ਦਰਦ ਨਾਲ ਤੜਫਣ ਲੱਗੀ ਟਰੇਨ 'ਚ ਸਫ਼ਰ ਕਰ ਰਹੀ ਗਰਭਵਤੀ, ਪਲੇਟਫਾਰਮ 'ਤੇ ਦਿੱਤਾ ਬੱਚੇ ਨੂੰ ਜਨਮ

06/03/2021 11:20:09 AM

ਲੁਧਿਆਣਾ (ਗੌਤਮ) : ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-1 ’ਤੇ ਸੁਰੱਖਿਆ ਜਾਂਚ ਕਰ ਰਹੀ ਰੇਲਵੇ ਸੁਰੱਖਿਆ ਬਲ ਦੀ ਸਬ ਇੰਸਪੈਕਟਰ ਰੀਤਾ ਦੇਵੀ ਨੇ ਆਪਣੀ ਟੀਮ ਦੇ ਨਾਲ ਗਰਭਵਤੀ ਜਨਾਨੀ ਦੀ ਮਦਦ ਕੀਤੀ। ਪ੍ਰਸੂਤਾ ਦਰਦ ਨਾਲ ਤੜਫ ਰਹੀ ਗਰਭਵਤੀ ਨੇ ਮੁਲਾਜ਼ਮ ਬੀਬੀਆਂ ਦੀ ਮਦਦ ਨਾਲ ਪਲੇਟਫਾਰਮ ’ਤੇ  ਬੱਚੀ ਨੂੰ ਜਨਮ ਦਿੱਤਾ। ਜਾਣਕਾਰੀ ਮੁਤਾਬਕ ਜੰਮੂ ਤਵੀ ਵਿਚ ਭਾਗਲਪੁਰ ਅਮਰਨਾਥ ਵੱਲ ਜਾਣ ਵਾਲੀ ਟਰੇਨ ’ਤੇ ਹੰਵਤੀ ਦੇਵੀ ਨਾਮ ਦੀ ਗਰਭਵਤੀ ਜਨਾਨੀ ਆਪਣੇ ਦੋ ਬੱਚਿਆਂ ਦੇ ਨਾਲ ਬੈਠੀ ਸੀ। ਜਿਵੇਂ ਹੀ ਟਰੇਨ ਲੁਧਿਆਣਾ ਸਟੇਸ਼ਨ ਦੇ ਕੋਲ ਪੁੱਜੀ ਤਾਂ ਜਨਾਨੀ ਨੂੰ ਪ੍ਰਸੂਤਾ ਦਰਦ ਸ਼ੁਰੂ ਹੋ ਗਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਡਿਪਟੀ CM ਦਾ ਮੁੱਦਾ ਆਇਆ ਤਾਂ ਕੈਪਟਨ ਚੱਲਣਗੇ ਆਪਣਾ ਪੱਤਾ

