ਗੁਰਦਾਸਪੁਰ ਦੇ ਚੋਣ ਨਤੀਜੇ ਅਕਾਲੀ ਦਲ ਤੇ ਭਾਜਪਾ ਦੇ ਰਿਸ਼ਤੇ ''ਚ ਕੋਈ ਅਸਰ ਨਹੀਂ ਪਾਉਣਗੇ : ਪ੍ਰੋ. ਚੰਦੂਮਾਜਰਾ

10/17/2017 7:08:24 AM

ਫਤਿਹਗੜ੍ਹ ਸਾਹਿਬ(ਜਗਦੇਵ)-ਗੁਰਦਾਸਪੁਰ ਦੀ ਐੱਮ. ਪੀ. ਜ਼ਿਮਨੀ ਚੋਣ ਸਮੇਂ ਜਿੱਥੇ ਵੋਟਰਾਂ ਨੂੰ ਵੋਟ ਨਾ ਪਾਉਣ ਦੇਣ ਨਾਲ ਕਾਂਗਰਸ ਪਾਰਟੀ ਸਰਕਾਰ ਵੱਲੋਂ ਸੰਵਿਧਾਨਕ ਹੱਕ 'ਤੇ ਡਾਕਾ ਮਾਰਿਆ ਗਿਆ, ਉਥੇ ਹੀ ਸਰਕਾਰੀ ਮਸ਼ੀਨਰੀ ਦਾ ਦੁਰਪ੍ਰਯੋਗ ਕਰ ਕੇ ਸੱਤਾ ਦੇ ਨਸ਼ੇ ਦਾ ਸਬੂਤ ਦਿੱਤਾ ਗਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਫਤਿਹਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਚੋਣ 'ਚ ਹੋਈ ਹਾਰ ਦੇ ਨਤੀਜੇ ਅਕਾਲੀ ਦਲ ਤੇ ਭਾਜਪਾ ਦੇ ਰਿਸ਼ਤੇ 'ਚ ਕੋਈ ਅਸਰ ਨਹੀਂ ਪਾਉਣਗੇ ਕਿਉਂਕਿ ਇਹ ਸਾਂਝ ਰਾਜ ਕਰਨ ਲਈ ਨਹੀਂ ਬਲਕਿ ਸੇਵਾ ਕਰਨ ਲਈ ਹੈ। ਉਨ੍ਹਾਂ ਸੂਬੇ ਵਿਚ ਪਰਾਲੀ ਸਾੜਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕ ਵਿਚ ਹਮੇਸ਼ਾ ਖੜ੍ਹਾ ਹੈ ਤੇ ਖੜ੍ਹਾ ਰਹੇਗਾ। ਇਸ ਦੌਰਾਨ ਚੇਅਰਮੈਨ ਬਲਜੀਤ ਸਿੰਘ ਭੁੱਟਾ, ਭਾਜਪਾ ਆਗੂ ਨਰੇਸ਼ ਸਰੀਨ, ਬਲਤੇਜ ਸਿੰਘ ਮਹਿਮੂਦਪੁਰ, ਜੁਝਾਰ ਸਿੰਘ, ਸੁਰਿੰਦਰ ਸਿੰਘ ਸੁਹਾਗਹੇੜੀ, ਦਰਬਾਰਾ ਸਿੰਘ ਰੰਧਾਵਾ, ਸਿਮਰਨਜੀਤ ਸਿੰਘ ਸੈਣੀਮਾਜਰਾ, ਜਸਵੀਰ ਸਿੰਘ ਲੋਹਾਖੇੜੀ, ਗੁਰਭੇਜ ਸਿੰਘ ਸਾਧੂਗੜ੍ਹ, ਕੁਲਦੀਪ ਸਿੰਘ ਸੋਢਾ ਆਦਿ ਵੀ ਹਾਜ਼ਰ ਸਨ।


Related News