ਥਰਮਲ ਪਲਾਟ ਬੰਦ ਕਰਨ ਦੇ ਫੈਸਲੇ ਕਾਰਨ ਪਾਵਰਕਾਮ ਮੁਲਾਜ਼ਮਾਂ ਨੇ ਕੀਤੀ ਰੋਸ ਰੈਲੀ
Thursday, Dec 21, 2017 - 03:25 PM (IST)
ਤਲਵੰਡੀ ਭਾਈ (ਗੁਲਾਟੀ) - ਅੱਜ ਸਬ-ਡਵੀਜਨ ਤਲਵੰਡੀ ਭਾਈ ਦੇ ਪਾਵਰਕਾਮ ਮੁਲਾਜ਼ਮਾਂ ਨੇ ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ ਅਚਨਚੇਤ ਰੋਸ ਰੈਲੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ 'ਚ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨਜਮੈਂਟ ਕਮੇਟੀ ਦੇ ਮੁਲਾਜ਼ਮਾਂ ਪ੍ਰਤੀ ਘਟੀਆ ਵਤੀਰੇ ਅਤੇ ਥਰਮਲ ਪਲਾਟ ਬੰਦ ਕਰਨ ਦੀਆਂ ਧਮਕੀਆਂ ਦੇਣ ਦੀ ਪੁਰਜੋਰ ਸ਼ਬਦਾ 'ਚ ਨਿੰਦਾ ਕੀਤੀ। ਇਸ ਮੌਕੇ ਸਮੂਹ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਬੰਦ ਕੀਤੇ ਥਰਮਲ ਪਲਾਟ ਨੂੰ ਚਾਲੂ ਕੀਤਾ ਜਾਵੇ ਅਤੇ ਜੁਆਇੰਟ ਫੋਰਮ ਪੰਜਾਬ ਨਾਲ ਮੰਗੀਆਂ ਮੰਗਾਂ ਜਾਣ, ਜਿਨ੍ਹਾਂ 'ਚ ਠੇਕੇਦਾਰੀ ਸਿਸਟਮ ਅਤੇ ਠੇਕੇਦਾਰੀ ਸਿਸਟਮ ਰਾਹੀ ਹੋ ਰਹੀ ਲੁੱਟ ਨੂੰ ਬੰਦ ਕੀਤਾ ਜਾਵੇ। ਇਸ ਰੋਸ ਰੈਲੀ ਨੂੰ ਦਰਸ਼ਨ ਸਿੰਘ ਸੇਖਵਾਂ, ਕੁਲਵੰਤ ਸਿੰਘ ਭੋਲੂਵਾਲਾ, ਜਗਦੇਵ ਸਿੰਘ ਆਦਿ ਮੌਜੂਦ ਸਨ।
