ਸਲਵਾਰ ਸੂਟ ਪਹਿਨ ਮੈਰਾਥਾਨ ''ਚ ਦੌੜੀਆਂ ਔਰਤਾਂ

Sunday, Nov 04, 2018 - 02:22 PM (IST)

ਸਲਵਾਰ ਸੂਟ ਪਹਿਨ ਮੈਰਾਥਾਨ ''ਚ ਦੌੜੀਆਂ ਔਰਤਾਂ

ਅੰਮ੍ਰਿਤਸਰ (ਸੁਮਿਤ ਖੰਨਾ)  : ਅੰਮ੍ਰਿਤਸਰ 'ਚ ਮਹਿਲਾਵਾਂ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਪ੍ਰੀ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਸ ਆਯੋਜਨ ਦੀ ਖਾਸੀਅਤ ਇਹ ਰਹੀ ਕਿ ਇਸ 'ਚ ਮਹਿਲਾਵਾਂ ਵਲੋਂ ਸਲਵਾਰ ਸੂਟ ਪਹਿਨ ਕੇ ਦੌੜ 'ਚ ਹਿੱਸਾ ਲਿਆ ਗਿਆ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਰਾਥਨ ਦੀ ਆਯੋਜਕ ਮਹਿਕ ਨੇ ਦੱਸਿਆ ਕਿ ਮੈਰਾਥਨ ਦਾ ਮਕਸਦ ਜਿਥੇ ਮਹਿਲਾਵਾਂ ਨੂੰ ਫਿਟਨੈੱਸ ਸਬੰਧੀ ਜਾਗਰੂਕ ਕਰਨਾ ਹੈ ਉਥੇ ਹੀ ਆਪਣੀ ਸੰਸਕ੍ਰਿਤੀ ਨਾਲ ਜੋੜਨਾ ਵੀ ਹੈ। ਤੁਹਾਨੂੰ ਦੱਸ ਦਈਏ ਕਿ ਫਿੱਟ ਰਹਿਣ ਦੇ ਸੰਦੇਸ਼ ਨਾਲ 23 ਨਵੰਬਰ ਨੂੰ ਅੰਮ੍ਰਿਤਸਰ ਤੋਂ ਚੰਡੀਗੜ੍ਹ ਤੱਕ ਦਾ ਗ੍ਰੇਟ ਰਨ ਆਫ ਪੰਜਾਬ ਦਾ ਆਯੋਜਨ ਕੀਤਾ ਜਾਵੇਗਾ। 


Related News