PRE-GST ਸੇਲ ਦੀ ਖੇਡ : ਪਹਿਲੀ ਵਾਰ ਪਤੀਆਂ ਨੇ ਖਰੀਦਿਆ ਪਤਨੀਆਂ ਲਈ ਮੇਕਅਪ ਦਾ ਸਾਮਾਨ
Friday, Jun 30, 2017 - 07:22 PM (IST)

ਅੰਮ੍ਰਿਤਸਰ - 1 ਜੁਲਾਈ ਤੋਂ ਲਾਗੂ ਹੋਣ ਵਾਲੇ ਜੀ. ਐੱਸ. ਟੀ. (ਵਸਤੂ ਅਤੇ ਸੇਵਾ ਕਰ) ਦਾ ਅਸਰ ਸੁੰਦਰਤਾ ਦੇ ਸਾਮਾਨ 'ਤੇ ਵੀ ਪਵੇਗਾ। ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਪਤੀ ਲਈ ਸਜਣਾ-ਸੰਵਰਨਾ ਔਰਤਾਂ ਲਈ ਮਹਿੰਗਾ ਹੋ ਸਕਦਾ ਹੈ।
ਜੀ. ਐੱਸ. ਟੀ. ਤੋਂ ਬਾਅਦ ਹੌਜ਼ਰੀ ਅਤੇ ਕਾਸਮੈਟਿਕ ਸਾਮਾਨ 'ਤੇ ਟੈਕਸ 'ਚ ਵਾਧਾ ਮੰਨਿਆ ਜਾ ਰਿਹਾ ਹੈ। ਜਾਣਕਾਰਾਂ ਦੀ ਮੰਨੀਏ ਤਾਂ ਕਾਸਮੈਮਿਟ ਸਾਮਾਨ 'ਚ 28 ਫੀਸਦੀ ਤਕ ਟੈਕਸ ਲੱਗ ਸਕਦਾ ਹੈ, ਜਿਸ 'ਚ ਸ਼ੈਂਪੂ, ਸਾਬਣ, ਆਇਲ ਅਤੇ ਸਕਿਨ ਕੇਅਰ ਆਦਿ ਦੇ ਪ੍ਰੋਡਕਟਸ ਆਉਂਦੇ ਹਨ। ਪਤੀਆਂ ਨੇ ਇਸ ਖਰਚੇ ਤੋਂ ਬਚਣ ਲਈ 3-4 ਮਹੀਨਿਆਂ ਲਈ ਆਪਣੀਆਂ ਪਤਨੀਆਂ ਲਈ ਕਾਸਮੈਟਿਕ ਦਾ ਸਾਮਾਨ ਪਹਿਲਾਂ ਹੀ ਖਰੀਦ ਲਿਆ ਹੈ ਤਾਂ ਕਿ ਉਨ੍ਹਾਂ ਦੀਆਂ ਪਤਨੀਆਂ ਜਦੋਂ ਸਜਣ-ਸੰਵਰਨ ਤਾਂ ਉਨ੍ਹਾਂ ਦੀ ਜੇਬ 'ਤੇ ਬੋਝ ਨਾ ਪਵੇ।
ਸੈਲੂਨ ਤੋਂ ਮਹਿੰਗਾ ਹੋਇਆ ਕਾਸਮੈਟਿਕ
ਸਰਕਾਰ ਨੇ ਕਾਸਮੈਟਿਕ ਦੇ ਸਾਮਾਨ 'ਤੇ 28 ਫੀਸਦੀ ਟੈਕਸ ਲਾਉਣ ਦਾ ਫੈਸਲਾ ਕੀਤਾ, ਜਦਕਿ ਹੁਣ ਸੈਲੂਨ 'ਚ 18 ਫੀਸਦੀ ਟੈਕਸ ਦੇਣਾ ਹੋਵੇਗਾ। ਔਰਤਾਂ ਹੁਣ ਕਾਸਮੈਟਿਕ ਦੇ ਸਾਮਾਨ ਖਰੀਦ ਕੇ ਘਰ ਵਿਚ ਰੱਖਣ ਦੀ ਬਜਾਏ ਸਜਣ-ਸੰਵਰਨ ਲਈ ਸੈਲੂਨ ਦਾ ਰੁਖ਼ ਕਰ ਸਕਦੀਆਂ ਹਨ।
ਜੇਬ 'ਤੇ ਬੋਝ ਨਾ ਪਵੇ
ਜੀ. ਐੱਸ. ਟੀ. ਦੇ ਕਾਰਨ ਕਾਸਮੈਟਿਕ ਦੇ ਬਰਾਬਰ ਦੀ ਵਿਕਰੀ 'ਚ 70 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਕਾਸਮੈਟਿਕ ਦੇ ਸਾਮਾਨ ਦੇ ਖਰਚੇ ਤੋਂ ਬਚਣ ਲਈ ਲੋਕਾਂ ਨੇ 3-4 ਮਹੀਨਿਆਂ ਲਈ ਇਕੱਠਿਆਂ ਹੀ ਸਾਰਾ ਸਾਮਾਨ ਖਰੀਦ ਲਿਆ ਹੈ ਤਾਂ ਕਿ ਉਨ੍ਹਾਂ ਦੀ ਜੇਬ 'ਤੇ ਬੋਝ ਨਾ ਪਵੇ।