ਪੰਜਾਬ ''ਚ ਜ਼ਮੀਨ ਪਿੱਛੇ ਖ਼ੂਨੀ ਖੇਡ : ਭਰਾ ''ਤੇ ਚੜ੍ਹਾ ''ਤਾ ਟਰੈਕਟਰ ਤੇ ਸੁਪਰ ਸੀਡਰ, ਪੈਲੀ ਵਾਹੁਣ ਤੋਂ ਰੋਕਣ ''ਤੇ..

Sunday, Nov 01, 2026 - 10:18 AM (IST)

ਪੰਜਾਬ ''ਚ ਜ਼ਮੀਨ ਪਿੱਛੇ ਖ਼ੂਨੀ ਖੇਡ : ਭਰਾ ''ਤੇ ਚੜ੍ਹਾ ''ਤਾ ਟਰੈਕਟਰ ਤੇ ਸੁਪਰ ਸੀਡਰ, ਪੈਲੀ ਵਾਹੁਣ ਤੋਂ ਰੋਕਣ ''ਤੇ..

ਲੋਪੋਕੇ (ਸਤਨਾਮ) : ਪੁਲਸ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਪਿੰਡ ਕੋਟਲੀ ਖਹਿਰਾ ਵਿਖੇ ਪੰਜ ਕਿੱਲੇ ਜ਼ਮੀਨ ਨੂੰ ਲੈ ਕੇ ਝਗੜੇ ਕਾਰਨ ਵਿਅਕਤੀ ਦਾ ਕਤਲ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਹਰਪਾਲ ਸਿੰਘ ਦੇ ਚਾਚੇ ਦਾ ਪੁੱਤਰ ਮਹਿੰਗਾ ਸਿੰਘ ਉਸਦੀ ਪੰਜ ਕਿੱਲੇ ਜ਼ਮੀਨ 'ਤੇ ਕਬਜ਼ਾ ਕਰਨ ਦੀ ਨੀਅਤ ਰੱਖਦਾ ਸੀ। ਇਸ ਸਬੰਧੀ ਪੁਲਸ ਥਾਣਾ ਭਿੰਡੀ ਸੈਦਾਂ ਵਿਖੇ ਵੀ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਸੀ, ਜਿਸ 'ਚ ਪੁਲਸ ਨੇ ਮਹਿੰਗਾ ਸਿੰਘ ਨੂੰ ਕਿਹਾ ਕਿ ਉਹ ਹਰਪਾਲ ਸਿੰਘ ਦੀ ਪੈਲੀ ਨਾ ਵਾਹੇ।

ਇਹ ਵੀ ਪੜ੍ਹੋ : ਚੰਡੀਗੜ੍ਹ ਵਾਸੀਆਂ ਨੂੰ ਅਮਿਤ ਸ਼ਾਹ ਦੇਣਗੇ ਕਰੋੜਾਂ ਦੇ ਪ੍ਰਾਜੈਕਟਾਂ ਦਾ ਤੋਹਫ਼ਾ, ਅੱਜ ਕਰਨਗੇ ਉਦਘਾਟਨ

ਇਸ ਦੇ ਬਾਵਜੂਦ ਬੀਤੀ ਰਾਤ ਮਹਿੰਗਾ ਸਿੰਘ ਅਤੇ ਉਸ ਦੇ ਭਰਾ ਹਰਪਾਲ ਸਿੰਘ ਦੀ ਪੈਲੀ 'ਚ ਟਰੈਕਟਰ ਲਿਆ ਕੇ ਵਾਹੁਣ ਲੱਗ ਪਏ। ਜਦੋਂ  ਹਰਪਾਲ ਸਿੰਘ ਵੱਲੋਂ ਉਨ੍ਹਾਂ ਨੂੰ ਪੈਲੀ ਵਾਹੁਣ ਤੋਂ ਰੋਕਿਆ ਤਾਂ ਮਹਿੰਗਾ ਸਿੰਘ ਵੱਲੋਂ ਉਸ 'ਤੇ ਟਰੈਕਟਰ ਅਤੇ ਸੁਪਰ ਸੀਡਰ ਚੜ੍ਹਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਇਹ ਵੀ ਪੜ੍ਹੋ : ਅਮਿਤ ਸ਼ਾਹ ਦੇ ਚੰਡੀਗੜ੍ਹ ਦੌਰੇ 'ਚ ਬਦਲਾਅ, ਖ਼ਬਰ 'ਚ ਪੜ੍ਹੋ ਪ੍ਰੋਗਰਾਮ ਦਾ ਨਵਾਂ ਸ਼ਡਿਊਲ

ਇਸ ਮੌਕੇ ਥਾਣਾ ਭਿੰਡੀ ਸੈਦਾਂ ਦੇ ਐੱਸ. ਐੱਚ. ਓ. ਵੱਲੋਂ ਮੌਕੇ 'ਤੇ ਪੁੱਜ ਕੇ ਬਿਆਨ ਦਰਜ ਕੀਤੇ ਗਏ ਅਤੇ ਪਰਿਵਾਰ ਵੱਲੋਂ ਲਾਸ਼ ਨੂੰ ਪੁਲਸ ਥਾਣਾ ਭਿੰਡੀ ਸੈਦਾਂ ਵਿਖੇ ਰੱਖ ਕੇ ਮ੍ਰਿਤਕ ਹਰਪਾਲ ਸਿੰਘ ਦੇ ਕਾਤਲਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170


 


author

Babita

Content Editor

Related News