ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਲੱਗ ਸਕਦੇ ਨੇ ਲੰਬੇ ''ਬਿਜਲੀ ਕੱਟ''
Tuesday, Aug 03, 2021 - 12:19 PM (IST)

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਕੀਤੇ ਨਿੱਜੀ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਦਾ ਫਰਮਾਨ ਪੰਜਾਬੀਆਂ ਲਈ ਮੁਸੀਬਤ ਖੜ੍ਹੀ ਕਰ ਸਕਦਾ ਹੈ। ਕੈਪਟਨ ਦੇ ਇਸ ਹੁਕਮ ਮਗਰੋਂ ਬਿਜਲੀ ਵਿਭਾਗ ਦਾ ਕਹਿਣਾ ਹੈ ਕਿ ਜੇਕਰ ਨਿੱਜੀ ਕੰਪਨੀਆਂ ਦੇ ਨਾਲ ਸਮਝੌਤੇ ਰੱਦ ਹੋਏ ਤਾਂ ਸੂਬੇ ਦੇ ਲੋਕਾਂ ਨੂੰ ਬਿਜਲੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ : ਖੰਨਾ 'ਚ ਕਿਸਾਨ ਆਗੂ 'ਰਾਜੇਵਾਲ' ਦੇ ਹੱਕ 'ਚ ਲੱਗੇ ਪੋਸਟਰ, ਛਿੜੀ ਨਵੀਂ ਚਰਚਾ
ਲੋਕਾਂ ਨੂੰ ਰੋਜ਼ਾਨਾ 6-8 ਘੰਟੇ ਦੇ ਲੰਬੇ ਬਿਜਲੀ ਕੱਟ ਝੱਲਣੇ ਪੈ ਸਕਦੇ ਹਨ। ਵਿੱਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਲਿਖੇ ਜਵਾਬੀ ਪੱਤਰ 'ਚ ਪਾਵਰਕਾਮ ਦੇ ਚੇਅਰਮੈਨ ਵੇਣੂੰ ਪ੍ਰਸਾਦ ਨੇ ਲਿਖਿਆ ਹੈ ਕਿ ਸੂਬੇ ਦੇ ਸਰਕਾਰੀ ਥਰਮਲ ਪਲਾਂਟ ਅਤੇ ਬਾਹਰੀ ਸੂਬਿਆਂ ਤੋਂ ਬਿਜਲੀ ਖਰੀਦਣ ਦੀ ਤੈਅ ਸੀਮਾ ਦੇ ਹਿਸਾਬ ਨਾਲ ਪੰਜਾਬ 'ਚ ਬਿਜਲੀ ਦੀ ਭਾਰੀ ਕਿੱਲਤ ਹੋ ਜਾਵੇਗੀ।
ਇਹ ਵੀ ਪੜ੍ਹੋ : ਲੁਧਿਆਣਾ ਛੱਡਣ ਦੀ ਫਿਰਾਕ 'ਚ ਸਨ ਨਾਬਾਲਗ ਭੈਣ ਨਾਲ ਜਬਰ-ਜ਼ਿਨਾਹ ਕਰਨ ਵਾਲੇ 3 ਸਕੇ ਭਰਾ, ਗ੍ਰਿਫ਼ਤਾਰ
ਉਨ੍ਹਾਂ ਦੱਸਿਆ ਕਿ ਪੰਜਾਬ 'ਚ ਇਸ ਸਮੇਂ 6600 ਮੈਗਾਵਾਟ ਬਿਜਲੀ ਤਿਆਰ ਹੋ ਰਹੀ ਹੈ, ਜਿਸ 'ਚ ਨਿੱਜੀ ਥਰਮਲ ਪਲਾਟਾਂ ਦਾ ਯੋਗਦਾਨ 3920 ਮੈਗਾਵਾਟ ਦਾ ਹੈ। ਹੁਣ ਜੇਕਰ ਨਿੱਜੀ ਥਰਮਲ ਪਲਾਂਟਾਂ ਦੇ ਉਤਪਾਦਨ ਨੂੰ ਵੱਖ ਕਰ ਦਿੱਤਾ ਜਾਵੇ ਤਾਂ ਪੈਦਾ ਹੋਣ ਵਾਲੀ ਕਿੱਲਤ ਨੂੰ ਸੰਭਾਲ ਪਾਉਣ ਸੰਭਵ ਨਹੀਂ ਹੋਵੇਗਾ।
ਦੱਸਣਯੋਗ ਹੈ ਕਿ ਕੈਪਟਨ ਅਮਿਰੰਦਰ ਸਿੰਘ ਵੱਲੋਂ ਪਾਵਰਕਾਮ ਨੂੰ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਸਮਝੌਤੇ ਰੱਦ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ, ਜਿਸ ਤੋਂ ਬਾਅਦ ਪਾਵਰਕਾਮ ਨੇ ਆਪਣੀ ਦਲੀਲ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