ਪਟਵਾਰੀਆਂ ਦੀਆਂ ਖ਼ਤਮ ਕੀਤੀਆਂ ਪੋਸਟਾਂ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ CM ਮਾਨ ਨੂੰ ਲਿਖਿਆ ਪੱਤਰ

Saturday, Aug 06, 2022 - 05:13 PM (IST)

ਪਟਵਾਰੀਆਂ ਦੀਆਂ ਖ਼ਤਮ ਕੀਤੀਆਂ ਪੋਸਟਾਂ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ CM ਮਾਨ ਨੂੰ ਲਿਖਿਆ ਪੱਤਰ

ਚੰਡੀਗੜ੍ਹ (ਬਿਊਰੋ) : ਕਾਦੀਆਂ ਤੋਂ ਕਾਂਗਰਸ ਦੇ ਵਿਧਾਇਕ ਤੇ ਵਿਧਾਨ ਸਭਾ ’ਚ ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪਟਵਾਰੀਆਂ ਦੀਆਂ ਖ਼ਤਮ ਕੀਤੀਆਂ ਗਈਆਂ 1056 ਪੋਸਟਾਂ ਨੂੰ ਬਹਾਲ ਕਰਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ। ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਮਾਨ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਇਹ ਭਰੋਸਾ ਦਿੱਤਾ ਸੀ ਕਿ ਜਿੰਨੀਆਂ ਪੋਸਟਾਂ ਪੰਜਾਬ ਸਰਕਾਰ ਦੇ ਮਹਿਕਮਿਆ ’ਚ ਖਾਲੀ ਹਨ, ਨੂੰ ਪਹਿਲ ਦੇ ਆਧਾਰ ’ਤੇ ਭਰਿਆ ਜਾਵੇਗਾ ਪਰ ਪੰਜਾਬ ਸਰਕਾਰ ਦੇ ਮਹਿਕਮਾ ਮਾਲ ਅਤੇ ਮੁੜ ਵਸੇਬਾ ਵਿਭਾਗ ਵੱਲੋਂ ਪਟਵਾਰੀਆਂ ਦੀਆਂ ਪੋਸਟਾਂ 4716 ਤੋਂ ਘਟਾ ਕੇ 3660 ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਸੁਮੱਚੇ 12153 ਪਿੰਡਾਂ ਦੇ ਲਾਲ ਲਕੀਰ ਦੇ ਅੰਦਰ ਦੇ ਰਕਬੇ ਨੂੰ ਮਿਣਤੀ ਕਰ ਕੇ ਲੋਕਾਂ ਦੇ ਨਾਂ ਕਰਨ ਦੀ ਮੁਹਿੰਮ ਚਲਾਈ ਗਈ ਸੀ ਤਾਂ ਜੋ ਲਾਲ ਲਕੀਰ ਅੰਦਰ ਰਹਿੰਦੇ ਲੋਕਾਂ ਨੂੰ ਮਾਲਕੀ ਦੇ ਹੱਕ ਦਿੱਤੇ ਜਾ ਸਕਣ ਅਤੇ ਉਹ ਕਰਜ਼ਾ ਵਗੈਰਾ ਲੈ ਕੇ ਆਪਣੇ ਬੱਚਿਆਂ ਦੀ ਪੜ੍ਹਾਈ ਸਹੀ ਢੰਗ ਨਾਲ ਕਰਵਾ ਸਕਣ।

ਇਹ ਵੀ ਪੜ੍ਹੋ : RDX ਨਾਲ ਗ੍ਰਿਫ਼ਤਾਰ ਸ਼ਮਸ਼ੇਰ ਸਿੰਘ ਦੀ ਮਾਂ ਦਾ ਬਿਆਨ ਆਇਆ ਸਾਹਮਣੇ, ਪੁੱਤ ਨੂੰ ਦੱਸਿਆ ਬੇਕਸੂਰ

PunjabKesari

ਬਾਜਵਾ ਨੇ ਕਿਹਾ ਕਿ ਇਹ ਲਾਲ ਲਕੀਰ ਵਾਲਾ ਕੰਮ ਅਜੇ ਪੂਰਾ ਨਹੀਂ ਹੋ ਸਕਿਆ ਕਿਉਂਕਿ ਪੰਜਾਬ ’ਚ ਇਸ ਸਮੇਂ 4716 ਪਟਵਾਰੀਆਂ ਦੀ ਬਜਾਏ 1700 ਪਟਵਾਰੀ ਹੀ ਕੰਮ ਕਰ ਰਹੇ ਹਨ। ਕਾਦੀਆਂ ਤੋਂ ਵਿਧਾਇਕ ਬਾਜਵਾ ਨੇ ਕਿਹਾ ਕਿ ਆਮ ਲੋਕਾਂ ਦੀਆਂ ਮੁਸ਼ਕਿਲਾਂ ਦੇ ਸਮੇਂ ਸਿਰ ਨਿਪਟਾਰੇ ਲਈ ਇਹ ਪਟਵਾਰੀਆਂ ਦੀਆਂ ਘਟਾਈਆਂ ਗਈਆਂ 1056 ਪੋਸਟਾਂ ਨੂੰ ਮੁੜ ਬਹਾਲ ਕਰਨ ਦੀ ਕ੍ਰਿਪਾਲਤਾ ਕੀਤੀ ਜਾਵੇ। ਇਸ ਤੋਂ ਇਲਾਵਾ ਸਾਲ 1990 ਤੋਂ ਮਹਿਕਮਾ ਮਾਲ ਦੇ ਰਿਕਾਰਡ ਨੂੰ ਕੰਪਿਊਟਰਾਈਜ਼ਡ ਕਰਨ ਦਾ ਕੰਮ ਚੱਲ ਰਿਹਾ ਹੈ, ਜੋ ਅਜੇ ਵੀ ਜਾਰੀ ਹੈ ਅਤੇ ਪਟਵਾਰੀਆਂ ਦੀ ਘਾਟ ਕਾਰਨ ਇਹ ਕੰਮ ਅਜੇ ਵੀ ਮੁਕੰਮਲ ਹੋਣਾ ਬਾਕੀ ਹੈ ਕਿਉਂਕਿ ਇਕ ਪਟਵਾਰੀ ਨੂੰ ਆਪਣੇ ਸਰਕਲ ਤੋਂ ਇਲਾਵਾ ਪਹਿਲਾਂ ਹੀ ਦੂਜੇ ਸਰਕਲਾਂ ਦਾ ਵਾਧੂ ਕੰਮ ਵੇਖਣਾ ਪੈ ਰਿਹਾ ਹੈ। ਆਮ ਆਦਮੀ ਪਾਰਟੀ ਵੱਲੋਂ ਆਪਣੀ ਸਰਕਾਰ ਬਣਨ ’ਤੇ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ ਪਟਵਾਰੀਆਂ ਦੀਆਂ ਲੋੜੀਂਦੀਆਂ 4716 ਪੋਸਟਾਂ ਨੂੰ ਬਰਕਰਾਰ ਰੱਖਿਆ ਜਾਵੇ।

ਇਹ ਵੀ ਪੜ੍ਹੋ : ਰਾਘਵ ਚੱਢਾ ਦਾ ਕੇਂਦਰ ਸਰਕਾਰ ਨੂੰ ਸਵਾਲ, ‘ਗੁਰਦੁਆਰਾ ਸਰਕਟ ਟ੍ਰੇਨ’ ਪ੍ਰਾਜੈਕਟ ਕਿਉਂ ਨਹੀਂ ਹੋਇਆ ਸ਼ੁਰੂ


author

Manoj

Content Editor

Related News