ਨਹੀਂ ਰਹੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਗੜਦੀਵਾਲ, ਅੰਤਿਮ ਸੰਸਕਾਰ ਭਲਕੇ

12/07/2023 8:17:54 PM

ਟਾਂਡਾ ਉੜਮੁੜ (ਪਰਮਜੀਤ ਮੋਮੀ, ਜਸਵਿੰਦਰ) : ਵਿਧਾਨ ਸਭਾ ਹਲਕਾ ਗੜਦੀਵਾਲ ਤੋਂ ਵਿਧਾਇਕ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਕਾਸ਼ ਸਿੰਘ ਗੜਦੀਵਾਲ ਨਹੀਂ ਰਹੇ। ਅੱਜ ਕਰੀਬ 3 ਵਜੇ ਆਪਣੇ ਸੁਆਸਾਂ ਦੀ ਪੂੰਜੀ ਤਿਆਗਦਿਆਂ ਲਾਡੋਵਾਲੀ ਰੋਡ ਜਲੰਧਰ ਸਥਿਤ ਰਿਹਾਇਸ਼ ਵਿਖੇ ਉਹ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਉਹ ਕਰੀਬ 83 ਵਰ੍ਹਿਆਂ ਦੇ ਸਨ। ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਦਿਆਂ ਜਿੱਥੇ ਪਰਿਵਾਰ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ, ਉੱਥੇ ਹੀ ਸਮੂਹ ਅਕਾਲੀ ਲੀਡਰਸ਼ਿਪ ਅਤੇ ਵਰਕਰਾਂ ਨੇ ਵੀ ਦੁੱਖ ਪ੍ਰਗਟਾਇਆ।

ਇਹ ਵੀ ਪੜ੍ਹੋ : ਜਸਪ੍ਰੀਤ ਸਿੰਘ ਧਾਲੀਵਾਲ 'ਖੇਲੋ ਇੰਡੀਆ ਪੈਰਾ ਸਪੋਰਟਸ ਪੰਜਾਬ' ਦੇ ਨੋਡਲ ਅਫ਼ਸਰ ਨਿਯੁਕਤ

ਜ਼ਿਕਰਯੋਗ ਹੈ ਕਿ ਪ੍ਰਕਾਸ਼ ਸਿੰਘ ਗੜਦੀਵਾਲਾ ਪੂਰੇ ਪਰਿਵਾਰ ਅਤੇ ਰਿਸ਼ਤੇਦਾਰੀ ਦੇ ਮੁਖੀ ਸਨ। ਉਹ ਸਾਬਕਾ ਵਿਧਾਇਕ, ਸਾਬਕਾ ਚੇਅਰਮੈਨ ਟਿਊਬਵੈੱਲ ਕਾਰਪੋਰੇਸ਼ਨ, ਸਾਬਕਾ ਮੈਂਬਰ ਐੱਸ.ਸੀ. ਕਮਿਸ਼ਨ ਤੇ ਐੱਸ.ਐੱਸ. ਬੋਰਡ ਦੇ ਮੈਂਬਰ ਰਹਿ ਚੁੱਕੇ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਲਾਡੋਵਾਲੀ ਰੋਡ ਜਲੰਧਰ ਦੇ ਸ਼ਮਸ਼ਾਨਘਾਟ ਵਿਖੇ ਭਲਕੇ 8 ਦਸੰਬਰ ਨੂੰ 11 ਵਜੇ ਕੀਤਾ ਜਾਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News