'ਸਰਕਾਰ, ਕਮਿਸ਼ਨ ਤੇ ਰਿਪੋਰਟ ਸਭ ਤੁਹਾਡਾ, ਕਰੋ ਕਾਰਵਾਈ' (ਵੀਡੀਓ)

Friday, Sep 07, 2018 - 06:48 PM (IST)

ਨਵੀਂ ਦਿੱਲੀ\ਚੰਡੀਗੜ੍ਹ : ਸੀਨੀਅਰ ਅਕਾਲੀ ਆਗੂ ਤੇ ਐੱਮ. ਪੀ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿਚ ਦੋਸ਼ੀਆਂ ਦਾ ਨਾ ਫੜਿਆ ਜਾਣਾ ਮੰਦਭਾਗਾ ਕਰਾਰ ਦਿੱਤਾ ਹੈ। ਨਵਜੋਤ ਸਿੱਧੂ ਵਲੋਂ ਬੀਤੇ ਦਿਨੀਂ ਜਾਰੀ ਕੀਤੀ ਬਹਿਬਲਾ ਕਲਾਂ ਗੋਲੀ ਕਾਂਡ ਦੀ ਵੀਡੀਓ 'ਤੇ ਚੰਦੂਮਾਜਰਾ ਨੇ ਕਿਹਾ ਕਿ ਅਜਿਹੀ ਵੀਡੀਓ ਦਿਖਾਏ ਜਾਣ ਦਾ ਕੀ ਫਾਇਦਾ ਹੈ, ਚੰਦੂਮਾਜਰਾ ਨੇ ਕਿਹਾ ਕਿ ਸਰਕਾਰ, ਕਮਿਸ਼ਨ ਤੇ ਰਿਪੋਰਟ ਸਭ ਤੁਹਾਡਾ ਹੈ ਫਿਰ ਕਾਰਵਾਈ ਕਿਉਂ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਵੀਡੀਓ ਦਿਖਾਉਣ ਦੀ ਨਹੀਂ ਸਗੋਂ ਦੋਸ਼ੀਆਂ 'ਤੇ ਕਾਰਵਾਈ ਕਰਨ ਦੀ ਲੋੜ ਹੈ। 

ਅੱਗੇ ਬੋਲਦੇ ਹੋਏ ਚੰਦੂਮਾਜਰਾ ਨੇ ਕਿਹਾ ਕਿ ਨਵਜੋਤ ਸਿੱਧੂ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ 'ਤੇ ਬਾਦਲ ਸਾਬ੍ਹ ਦੋਸ਼ੀ ਨਹੀਂ ਬਣ ਜਾਂਦੇ ਹਨ। ਕਮਿਸ਼ਨ ਦੀ ਰਿਪੋਰਟ 'ਚ ਕਿਤੇ ਵੀ ਬਾਦਲ ਨਾਂ ਨਹੀਂ ਲਿਖਿਆ ਗਿਆ ਹੈ ਜਦਕਿ ਕੈਪਟਨ ਸਰਕਾਰ ਨੂੰ ਪੂਰੀ ਈਮਾਨਦਾਰੀ ਨਾਲ ਅਸਲ ਦੋਸ਼ੀਆਂ ਦੀ ਪਛਾਣ ਕਰਕੇ ਸਖਤ ਸਜ਼ਾ ਦੇਣੀ ਚਾਹੀਦੀ ਹੈ।


Related News