ਟਿਕਟਾਕ 'ਤੇ ਵੀਡੀਓ ਪਾ ਕੇ ਵਿਵਾਦਾਂ 'ਚ ਫਸੇ ਪ੍ਰੀਤ ਹਰਪਾਲ, ਉੱਠੀ ਕਾਰਵਾਈ ਦੀ ਮੰਗ

06/26/2020 1:14:00 PM

ਗੁਰਦਾਸਪੁਰ (ਵਿਨੋਦ) : ਪਾਲੀਵੁੱਡ ਦੇ ਮਸ਼ਹੂਰ ਗਾਇਕ ਪ੍ਰੀਤ ਹਰਪਾਲ ਵੱਲੋਂ ਟਿੱਕਟਾਕ 'ਤੇ ਇਕ ਵੀਡੀਓ ਬਣਾ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਖ਼ਿਲਾਫ ਅਪਸ਼ਬਦ ਬੋਲਣ ਸਬੰਧੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪਰਚਾ ਦਰਜ ਕਰਵਾਉਣ ਦੇ ਲਈ ਅੱਜ ਬੰਦੀ ਸਿੰਘ ਰਿਹਾਈ ਮੋਰਚਾ ਜ਼ਿਲ੍ਹਾ ਗੁਰਦਾਸਪੁਰ ਦਾ ਇਕ ਵਫ਼ਦ ਦਲਜੀਤ ਸਿੰਘ, ਕਸ਼ਮੀਰ ਸਿੰਘ ਦੀ ਅਗਵਾਈ 'ਚ ਜ਼ਿਲ੍ਹਾ ਪੁਲਸ ਮੁਖ਼ੀ ਰਜਿੰਦਰ ਸਿੰਘ ਸੋਹਲ ਨੂੰ ਮਿਲਿਆ ਅਤੇ ਇਸ ਸਬੰਧ 'ਚ ਬੰਦੀ ਸਿੰਘ ਰਿਹਾਈ ਮੋਰਚੇ ਨੇ ਐੱਸ. ਐੱਸ. ਪੀ. ਨੂੰ ਸ਼ਿਕਾਇਤ ਪੱਤਰ ਵੀ ਦਿੱਤਾ ਹੈ। 

PunjabKesari

ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਮੋਰਚੇ ਦੇ ਆਗੂ ਦਲਜੀਤ ਸਿੰਘ, ਕਸ਼ਮੀਰ ਨੇ ਦੱਸਿਆ ਕਿ ਪੰਜਾਬ ਦੇ ਪ੍ਰਸਿੱਧ ਗਾਇਕ ਪ੍ਰੀਤ ਹਰਪਾਲ ਪੁੱਤਰ ਬਚਨ ਸਿੰਘ ਵਾਸੀ ਪਿੰਡ ਬਾਊਪੁਰ ਜੱਟਾ ਜ਼ਿਲ੍ਹਾ ਗੁਰਦਾਸਪੁਰ ਨੇ ਕੁਝ ਦਿਨ ਪਹਿਲਾਂ ਸ਼ੋਸਲ ਮੀਡੀਆ (ਟਿੱਕਟਾਕ) 'ਤੇ ਇਕ ਵੀਡਿਓ ਬਣਾ ਕੇ ਪਾਈ ਸੀ, ਜਿਸ 'ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਖ਼ਿਲਾਫ ਅਪਸ਼ਬਦ (ਨਵੀਂ ਪਸੂਰੀ ਪਾਤੀ ਬਾਬੇ ਨਾਨਕ ਨੇ, ਕੋਰੋਨਾ ਕੋਰੋਨਾ ਕਰਾਤੀ ਬਾਬੇ ਨਾਨਕ ਨੇ) ਲਫ਼ਜ ਬੋਲੇ ਸਨ, ਜਿਸ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲੀ ਹਰ ਧਰਮ ਦੀ ਸੰਗਤ ਦੇ ਹਿਰਦੇ ਵਲੂੰਧਰੇ ਗਏ ਹਨ। ਇਹ ਇਸ ਨੇ ਬਹੁਤ ਹੀ ਘਿਨੌਣੀ ਹਰਕਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਵੀਡੀਓ ਕਾਰਨ ਸਿੱਖ ਸੰਗਤ 'ਚ ਰੋਸ ਪਾਇਆ ਜਾ ਰਿਹਾ ਹੈ। ਇਸ ਲਈ ਸਾਡੀ ਜੱਥੇਬੰਦੀ ਦੀ ਮੰਗ ਹੈ ਕਿ ਪ੍ਰੀਤ ਹਰਪਾਲ ਦੇ ਖ਼ਿਲਾਫ ਬਣਦੀਆਂ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਜਾਵੇ।


Anuradha

Content Editor

Related News