ਸਿਰਫ ਮਿਸਡ ਕਾਲ ਜ਼ਰੀਏ ਪਾਵਰਕਾਮ ਉਪਭੋਗਤਾ ਕਰਵਾ ਸਕਦੈ ਸ਼ਿਕਾਇਤ ਦਰਜ
Monday, Mar 22, 2021 - 02:18 AM (IST)
ਲੁਧਿਆਣਾ, (ਸਲੂਜਾ)– ਚੀਫ ਇੰਜੀਨੀਅਰ ਪਾਵਰਕਾਮ ਕੇਂਦਰੀ ਜ਼ੋਨ ਇੰਜੀਨੀਅਰ ਭੁਪਿੰਦਰ ਖੋਸਲਾ ਨੇ ਦੱਸਿਆ ਕਿ ਗਰਮੀ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਬਿਜਲੀ ਦੀ ਮੰਗ ਵਧਣ ਲੱਗਦੀ ਹੈ ਅਤੇ ਇਸ ਸੀਜ਼ਨ ਦੌਰਾਨ ਬਿਜਲੀ ਸਪਲਾਈ ਦੇ ਕਿਸੇ ਨਾ ਕਿਸੇ ਕਾਰਨ ਬੰਦ ਹੋਣ ਦੀਆਂ ਸ਼ਿਕਾਇਤਾਂ ਵੀ ਵਧਣ ਲੱਗਦੀਆਂ ਹਨ।
ਚੀਫ ਇੰਜੀਨੀਅਰ ਭੁਪਿੰਦਰ ਖੋਸਲਾ ਨੇ ਦੱਸਿਆ ਕਿ ਉਪਭੋਗਤਾਵਾਂ ਦੀ ਸੁਵਿਧਾ ਨੂੰ ਧਿਆਨ ਵਿਚ ਰੱਖਦੇ ਹੋਏ ਪਾਵਰਕਾਮ ਵੱਲੋਂ ਸੂਬਾ ਪੱਧਰ ’ਤੇ ਬਿਜਲੀ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਮੁਫਤ ਨੰਬਰ 1912 ਦਿੱਤਾ ਹੋਇਆ ਹੈ। ਜੇਕਰ ਕਿਸੇ ਉਪਭੋਗਤਾ ਨੂੰ ਇਹ ਨੰਬਰ ਕਿਸੇ ਕਾਰਨ ਨਾਲ ਨਹੀਂ ਮਿਲਦਾ ਤਾਂ ਉਹ ਇਸੇ ਨੰਬਰ ’ਤੇ ਐੱਸ. ਐੱਮ. ਐੱਸ. ਨਾਲ ਵੀ ਬਿਜਲੀ ਸਪਲਾਈ ਸਬੰਧੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਇਸ ਦੇ ਨਾਲ ਹੀ ਪਾਵਰਕਾਮ ਵੱਲੋਂ ਉਪਭੋਗਤਾਵਾਂ ਲਈ ਇਕ ਟੋਲ ਫ੍ਰੀ ਨੰਬਰ 1800-180-1512 ਦੀ ਵੀ ਵਿਵਸਥਾ ਕੀਤੀ ਗਈ। ਇਸ ਨੰਬਰ ’ਤੇ ਉਪਭੋਗਤਾ ਨੇ ਕੇਵਲ ਮਿਸਡ ਕਾਲ ਹੀ ਕਰਨੀ ਹੈ। ਉਸ ਉਪਭੋਗਤਾ ਦੀ ਸ਼ਿਕਾਇਤ ਉਸੇ ਸਮੇਂ ਰਜਿਸਟਰਡ ਹੋ ਜਾਵੇਗੀ ਅਤੇ ਸ਼ਿਕਾਇਤ ਦਾ ਨਿਬੇੜਾ ਕਰਨ ਦੀ ਬਣਦੀ ਕਾਰਵਾਈ ਸ਼ੁਰੂ ਹੋ ਜਾਵੇਗੀ। ਸ਼ਿਕਾਇਤ ਦਾ ਹੱਲ ਹੁੰਦੇ ਹੀ ਸ਼ਿਕਾਇਤਕਰਤਾ ਉਪਭੋਗਤਾਵਾਂ ਨੂੰ ਬਾਕਾਇਦਾ ਉਸ ਦੇ ਮੋਬਾਇਲ ’ਤੇ ਐੱਸ. ਐੱਮ. ਐੱਸ. ਜ਼ਰੀਏ ਇਕ ਮੈਸੇਜ ਮਿਲ ਜਾਵੇਗਾ।