ਇਸ ਤੋਂ ਬਾਅਦ ਡਿਊਟੀ ’ਤੇ ਤਾਇਨਾਤ ਸਬ ਇੰਸਪੈਕਟਰ ਰੀਤਾ ਦੇਵੀ ਨੇ ਤਿੰਨ ਹੋਰਨਾਂ ਮੁਲਾਜ਼ਮ ਬੀਬੀਆਂ ਪੂਨਮ, ਪ੍ਰਿਯਾ ਅਤੇ ਢੋਲੀ ਯਾਦਵ ਜੋ ਪਲੇਟਫਾਰਮ ’ਤੇ ਚੈਕਿੰਗ ਕਰ ਰਹੀਆਂ ਸਨ, ਦੀ ਮਦਦ ਲਈ। ਉਨ੍ਹਾਂ ਨੇ ਰੀਤਾ ਦੇਵੀ ਨੂੰ ਚੀਕਦੇ ਹੋਏ ਦੇਖਿਆ ਤਾਂ ਆਪਣੇ ਸਾਥੀਆਂ ਦੀ ਮਦਦ ਨਾਲ ਉਸ ਨੂੰ ਕੋਚ ਤੋਂ ਉਤਾਰ ਲਿਆ। ਇਸ ਮਗਰੋਂ ਰੀਤਾ ਦੇਵੀ ਬੇਹੋਸ਼ ਹੋ ਗਈ। ਤੁਰੰਤ ਐਂਬੂਲੈਂਸ ਅਤੇ ਰੇਲਵੇ ਹਸਪਤਾਲ ਨੂੰ ਕਾਲ ਕੀਤੀ ਗਈ। ਹਾਲਾਤ ਨੂੰ ਦੇਖਦੇ ਹੋਏ ਉਨ੍ਹਾਂ ਨੇ ਪਲੇਟਫਾਰਮ ’ਤੇ ਚਾਦਰਾਂ ਨਾਲ ਘੇਰਾ ਬਣਾ ਕੇ ਜਨਾਨੀ ਦਾ ਸਫ਼ਲ ਜਣੇਪਾ ਕਰਵਾਇਆ। ਇੰਸਪੈਕਟਰ ਅਨਿਲ ਕੁਮਾਰ ਨੇ ਦੱਸਿਆ ਕਿ ਉਕਤ ਜਨਾਨੀ ਛਪਰਾ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਪਤੀ ਮਨੁ ਸ਼ਰਮਾ ਜੰਮੂ ਵਿਚ ਲੇਬਰ ਦਾ ਕੰਮ ਕਰਦਾ ਹੈ। ਉਸ ਦੇ ਪਤੀ ਨੇ ਖ਼ੁਦ ਦੀ ਟਿਕਟ ਕਰਨਫਰਮ ਨਾ ਹੋਣ ਕਾਰਨ ਉਸ ਨੂੰ ਬੱਚਿਆਂ ਦੇ ਨਾਲ ਭੇਜ ਦਿੱਤਾ। ਰਸਤੇ ਵਿਚ ਅਚਾਨਕ ਉਸ ਦੀ ਸਿਹਤ ਖਰਾਬ ਹੋ ਗਈ ਅਤੇ ਸਿਵਲ ਹਸਪਤਾਲ ਵਿਚ ਇਲਾਜ ਤੋਂ ਬਾਅਦ ਜਨਾਨੀ ਨੂੰ ਉਸ ਦੇ ਪਤੀ ਦੇ ਜਾਣਕਾਰ ਦੇ ਘਰ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ : ਘੰਟੇ ਭਰ ’ਚ ਖਤਮ ਹੋਈ 'ਪੰਜਾਬ ਕੈਬਨਿਟ' ਦੀ ਬੈਠਕ, ਚਰਚਾਵਾਂ ਤੱਕ ਸੀਮਤ ਰਿਹਾ ਨੌਕਰੀਆਂ ਦਾ ਏਜੰਡਾ
ਕਈ ਘੰਟੇ ਐਂਬੂਲੈਸ ਅਤੇ ਡਾਕਟਰਾਂ ਦੀ ਕੀਤਾ ਇੰਤਜ਼ਾਰ
ਮੌਕੇ ’ਤੇ ਮੌਜੂਦ ਮੁਸਾਫ਼ਰਾਂ ਨੇ ਦੱਸਿਆ ਕਿ ਸੁਰੱਖਿਆ ਟੀਮ ਕਾਫੀ ਸਮੇਂ ਤੱਕ ਐਂਬੂਲੈਂਸ ਅਤੇ ਰੇਲਵੇ ਡਾਕਟਰਾਂ ਨੂੰ ਫੋਨ ਕਰਦੀ ਰਹੀ। ਰੇਲਵੇ ਹਸਪਤਾਲ ਤੋਂ ਇਕ ਨਰਸ ਆਪਣੀ ਸਹਾਇਕ ਦੇ ਨਾਲ ਪੁੱਜੀ ਅਤੇ ਸਿਰਫ ਮੁੱਢਲੀ ਸਹਾਇਤਾ ਦੇ ਕੇ ਚਲੀ ਗਈ, ਜਦੋਂ ਕਿ ਐਂਬੂਲੈਂਸ ਮੌਕੇ ‘ਤੇ ਨਹੀਂ ਪੁੱਜੀ।

ਇਹ ਵੀ ਪੜ੍ਹੋ : JEE Main ਅਤੇ 'ਨੀਟ' ਦੀ ਪ੍ਰੀਖਿਆ ਨੂੰ ਲੈ ਕੇ ਅਹਿਮ ਖ਼ਬਰ, ਇਸ ਮਹੀਨੇ ਸ਼ੁਰੂ ਹੋਣ ਦੀ ਸੰਭਾਵਨਾ
ਆਤਮ ਵਿਸ਼ਵਾਸ ਦੇ ਸਹਾਰੇ ਸੰਭਾਲੀ ਸਥਿਤੀ
ਸਬ ਇੰਸਪੈਕਟਰ ਰੀਤਾ ਦੇਵੀ ਨੇ ਦੱਸਿਆ ਕਿ ਜਦੋਂ ਉਸ ਨੇ ਜਨਾਨੀ ਨੂੰ ਤੜਫਦੇ ਹੋਏ ਦੇਖਿਆ ਤਾਂ ਇਕਦਮ ਡਰ ਗਈ ਪਰ ਆਤਮ ਵਿਸ਼ਵਾਸ ਕਾਰਨ ਉਸ ਨੇ ਸਥਿਤੀ ਨੂੰ ਸੰਭਾਲ ਲਿਆ। ਟ੍ਰੇਨਿੰਗ ਦੌਰਾਨ ਮਿਲੀ ਸਿਖਲਾਈ ਕਾਰਨ ਉਹ ਅਜਿਹਾ ਕਰਨ ਵਿਚ ਸਫ਼ਲਤਾ ਹਾਸਲ ਕਰ ਸਕੀ। ਜਨਾਨੀ ਦੀ ਮਦਦ ਕਰਨ ਤੋਂ ਬਾਅਦ ਉਸ ਨੂੰ ਬਹੁਤ ਸਕੂਨ ਮਿਲਿਆ। ਉਹ ਆਪਣੇ ਅਤੇ ਆਪਣੀ ਟੀਮ ਦੇ ਕੰਮ ਤੋਂ ਖੁਸ਼ ਹੋਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News