ਪਾਵਰਕਾਮ ਨੇ ਪਲਟਿਆ ਫੈਸਲਾ: ਹੁਣ ਮੀਟਰ ਰੀਡਿੰਗ ਦੇ ਹਿਸਾਬ ਨਾਲ ਹੀ ਆਵੇਗਾ ਬਿੱਲ

Tuesday, Apr 14, 2020 - 05:56 PM (IST)

ਪਟਿਆਲਾ: ਪਾਵਰਕਾਮ ਨੇ ਬਿਜਲੀ ਉਪਭੋਗਤਾਵਾਂ ਤੋਂ ਹੁਣ ਐਵਰੇਜ ਬਿਲ ਨਹੀਂ ਸਗੋਂ ਰੀਡਿੰਗ ਦੇ ਹਿਸਾਬ ਨਾਲ ਬਿੱਲ ਵਸੂਲੇਗਾ। ਇਸ ਤੋਂ ਪਹਿਲਾਂ ਪਾਵਰਕਾਮ ਨੇ ਬਿਜਲੀ ਦਾ ਐਵਰੇਜ ਬਿੱਲ ਭੇਜਣ ਦੀ ਯੋਜਨਾ ਬਣਾਈ ਸੀ। ਉਪਭੋਗਤਾਵਾਂ ਦੇ ਵਿਰੋਧ ਦੇ ਬਾਅਦ ਖਾਸ ਇੰਡਸਟਰੀਅਲ ਉਪਭੋਗਤਾਵਾਂ ਨੇ ਐਵਰੇਜ ਬਿੱਲ ਦਾ ਵਿਰੋਧ ਕੀਤਾ ਸੀ। ਇਸ ਦੇ ਬਾਅਦ ਫੈਸਲਾ ਬਦਲਿਆ ਗਿਆ। ਇਸ ਦੇ ਬਾਅਦ ਵੀ ਪਾਵਰਕਾਮ 10 ਹਜ਼ਾਰ ਰੁਪਏ ਤੋਂ ਵਧ ਦਾ ਬਿੱਲ ਆਨਲਾਈਨ ਭੁਗਤਾਨ ਕਰਨ ਵਾਲੇ ਉਪਭੋਗਤਾਵਾਂ ਨੂੰ 1 ਫੀਸਦੀ ਬਿੱਲ 'ਚ ਰਿਆਇਤ ਦੇ ਰਹੀ ਹੈ। ਲਾਕਡਾਊਨ ਅਤੇ ਕਰਫਿਊ ਦੇ ਕਾਰਨ ਫੈਕਟਰੀਆਂ ਬੰਦ ਹਨ ਅਤੇ ਉਨ੍ਹਾਂ ਦੇ ਨਾਂ ਚੱਲਣ 'ਤੇ ਵੀ ਐਵਰੇਜ ਦੇ ਹਿਸਾਬ ਨਾਲ ਬਿਜਲੀ ਦਾ ਬਿੱਲ ਭਰਨਾ ਕਾਰੋਬਾਰੀਆਂ ਨੂੰ ਮੁਸ਼ਕਲ ਸੀ। ਪਾਵਰਕਾਮ ਦੇ ਚੇਅਰਮੈਨ ਕਮ ਡਾਇਰੈਕਟਰ (ਸੀ.ਐੱਮ.ਡੀ.) ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਵੀਡੀਓ ਕਾਨਫਰਸਿੰਗ ਕਰਕੇ ਸਮੱਸਿਆਵਾਂ ਸੁਣੀਆਂ ਸਨ, ਜਿਸ 'ਚ ਉਦਯੋਗਪਤੀਆਂ ਨੇ ਸਮੱਸਿਆਵਾਂ ਦੇ ਬਾਰੇ 'ਚ ਦੱਸਿਆ ਸੀ।

