ਦਰਦਨਾਕ ਹਾਦਸਾ : ਬਾਈਕ ਦੀ ਟੈਂਕੀ ਫਟਣ ਨਾਲ ਲੱਗੀ ਅੱਗ, ਗਰਭਵਤੀ ਝੁਲਸੀ (ਤਸਵੀਰਾਂ)

Monday, Feb 05, 2018 - 10:16 AM (IST)

ਦਰਦਨਾਕ ਹਾਦਸਾ : ਬਾਈਕ ਦੀ ਟੈਂਕੀ ਫਟਣ ਨਾਲ ਲੱਗੀ ਅੱਗ, ਗਰਭਵਤੀ ਝੁਲਸੀ (ਤਸਵੀਰਾਂ)

ਖਰੜ (ਅਮਰਦੀਪ) : ਸਿਵਲ ਹਸਪਤਾਲ ਖਰੜ ਦੇ ਸਾਹਮਣੇ ਦੇਰ ਰਾਤ ਕਾਰ ਤੇ ਦੋ ਮੋਟਰਸਾਈਕਲਾਂ ਵਿਚਕਾਰ ਹੋਏ ਭਿਆਨਕ ਹਾਦਸੇ ਦੌਰਾਨ 4 ਮਹੀਨਿਆਂ ਦੀ ਗਰਭਵਤੀ ਔਰਤ ਸਮੇਤ 4 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਸੂਚਨਾ ਮਿਲਣ 'ਤੇ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਪੀ. ਸੀ. ਆਰ. ਹੌਲਦਾਰ ਕਰਨੈਲ ਸਿੰਘ ਅਨੁਸਾਰ ਗੁਰਪ੍ਰੀਤ ਸਿੰਘ ਵਾਸੀ ਮਾਛੀਵਾੜਾ ਆਪਣੀ ਜ਼ੈੱਨ ਕਾਰ ਰਾਹੀਂ ਬੱਸ ਸਟੈਂਡ ਖਰੜ ਸਾਈਡ ਤੋਂ ਹਸਪਤਾਲ ਰੋਡ ਵੱਲ ਜਾ ਰਿਹਾ ਸੀ ਕਿ ਸਿਵਲ ਹਸਪਤਾਲ ਨੇੜੇ ਕਾਰ ਨੇ ਦੋ ਮੋਟਰਸਾਈਕਲਾਂ ਨੂੰ ਆਪਣੀ ਲਪੇਟ ਲੈ ਲਿਆ। ਹਾਦਸੇ ਦੌਰਾਨ ਇਕ ਮੋਟਰਸਾਈਕਲ ਦੀ ਪੈਟਰੋਲ ਵਾਲੀ ਟੈਂਕੀ ਫਟਣ ਕਾਰਨ ਅੱਗ ਲਗ ਗਈ। 

PunjabKesari
ਹਾਦਸੇ ਵਿਚ ਮੋਟਰਸਾਈਕਲ ਚਾਲਕ ਅਮਰਿੰਦਰ ਸਿੰਘ ਵਾਸੀ ਰੁੜਕੀ ਪੁਖਤਾ ਦੀ ਲੱਤ ਟੁੱਟ ਗਈ ਤੇ ਉਸਦੇ ਪਿੱਛੇ ਬੈਠੀ ਉਸ ਦੀ ਪਤਨੀ ਮਨਦੀਪ ਕੌਰ, ਜੋ ਕਿ ਗਰਭਵਤੀ ਦੱਸੀ ਜਾ ਰਹੀ ਹੈ, ਦੀ ਛਾਤੀ ਤੇ ਪਿੱਠ ਨੂੰ ਅੱਗ ਲੱਗਣ ਕਾਰਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਇਸ ਦੌਰਾਨ ਬੀ. ਟੈੱਕ. ਦੇ ਵਿਦਿਆਰਥੀ ਕੁਲਦੀਪ ਸਿੰਘ ਵਾਸੀ ਜਲੰਧਰ ਹਾਲ ਵਾਸੀ ਰਣਜੀਤ ਨਗਰ ਖਰੜ ਦੀ ਵੀ ਲੱਤ ਟੁੱਟ ਗਈ। ਇਸ ਤੋਂ ਇਲਾਵਾ ਪੈਦਲ ਜਾ ਰਿਹਾ ਸਾਕਿਰ ਵਾਸੀ ਜੰਮੂ-ਕਸ਼ਮੀਰ ਵੀ ਇਸ ਹਾਦਸੇ ਦੀ ਲਪੇਟ ਵਿਚ ਆ ਕੇ ਜ਼ਖਮੀ ਹੋ ਗਿਆ।
ਸਿਵਲ ਹਸਪਤਾਲ ਵਿਖੇ ਐਮਰਜੈਂਸੀ ਡਿਊਟੀ 'ਤੇ ਤਾਇਨਾਤ ਡਾ. ਬੌਬੀ ਗੁਲਾਟੀ ਵਲੋਂ ਤਿੰਨਾਂ ਜ਼ਖਮੀਆਂ ਨੂੰ ਮੁਢਲੀ ਸਹਾਇਤਾ ਦੇ ਕੇ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਬਲਵੀਰ ਸਿੰਘ ਅਨੁਸਾਰ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

PunjabKesari


Related News