ਪ੍ਰਤਾਪ ਬਾਜਵਾ ਨੇ ਸਪੀਕਰ ਸੰਧਵਾਂ ਨੂੰ ਭੇਜਿਆ ਨਿੰਦਾ ਪ੍ਰਸਤਾਵ

09/29/2022 12:48:57 PM

ਚੰਡੀਗੜ੍ਹ (ਅਸ਼ਵਨੀ) : ਪੰਜਾਬ ਵਿਧਾਨ ਸਭਾ ਵਿਚ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਇਕ ਚਿੱਠੀ ਲਿਖ ਕੇ ਨਿੰਦਾ ਪ੍ਰਸਤਾਵ ਭੇਜਿਆ ਹੈ। ਇਹ ਨਿੰਦਾ ਪ੍ਰਸਤਾਵ ਵਿਧਾਨ ਸਭਾ ਵਿਚ ਮੁੱਖ ਮੰਤਰੀ ਦੇ ਵਿਵਹਾਰ ਦੀ ਨਿਖੇਧੀ ਕਰਨ ਅਤੇ ਰਾਜਪਾਲ ਪੰਜਾਬ ਵਲੋਂ ਜਾਰੀ ਕੀਤੀ ਗਈ ਵਿਸ਼ੇਸ਼ ਐਡਵਾਇਜ਼ਰੀ ਦੀ ਘੋਰ ਅਣਦੇਖੀ ਕੀਤੇ ਜਾਣ ਦੀ ਨਿਖੇਧੀ ਅਤੇ ਨਿੰਦਾ ਕਰਨ ਸੰਬੰਧੀ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਹੁਣ ਸਟਰੀਟ ਲਾਈਟ ਘਪਲੇ 'ਚ ਕਾਂਗਰਸ ਦੇ ਇਸ ਆਗੂ ਨੂੰ ਘੇਰਨ ਦੀ ਤਿਆਰੀ 'ਚ ਵਿਜੀਲੈਂਸ

ਪ੍ਰਤਾਪ ਸਿੰਘ ਬਾਜਵਾ ਵਲੋਂ ਭੇਜੇ ਗਏ ਨਿੰਦਾ ਮਤੇ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਵਲੋਂ ਬਿਨਾਂ ਕਿਸੇ ਨਿਯਮ ਦਾ ਹਵਾਲਾ ਦਿੱਤੇ ਹੀ ਸਦਨ ਵਿਚ ਭਰੋਸਗੀ ਮਤਾ ਪੇਸ਼ ਕੀਤਾ ਗਿਆ, ਜੋ ਕਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਅਜਿਹਾ ਬਾਵਜੂਦ ਇਸਦੇ ਕੀਤਾ ਗਿਆ ਕਿ ਪੰਜਾਬ ਰਾਜ ਦੇ ਸੰਵਿਧਾਨਿਕ ਮੁਖੀ ਰਾਜਪਾਲ ਵਲੋਂ ਪਹਿਲਾਂ ਹੀ ਇਸ ਸੰਬੰਧ ਵਿਚ ਵਿਸ਼ੇਸ਼ ਐਡਵਾਇਜ਼ਰੀ ਜਾਰੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਵਿਧਾਨ ਸਭਾ ਦੇ ਸਕੱਤਰ ਵਲੋਂ ਰਾਜਪਾਲ ਨੂੰ ਭੇਜੇ ਗਏ ਕਾਰੋਬਾਰ ਸੰਬੰਧੀ ਬਿਓਰੇ ਵਿਚ ਕਿਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ ਕਿ ਮੁੱਖ ਮੰਤਰੀ ਵਲੋਂ ਭਰੋਸਗੀ ਮਤਾ ਪੇਸ਼ ਕੀਤਾ ਜਾਣਾ ਹੈ।

ਇਹ ਵੀ ਪੜ੍ਹੋ : ਹੋਟਲਾਂ 'ਚ ਲਿਜਾ ਦਰਿੰਦਿਆਂ ਨੇ ਲੁੱਟੀ ਅੱਲ੍ਹੜ ਕੁੜੀ ਦੀ ਇੱਜ਼ਤ, ਚੱਕਰ ਆਉਣ ਮਗਰੋਂ ਪਤਾ ਲੱਗੇ ਸੱਚ ਨੇ ਉਡਾ ਛੱਡੇ ਹੋਸ਼

ਬਾਜਵਾ ਨੇ ਕਿਹਾ ਕਿ ਇਸ ਤੋਂ ਇਲਾਵਾ, ਬਿਜ਼ਨੈੱਸ ਐਡਵਾਇਜ਼ਰੀ ਕਮੇਟੀ ਵਿਚ ਬਿਨਾਂ ਕਿਸੇ ਫ਼ੈਸਲੇ ਦੇ, ਰਾਜਪਾਲ ਨੂੰ ਦੱਸੇ ਗਏ ਕਾਰੋਬਾਰ ਦੀ ਤਰਜੀਹ ਦੀ ਅਣਦੇਖੀ ਕੀਤੀ ਗਈ। ਉਨ੍ਹਾਂ ਵਲੋਂ ਪੁੱਛੇ ਜਾਣ ਦੇ ਬਾਵਜੂਦ ਵੀ ਕੋਈ ਸਪੱਸ਼ਟੀਕਰਣ ਨਹੀਂ ਦਿੱਤਾ ਗਿਆ, ਜਿਸ ਨਾਲ ਸਥਾਪਿਤ ਸੰਸਦੀ ਪ੍ਰੰਪਰਾਵਾਂ ਦੀ ਘੋਰ ਉਲੰਘਣਾ ਕੀਤੀ ਗਈ।

ਨੋਟ : ਪ੍ਰਤਾਪ ਬਾਜਵਾ ਦੇ ਬਿਆਨ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News