ਪਾਵਰਕਾਮ ਨੇ ਆਪਣੇ ਦੋਵੇਂ ਥਰਮਲ ਪਲਾਂਟ ਕੀਤੇ ਚਾਲੂ
Thursday, Nov 05, 2020 - 12:56 AM (IST)
ਚੰਡੀਗੜ੍ਹ/ਪਟਿਆਲਾ, (ਪਰਮੀਤ)- ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਸੂਬੇ ਦੇ 3 ਪ੍ਰਾਈਵੇਟ ਥਰਮਲ ਪਲਾਂਟਾਂ ’ਚ ਕੋਲਾ ਮੁੱਕਣ ਤੋਂ ਬਾਅਦ ਅੱਜ ਆਪਣੇ 2 ਸਰਕਾਰੀ ਥਰਮਲ ਪਲਾਂਟ ਚਾਲੂ ਕਰ ਦਿੱਤੇ ਹਨ। ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦਾ ਯੂਨਿਟ ਨੰਬਰ 5 ਅਤੇ ਲਹਿਰਾ ਮੁਹੱਬਤ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦਾ ਯੂਨਿਟ ਨੰਬਰ 3 ਚਾਲੂ ਕੀਤਾ ਗਿਆ ਹੈ।
ਰੋਪੜ ਪਲਾਂਟ ’ਚ 6.34 ਅਤੇ ਲਹਿਰਾ ਮੁਹੱਬਤ ਪਲਾਂਟ ਵਿਚ 4.21 ਦਿਨ ਦਾ ਕੋਲਾ ਪਿਆ ਹੈ। ਇਸ ਦੌਰਾਨ ਪਾਵਰਕਾਮ ਨੇ ਬਿਜਲੀ ਸਪਲਾਈ ਦੀ ਘਾਟ ਕਾਰਣ ਪੰਜਾਬ ’ਚ ਸਾਢੇ 4 ਤੋਂ 5 ਘੰਟੇ ਦੇ ਬਿਜਲੀ ਕੱਟ ਲਾਉਣੇ ਸ਼ੁਰੂ ਕਰ ਦਿੱਤੇ ਹਨ।