ਗਈ ਹੈ ਪਰ ਟਿਊਬਵੈੱਲ ਆਪ੍ਰੇਟਰਾਂ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ ਕਿਉਂਕਿ ਇਨ੍ਹਾਂ ਟਿਊਬਵੈੱਲ ਆਪ੍ਰੇਟਰਾਂ ਦੀ ਨਿਯੁਕਤੀ ਸੱਤਾਧਾਰੀ ਨੇਤਾਵਾਂ ਦੀ ਸਿਫਾਰਿਸ਼ ’ਤੇ ਕੀਤੀ ਜਾਂਦੀ ਹੈ, ਜਿਨ੍ਹਾਂ ਨੇ ਟਿਊਬਵੈੱਲ ਚਲਾਉਣ ਅਤੇ ਬੰਦ ਕਰਨ ਦਾ ਕੰਮ ਅੱਗੇ ਕਿਸੇ ਹੋਰ ਨੂੰ ਦਿੱਤਾ ਹੋਇਆ ਹੈ। ਜਿਸ ਦੀ ਵਜ੍ਹਾ ਨਾਲ ਟਿਊਬਵੈੱਲ ਦੇ ਓਵਰਟਾਈਮ ਚੱਲਣ ਨਾਲ ਬਿਜਲੀ-ਪਾਣੀ ਦੀ ਬਰਬਾਦੀ ਦੇ ਨਾਲ ਟਿਊਬਵੈੱਲ ਦੇ ਜਲਦੀ ਖਰਾਬ ਹੋਣ ਦੀ ਜੋ ਸਮੱਸਿਆ ਆ ਰਹੀ ਹੈ, ਉਸ ਦੇ ਹੱਲ ਲਈ ਟਿਊਬਵੈੱਲਾਂ ’ਤੇ ਟਾਈਮਰ ਲਗਾਉਣ ਦਾ ਫ਼ੈਸਲਾ ਤਾਂ ਕਰ ਲਿਆ ਗਿਆ ਹੈ ਪਰ ਟਿਊਬਵੈੱਲ ਆਪ੍ਰੇਟਰਾਂ ਨੂੰ ਫਾਰਗ ਕਰਨ ਨੂੰ ਲੈ ਕੇ ਕੋਈ ਰੂਪ-ਰੇਖਾ ਤਿਆਰ ਨਹੀਂ ਕੀਤੀ ਗਈ। ਭਾਵੇਂ ਟਿਊਬਵੈੱਲਾਂ ’ਤੇ ਟਾਈਮਰ ਲਗਾਉਣ ਤੋਂ ਬਾਅਦ 4-5 ਟਿਊਬਵੈੱਲਾਂ ’ਤੇ ਇਕ ਆਪ੍ਰੇਟਰ ਰੱਖਣ ਦੀ ਗੱਲ ਕਹੀ ਗਈ ਹੈ।

ਇਹ ਵੀ ਪੜ੍ਹੋ : ਪੈਸਿਆਂ ਦੀ ਘਾਟ ਕਾਰਣ ਪੁੱਤ ਦੀ ਲਾਸ਼ ਘਰ ’ਚ ਦਫਣਾਉਣ ਵਾਲਾ ਪਿਤਾ ਹੁਣ ਅਸਥੀਆਂ ਪ੍ਰਵਾਹ ਕਰਨ ਤੋਂ ਵੀ ਅਸਮਰੱਥ

ਵਾਟਰ ਸਪਲਾਈ ਕੰਪਨੀ ਦੀ ਵਰਕਿੰਗ ਨੂੰ ਲੈ ਕੇ ਟਰੇਨਿੰਗ ਲੈਣ ਅੱਜ ਅੰਮ੍ਰਿਤਸਰ ਜਾਵੇਗੀ ਨਗਰ ਨਿਗਮ ਦੀ ਟੀਮ