ਇਹ ਵੀ ਪੜ੍ਹੋ: ਪਟਿਆਲਾ ਜ਼ਿਲੇ ਦੇ ਪਹਿਲੇ ਮਰੀਜ਼ ਨੇ 'ਕੋਰੋਨਾ' ਨੂੰ ਹਰਾ ਕੇ ਜਿੱਤੀ ਜੰਗ

ਐਡਵਾਂਸ ਬਿਜਲੀ ਬਿੱਲ ਜਮ੍ਹਾ ਕਰਵਾਓ ਹਰ ਮਹੀਨੇ 1 ਫੀਸਦੀ ਵਿਆਜ਼ ਪਾਓ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪੀ.ਐੱਸ.ਪੀ.ਸੀ.ਐੱਲ) 15 ਲੱਖ ਤੋਂ ਵਧ ਖਪਤਕਾਰਾਂ ਨੂੰ ਐਡਵਾਂਸ 'ਚ ਬਿੱਲ ਜਮ੍ਹਾ ਕਰਵਾ ਕੇ ਉਸ 'ਤੇ ਵਿਆਜ ਲੈਣ ਦਾ ਸੁਨਹਿਰਾ ਮੌਕਾ ਦਿੱਤਾ ਹੈ। ਐਡਵਾਂਸ ਬਿੱਲ ਜਮ੍ਹਾ ਕਰਨ 'ਤੇ ਪਾਵਰਕਾਮ ਉਪਭੋਗਤਾਵਾਂ ਨੂੰ ਮਹੀਨੇ ਦਾ 1 ਫੀਸਦੀ ਯਾਨੀ ਸਾਲ ਦਾ 12 ਫੀਸਦੀ ਵਿਆਜ ਦੇਵੇਗਾ। ਐਡਵਾਂਸ 'ਚ ਬਿਜਲੀ ਬਿੱਲ ਦਾ ਭੁਗਤਾਨ 7-8 ਸਾਲ ਪਹਿਲਾਂ ਵੀ ਕੀਤਾ ਜਾਂਦਾ ਸੀ ਪਰ ਕਿਸੇ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ। ਹੁਣ ਪਾਵਰਕਾਮ ਨੇ ਬਿਜਲੀ ਬਿਲ ਦੀ ਐਡਵਾਂਸ ਪੇਮੇਂਟ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਚੀਫ ਇੰਜੀਨੀਅਰ ਦਲਜੀਤ ਇੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਉਪਭੋਗਤਾਵਾਂ ਆਪਣੇ ਬਿਜਲੀ ਬਿੱਲ ਦੇ ਸਾਲ ਦੀ ਐਵਰੇਜ ਬਿੱਲ ਦੇ ਮੁਤਾਬਕ ਐਡਵਾਂਸ ਬਿੱਲ ਜਮ੍ਹਾ ਕਰਵਾ ਸਕਦਾ ਹੈ।

ਇਹ ਵੀ ਪੜ੍ਹੋ: ਪਟਿਆਲਾ 'ਚ ਪਾਜ਼ੀਟਿਵ ਆਏ ਦੂਜੇ ਕੇਸ ਦਾ 'ਜਗ ਬਾਣੀ' ਕੋਲ ਵੱਡਾ ਖੁਲਾਸਾ

ਇਸ ਤਰ੍ਹਾਂ ਭਰੋ ਬਿਜਲੀ ਬਿੱਲ: ਬਿਜਲੀ ਬਿਲ 3 ਤਰ੍ਹਾਂ ਨਾਲ ਭਰ ਸਕਦੇ ਹੋ। ਪੇ.ਟੀ.ਐੱਮ. ਅਤੇ ਫੋਨ-ਪੇਅ ਤੋਂ। ਤੁਸੀਂ ਚਾਹੇ ਤੇ ਵੈਬਸਾਈਟ www.pspcl.in 'ਤੇ ਜਾ ਕੇ ਵੀ ਬਿੱਲ ਭਰ ਸਕਦੇ ਹੋ। ਤੁਸੀਂ ਐਪਲੀਕੇਸ਼ਨ ਤੋਂ ਬਿੱਲ ਆਨਲਾਈਨ ਭਰੋ, ਕਿਉਂਕਿ ਐਪਲੀਕੇਸ਼ਨ ਤੋਂ ਬਿੱਲ ਭਰਨਾ ਇਕਦਮ ਆਸਾਨ ਹੈ ਪਰ ਜੇਕਰ ਤੁਹਾਡੇ ਕੋਲ ਸਮਾਰਟ ਫੋਨ ਨਹੀਂ ਹੈ ਤਾਂ ਆਪਣੇ ਕੰਪਿਊਟਰ ਜਾਂ ਅਜਿਹਾ ਮੋਬਾਇਲ ਜਿਸ 'ਚ ਇੰਟਰਨੈੱਟ ਚੱਲਦਾ ਹੋਵੇ, ਉਸ 'ਚ ਤੁਸੀਂ ਪੇ.ਟੀ.ਐੱਮ. ਜਾਂ ਫੋਨ=ਪੇਅ ਦੀ ਵੈੱਬਸਾਈਟ 'ਤੇ ਜਾ ਕੇ ਬਿਜਲੀ ਦਾ ਬਿੱਲ ਆਨਲਾਈਨ ਭਰ ਸਕਦੇ ਹੋ।

ਇਸ ਹਿਸਾਬ ਨਾਲ ਪ੍ਰਤੀ ਯੂਨਿਟ ਦੇਣਾ ਹੁੰਦਾ ਹੈ ਬਿਜਲੀ ਬਿੱਲ
ਯੂਨਿਟ         ਬਿੱਲ ਯੂਨਿਟ
200             4.99 ਰੁਪਏ
300            6.59 ਰੁਪਏ
500             7.20 ਰੁਪਏ
800            7.41 ਰੁਪਏ
2 ਕਿਲੋ ਵਾਟ ਤੱਕ ਰੁ. 35 ਯੂਨਿਟ ਅਤੇ 2-7 ਕਿਲੋ ਰੁ. 45 ਯੂਨਿਟ ਫਿਕਸ ਚਾਰਜ ਹੈ।


Shyna

Content Editor

Related News