ਬਿੱਲ ਨਾ ਦੇਣਾ ਡਿਫਾਲਟਰਾਂ ਨੂੰ ਪਵੇਗਾ ਮਹਿੰਗਾ, ਕੱਟੇ ਜਾਣਗੇ ਕੁਨੈਕਸ਼ਨ

12/11/2019 9:23:04 PM

ਪਟਿਆਲਾ,(ਜੋਸਨ)- ਪੰਜਾਬ ਵਿਚ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵੱਲ ਚੱਲ ਰਹੇ ਬਿਜਲੀ ਬਿੱਲਾਂ ਦੇ ਬਕਾਇਆਂ ਨੂੰ ਲੈ ਕੇ ਪਾਵਰਕਾਮ ਪੂਰੀ ਤਰ੍ਹਾਂ ਸਖ਼ਤ ਹੋ ਗਿਆ ਹੈ। ਚੇਅਰਮੈਨ ਪਾਵਰਕਾਮ ਬੀ. ਐੱਸ.  ਅਫਸਰਾਂ ਦੇ ਹੁਕਮਾਂ 'ਤੇ ਪੰਜਾਬ ਵਿਚ ਇਕ ਦਰਜਨ ਤੋਂ ਵੱਧ ਟੀਮਾਂ ਨੇ ਡਿਫਾਲਟਰਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਲਈ ਕਮਾਂਡ ਸੰਭਾਲ ਲਈ ਹੈ। ਜਿਹੜੇ ਲੋਕ ਹੁਣ ਬਿੱਲ ਨਹੀਂ ਭਰਨਗੇ, ਉਨ੍ਹਾਂ ਨੂੰ ਹੁਣ ਰਾਤ ਹਨੇਰੇ ਵਿਚ ਹੀ ਕੱਟਣੀ ਪਵੇਗੀ। ਪਾਵਰਕਾਮ ਦੀ ਇਹ ਮੁਹਿੰਮ ਅੱਜ ਵੀ ਜਾਰੀ ਰਹੀ। ਪੰਜਾਬ ਵਿਚ ਕਈ ਦਫ਼ਤਰਾਂ ਦੇ ਬਿਜਲੀ ਕੁਨੈਕਸ਼ਨਾਂ ਨੂੰ ਕੱਟ ਦਿੱਤਾ ਗਿਆ ਹੈ।

ਪਾਵਰਕਾਮ ਦੇ ਇਸ ਵੇਲੇ ਕਰੀਬ 206 ਕਰੋੜ ਰੁਪਏ ਸਰਕਾਰੀ ਵਿਭਾਗਾਂ ਵੱਲ ਬਕਾਇਆ ਹਨ। ਬਿਜਲੀ ਨਿਗਮ ਦੇ ਬਾਰਡਰ ਜ਼ੋਨ ਨੇ 58.49 ਕਰੋੜ ਰੁਪਏ, ਉੱਤਰੀ ਜ਼ੋਨ ਜਲੰਧਰ ਨੇ 33.43, ਪੱਛਮੀ ਜ਼ੋਨ (ਬਠਿੰਡਾ) ਨੇ 50.55, ਸੈਂਟਰਲ ਜ਼ੋਨ (ਲੁਧਿਆਣਾ) ਨੇ 97.07 ਲੱਖ ਅਤੇ ਦੱਖਣੀ ਜ਼ੋਨ (ਪਟਿਆਲਾ) ਨੇ 54.47 ਕਰੋੜ ਰੁਪਏ ਸਰਕਾਰੀ ਅਦਾਰਿਆਂ ਕੋਲੋਂ ਲੈਣੇ ਹਨ। ਜੇਕਰ ਸਰਕਾਰ ਦੇ ਵਿਭਾਗਾਂ ਦੀ ਗੱਲ ਕੀਤੀ ਜਾਵੇ ਤਾਂ ਖੇਤੀਬਾੜੀ ਵਿਭਾਗ ਕੋਲੋਂ 1.53 ਲੱਖ, ਪਸ਼ੂ ਪਾਲਣ ਤੇ ਡੇਅਰੀ ਫਾਰਮ ਕੋਲੋਂ 10.8 ਕਰੋੜ, ਸ਼ਹਿਰੀ ਹਵਾਬਾਜ਼ੀ 10.20 ਲੱਖ, ਸਹਿਕਾਰਤਾ 225.95 ਲੱਖ, ਸਿੱਖਿਆ ਵਿਭਾਗ 9.53 ਕਰੋੜ, ਵਿੱਤ 66.52 ਲੱਖ, ਖੁਰਾਕ ਸਪਲਾਈ 60.87 ਲੱਖ, ਜੰਗਲਾਤ ਵਿਭਾਗ 227.14 ਲੱਖ, ਆਮ ਪ੍ਰਬੰਧ 920.64 ਲੱਖ, ਸੁਧਾਰ ਘਰ 436.20, ਸਮਾਜ ਭਲਾਈ 6.20, ਆਮ ਪ੍ਰਬੰਧ ਤੇ ਜੇਲਾਂ 293.49 ਕਰੋੜ, ਮਕਾਨ ਉਸਾਰੀ ਅਤੇ ਸ਼ਹਿਰੀ ਵਿਭਾਗ 106.37 ਕਰੋੜ, ਇੰਡਸਟਰੀ ਤੇ ਕਾਮਰਸ 282 ਕਰੋੜ, ਲੋਕ ਸੰਪਰਕ ਪਬਲਿਕ ਰਿਲੇਸ਼ਨ 92.57 ਲੱਖ, ਬਿਜਲੀ 531.22 ਪਬਲਿਕ ਵਰਕਸ 833.35, ਮੈਡੀਕਲ ਸਿੱਖਿਆ 95.77, ਮਾਲ ਅਤੇ ਮੁੜ-ਵਸੇਬਾ 115 ਵਾਟਰ ਸਪਲਾਈ ਤੇ ਸੈਨੀਟੇਸ਼ਨ 117599.36 ਲੱਖ, ਨਹਿਰੀ ਵਿਭਾਗ 17986.36 ਲੱਖ ਅਤੇ ਹੋਰਨਾਂ ਵਿਭਾਗਾਂ ਕੋਲੋਂ 1806.96 ਲੱਖ ਦੀਆਂ ਲੈਣਦਾਰੀਆਂ ਬਕਾਇਆ ਹਨ। ਪੇਂਡੂ ਉੱਨਤੀ ਤੇ ਪੰਚਾਇਤ 706.12 ਲੱਖ, ਖੇਡ ਤੇ ਨੌਜਵਾਨ ਮਾਮਲੇ 40.12 ਲੱਖ, ਤਕਨੀਕੀ ਸਿੱਖਿਆ 54.34 ਲੱਖ, ਸੈਰ-ਸਪਾਟਾ ਤੇ ਸੱਭਿਆਚਾਰ 51.16 ਲੱਖ, ਟਰਾਂਸਪੋਰਟ 102.43 ਲੱਖ, ਵਿਜੀਲੈਂਸ 108.64 ਲੱਖ, ਪੰਜਾਬ ਅਨਰਜੀ ਅਤੇ ਡਿਵੈਲਪਮੈਂਟ 40.81 ਲੱਖ ਅਤੇ ਬਾਕੀ ਵਿਭਾਗਾਂ ਵੱਲ 1806.96 ਲੱਖ ਸਮੇਤ ਕੁੱਲ 206056 ਲੱਖ ਰੁਪਏ ਦਾ ਬਕਾਇਆ ਹੈ।


Bharat Thapa

Content Editor

Related News