ਨਾਭਾ ''ਚ ਗਰੀਬ ਪਰਿਵਾਰ ''ਤੇ ਵਰ੍ਹਿਆ ਕਹਿਰ, ਕੱਚੇ ਘਰ ਦੀ ਛੱਤ ਡਿਗਣ ਨਾਲ ਗਰਭਵਤੀ ਜਨਾਨੀ ਦੀ ਮੌਤ (ਤਸਵੀਰਾਂ)
Tuesday, Jun 29, 2021 - 02:39 PM (IST)
ਨਾਭਾ (ਰਾਹੁਲ) : ਨਾਭਾ ਬਲਾਕ ਦੇ ਪਿੰਡ ਬੌੜਾ ਖ਼ੁਰਦ 'ਚ ਉਸ ਵੇਲੇ ਇਕ ਗਰੀਬ ਪਰਿਵਾਰ 'ਤੇ ਕਹਿਰ ਵਰ੍ਹਿਆ, ਜਦੋਂ ਕੱਚੇ ਘਰ ਦੀ ਛੱਤ ਡਿਗਣ ਕਾਰਨ ਹੇਠਾਂ ਸੁੱਤੀ ਪਈ ਗਰਭਵਤੀ ਜਨਾਨੀ ਫੁਲੀਆ ਬੇਗਮ (23) ਦੀ ਮੌਤ ਹੋ ਗਈ। ਮ੍ਰਿਤਕ ਜਨਾਨੀ ਦੋ ਮਹੀਨਿਆਂ ਦੀ ਗਰਭਵਤੀ ਸੀ। ਇਸ ਘਟਨਾ ਮਗਰੋਂ ਪੀੜਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : 'ਕੇਜਰੀਵਾਲ' ਨੇ ਪੰਜਾਬ ਲਈ ਕੀਤੇ 3 ਵੱਡੇ ਐਲਾਨ, ਬਿਜਲੀ ਬਿੱਲਾਂ ਨੂੰ ਲੈ ਕੇ ਕਹੀ ਇਹ ਗੱਲ
ਜਾਣਕਾਰੀ ਮੁਤਾਬਕ ਇਹ ਘਟਨਾ ਸਵੇਰ ਦੇ 5 ਵਜੇ ਵਾਪਰੀ, ਜਦੋਂ ਪਤੀ-ਪਤਨੀ ਦੋਵੇਂ ਕਮਰੇ 'ਚ ਸੁੱਤੇ ਪਏ ਸਨ। ਛੱਤ ਡਿਗਣ ਮਗਰੋਂ ਜਿੱਥੇ ਜਨਾਨੀ ਦੀ ਮੌਤ ਹੋ ਗਈ, ਉੱਥੇ ਹੀ ਉਸ ਦੇ ਪਤੀ ਇਬਰਾਹਿਮ ਖ਼ਾਨ ਦੀ ਪਿੰਡ ਵਾਲਿਆਂ ਨੇ ਬੜੀ ਮਸ਼ੱਕਤ ਕਰਕੇ ਜਾਨ ਬਚਾਈ। ਇਬਰਾਹਿਮ ਖਾਨ ਨੇ ਕਿਹਾ ਕਿ ਜਦੋਂ ਅਸੀਂ ਸਵੇਰੇ 5 ਵਜੇ ਸੁੱਤੇ ਪਏ ਸੀ ਤਾਂ ਅਚਾਨਕ ਸਾਡੇ ਉੱਪਰ ਛੱਤ ਆ ਡਿਗੀ। ਇਸ ਤੋਂ ਬਾਅਦ ਉਹ ਦੋਵੇਂ ਛੱਤ ਦੇ ਮਲਬੇ ਹੇਠਾਂ ਦੱਬ ਗਏ ਅਤੇ ਕਾਫ਼ੀ ਚੀਕਾਂ ਮਾਰਨ ਮਗਰੋਂ ਗੁਆਂਢੀਆਂ ਨੇ ਉਸ ਨੂੰ ਆ ਕੇ ਮਿੱਟੀ ਹੇਠੋਂ ਕੱਢਿਆ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਗੰਭੀਰ ਬਿਜਲੀ ਸੰਕਟ ਦੌਰਾਨ 'ਪਾਵਰਕਾਮ' ਨੂੰ ਮਿਲੀ ਵੱਡੀ ਰਾਹਤ
ਉਸ ਸਮੇਂ ਤੱਕ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ। ਇਬਰਾਹਿਮ ਨੇ ਦੱਸਿਆ ਕਿ ਉਹ ਕੱਚੇ ਘਰ ਲਈ ਸਰਕਾਰ ਨੂੰ ਬਹੁਤ ਵਾਰ ਗੁਹਾਰ ਲਾ ਚੁੱਕੇ ਹਨ ਅਤੇ ਦਫ਼ਤਰਾਂ ਦੇ ਗੇੜੇ ਕੱਟ-ਕੱਟ ਕੇ ਥੱਕ ਗਏ ਪਰ ਉਨ੍ਹਾਂ ਦੇ ਕੱਚੇ ਘਰ ਲਈ ਸਰਕਾਰ ਨੇ ਕੋਈ ਮਾਲੀ ਮੱਦਦ ਨਹੀਂ ਕੀਤੀ। ਇਸ ਮੌਕੇ ਪਿੰਡ ਦੇ ਸਰਪੰਚ ਜਗਰੂਪ ਸਿੰਘ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਪਰਿਵਾਰ ਬਹੁਤ ਹੀ ਗ਼ਰੀਬ ਪਰਿਵਾਰ ਹੈ।
ਸਰਪੰਚ ਨੇ ਕਿਹਾ ਕਿ ਅਸੀਂ ਕਈ ਵਾਰ ਕੱਚੇ ਘਰਾਂ ਲਈ ਅਰਜ਼ੀਆਂ ਦੇ ਚੁੱਕੇ ਹਾਂ ਪਰ ਸਾਡੇ ਪਿੰਡ ਵਿੱਚ ਕੋਈ ਵੀ ਕੱਚਾ ਘਰ ਪੱਕਾ ਨਹੀਂ ਹੋਇਆ ਅਤੇ ਜੋ ਇਹ ਘਟਨਾ ਵਾਪਰੀ ਹੈ, ਬਹੁਤ ਹੀ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿਚ 100 ਦੇ ਕਰੀਬ ਕੱਚੇ ਘਰ ਹਨ। ਅਸੀਂ ਸਾਰਿਆਂ ਦੀਆਂ ਅਰਜ਼ੀਆਂ ਬੀ. ਡੀ. ਪੀ. ਓ. ਦਫ਼ਤਰ ਨੂੰ ਭੇਜੀਆਂ ਹਨ ਪਰ ਅਜੇ ਤੱਕ ਕਿਸੇ ਨੂੰ ਕੋਈ ਪੈਸਾ ਨਹੀਂ ਮਿਲਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