ਰੋਟੀ ਖਾਣ ਮਗਰੋਂ ਛੱਤ 'ਤੇ ਗਈ ਗਰਭਵਤੀ ਔਰਤ, ਪਿੱਛੇ ਗਏ ਪਤੀ ਨੇ ਜੋ ਦੇਖਿਆ, ਨਿਕਲ ਗਈਆਂ ਚੀਕਾਂ

Thursday, Sep 14, 2023 - 01:23 PM (IST)

ਰੋਟੀ ਖਾਣ ਮਗਰੋਂ ਛੱਤ 'ਤੇ ਗਈ ਗਰਭਵਤੀ ਔਰਤ, ਪਿੱਛੇ ਗਏ ਪਤੀ ਨੇ ਜੋ ਦੇਖਿਆ, ਨਿਕਲ ਗਈਆਂ ਚੀਕਾਂ

ਲੁਧਿਆਣਾ (ਬੇਰੀ) : ਇੱਥੇ ਸ਼ੱਕੀ ਹਾਲਾਤ 'ਚ ਇਕ ਗਰਭਵਤੀ ਔਰਤ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਦੋਂ ਔਰਤ ਦਾ ਪਤੀ ਛੱਤ ’ਤੇ ਗਿਆਂ ਤਾਂ ਅੰਦਰ ਕਮਰੇ 'ਚ ਪਤਨੀ ਦੀ ਲਾਸ਼ ਲਟਕ ਰਹੀ ਸੀ, ਜਿਸ ਨੂੰ ਦੇਖ ਕੇ ਉਸ ਦੀਆਂ ਚੀਕਾਂ ਨਿਕਲ ਗਈਆਂ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਡਵੀਜ਼ਨ ਨੰਬਰ-7 ਦੀ ਪੁਲਸ ਮੌਕੇ ’ਤੇ ਪੁੱਜੀ। ਮ੍ਰਿਤਕਾ ਦੀ ਪਛਾਣ ਸੋਨਿਕਾ ਸ਼ਰਮਾ (25) ਵਜੋਂ ਹੋਈ ਹੈ, ਜੋ ਕਿ ਈ. ਡਬਲਯੂ. ਐੱਸ. ਕਾਲੋਨੀ ਦੀ ਰਹਿਣ ਵਾਲੀ ਸੀ। ਇਹ ਵੀ ਪਤਾ ਲੱਗਾ ਕਿ ਮ੍ਰਿਤਕਾ 7 ਮਹੀਨਿਆਂ ਦੀ ਗਰਭਵਤੀ ਸੀ। ਫਿਲਹਾਲ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀ ਹੈ।

ਇਹ ਵੀ ਪੜ੍ਹੋ : ਵਿਆਹੇ ਕਬੱਡੀ ਖਿਡਾਰੀ ਨਾਲ Girlfriend ਦੀ ਹਰਕਤ ਨੇ ਉਡਾ ਛੱਡੇ ਹੋਸ਼, ਹੈਰਾਨ ਕਰਦਾ ਹੈ ਪੂਰਾ ਮਾਮਲਾ

ਜਾਣਕਾਰੀ ਮੁਤਾਬਕ ਸੋਨਿਕਾ ਸ਼ਰਮਾ ਦਾ ਪਤੀ ਜੁੱਤੇ-ਚੱਪਲਾਂ ਦੀ ਰੇਹੜੀ ਲਗਾਉਂਦਾ ਸੀ। ਦੁਪਹਿਰ ਨੂੰ ਖਾਣਾ ਖਾਣ ਤੋਂ ਬਾਅਦ ਸੋਨਿਕਾ ਛੱਤ ’ਤੇ ਚਲੀ ਗਈ ਸੀ। ਹੇਠਾਂ ਉਸ ਦਾ ਪਤੀ ਅਤੇ ਇਕ ਛੋਟੀ ਬੱਚੀ ਬੈਠੇ ਸਨ। ਜਦ ਕਾਫੀ ਸਮੇਂ ਤੱਕ ਸੋਨਿਕਾ ਹੇਠਾਂ ਨਾ ਆਈ ਤਾਂ ਉਸ ਦਾ ਪਤੀ ਦੇਖਣ ਲਈ ਛੱਤ ਗਿਆ, ਜਿੱਥੇ ਕਮਰੇ 'ਚ ਸੋਨਿਕਾ ਦੀ ਲਾਸ਼ ਲਟਕ ਰਹੀ ਸੀ। ਉਸ ਨੇ ਰੌਲਾ ਪਾਇਆ ਤਾਂ ਨੇੜੇ ਦੇ ਲੋਕਾਂ ਨੂੰ ਬੁਲਾ ਕੇ ਲਾਸ਼ ਹੇਠਾਂ ਉਤਾਰੀ ਪਰ ਉਸ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਜਾਂਬਾਜ਼ ਪੁੱਤ ਨੇ ਪੀਤਾ ਸ਼ਹਾਦਤ ਦਾ ਜਾਮ, ਪੂਰਾ ਪਿੰਡ ਪਿਆਰ ਨਾਲ ਬੁਲਾਉਂਦਾ ਸੀ 'ਛੱਲੂ' (ਤਸਵੀਰਾਂ)

ਉਸ ਦੇ ਪਤੀ ਦਾ ਕਹਿਣਾ ਹੈ ਕਿ ਸਭ ਕੁੱਝ ਠੀਕ ਚੱਲ ਰਿਹਾ ਸੀ। ਉਹ ਕੱਲ੍ਹ ਹੀ ਸਿਨੇਮੇ ’ਚ ਫਿਲਮ ਦੇਖ ਕੇ ਆਏ ਸਨ। ਦੁਪਹਿਰ ਨੂੰ ਵੀ ਸੋਨਿਕਾ ਚੰਗੀ-ਭਲੀ ਛੱਤ ’ਤੇ ਗਈ ਸੀ ਪਰ ਉਸ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉੱਥੇ ਕੁੜੀ ਦੇ ਪਰਿਵਾਰ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਪਤੀ ਨਸ਼ਾ ਕਰਦਾ ਸੀ ਅਤੇ ਨਸ਼ੇ ’ਚ ਧੀ ਨਾਲ ਕੁੱਟਮਾਰ ਕਰਦਾ ਸੀ। ਫਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News