ਨਗਰ ਨਿਗਮ ਵੱਲੋਂ ਵਰਲਡ ਬੈਂਕ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ 24 ਘੰਟੇ ਵਾਟਰ ਸਪਲਾਈ ਦੇਣ ਦੇ ਪ੍ਰਾਜੈਕਟ ਦੇ ਅਧੀਨ ਜੋ ਕੰਪਨੀ ਬਣਾਈ ਗਈ ਹੈ, ਉਸ ਦੇ ਜ਼ਰੀਏ ਪਾਣੀ-ਸੀਵਰੇਜ ਦੀ ਬਿਲਿੰਗ ਸ਼ੁਰੂ ਕਰ ਦਿੱਤੀ ਗਈ ਹੈ, ਜਦਕਿ ਅੱਗੇ ਚੱਲ ਕੇ ਓ. ਐਂਡ ਐੱਮ. ਸੈੱਲ ਦੀ ਸਾਰੀ ਵਰਕਿੰਗ ਵਾਟਰ ਸਪਲਾਈ ਕੰਪਨੀ ਦੇ ਅਧੀਨ ਹੋ ਜਾਵੇਗੀ। ਜਿਸ ਵਿਚ ਪਾਣੀ-ਸੀਵਰੇਜ ਸਿਸਟਮ ਦੇ ਨਿਰਮਾਣ ਤੋਂ ਲੈ ਕੇ ਮੇਨਟੀਨੈਂਸ ਨਾਲ ਜੁੜੇ ਹੋਏ ਪਹਿਲੂ ਸ਼ਾਮਲ ਹਨ। ਇਸ ਸਬੰਧ ਵਿਚ ਟਰੇਨਿੰਗ ਦੇਣ ਲਈ ਵਰਲਡ ਬੈਂਕ ਵੱਲੋਂ ਅੰਮ੍ਰਿਤਸਰ ਵਿਚ ਸ਼ੈਸ਼ਨ ਰੱਖਿਆ ਜਾਵੇਗਾ, ਜਿਸ ਵਿਚ ਹਿੱਸਾ ਲੈਣ ਲਈ ਜੇ. ਈ., ਐੱਸ. ਡੀ. ਓ. ਅਤੇ ਐਕਸੀਅਨ ਪੱਧਰ ਦੇ ਅਫਸਰ ਦੀ ਟੀਮ ਮੰਗਲਵਾਰ ਨੂੰ ਰਵਾਨਾ ਹੋਵੇਗੀ।

ਇਹ ਵੀ ਪੜ੍ਹੋ : ਲਾੜਾ-ਲਾੜੀ ਨਾਲ ਵਾਪਰਿਆ ਵੱਡਾ ਹਾਦਸਾ, ਥਾਰ ਨਾਲ ਟੱਕਰ ਤੋਂ ਬਾਅਦ ਫੁੱਲਾਂ ਵਾਲੀ ਕਾਰ ਦੇ ਉੱਡੇ ਪਰਖੱਚੇ

ਨਵੇਂ ਸਿਰੇ ਤੋਂ ਜਨਰਲ ਹਾਊਸ ਦਾ ਗਠਨ ਹੋਣ ਤੱਕ ਕਮਿਸ਼ਨਰ ਨੂੰ ਬਣਾਇਆ ਗਿਆ ਹੈ ਚੇਅਰਮੈਨ

ਵਾਟਰ ਸਪਲਾਈ ਕੰਪਨੀ ਦੇ ਚੇਅਰਮੈਨ ਦੇ ਰੂਪ ’ਚ ਮੇਅਰ ਦੇ ਨਾਲ ਦੋ ਕੌਂਸਲਰਾਂ ਨੂੰ ਡਾਇਰੈਕਟਰ ਬਣਾਇਆ ਗਿਆ ਸੀ ਪਰ ਜਨਰਲ ਹਾਊਸ ਦਾ ਕਾਰਜਕਾਲ 8 ਮਹੀਨੇ ਪਹਿਲਾਂ ਪੂਰਾ ਹੋ ਗਿਆ ਹੈ, ਜਿਸ ਤੋਂ ਮੱਦੇਨਜ਼ਰ ਨਵੇਂ ਸਿਰੇ ਤੋਂ ਜਨਰਲ ਹਾਊਸ ਦਾ ਗਠਨ ਹੋਣ ਤੱਕ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਵਾਟਰ ਸਪਲਾਈ ਕੰਪਨੀ ਦਾ ਚੇਅਰਮੈਨ ਬਣਾਇਆ ਗਿਆ ਹੈ। ਉਨ੍ਹਾਂ ਨਾਲ ਜੁਆਇੰਟ ਕਮਿਸ਼ਨਰ, ਸੀਵਰੇਜ ਬੋਰਡ, ਬਿਜਲੀ ਬੋਰਡ ਦੇ ਚੀਫ ਇੰਜੀਨੀਅਰ, ਨਗਰ ਨਿਗਮ ਦੇ ਐੱਸ. ਈ. ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ ਪ੍ਰਸਤਾਵ ਪਿਛਲੇ ਦਿਨੀਂ ਹੋਈ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ ਵਿਚ ਪਾਸ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News