ਪਾਵਰਕਾਮ ਦੇ ਚੇਅਰਮੈਨ ਵੱਲੋਂ ਪਹਿਲੇ ਹੀ ਦਿਨ 7 ਚੀਫ ਇੰਜੀਨੀਅਰਜ਼ ਸਮੇਤ 3 ਦਰਜਨ ਅਫਸਰਾਂ ਦੇ ਤਬਾਦਲੇ

06/08/2018 6:22:29 AM

ਪਟਿਆਲਾ(ਪਰਮੀਤ)-ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦੇ ਨਵ-ਨਿਯੁਕਤ ਚੇਅਰਮੈਨ ਇੰਜੀ. ਬਲਦੇਵ ਸਿੰਘ ਸਰਾਂ ਨੇ ਅੱਜ ਆਪਣੇ ਪਹਿਲੇ ਹੀ ਦਫਤਰੀ ਦਿਨ 7 ਚੀਫ ਇੰਜੀਨੀਅਰਜ਼ ਸਮੇਤ 3 ਦਰਜਨ ਇੰਜੀਨੀਅਰਜ਼ ਦੇ ਤਬਾਦਲੇ ਕਰ ਦਿੱਤੇ। ਬਦਲੇ ਗਏ ਅਫਸਰਾਂ ਵਿਚ ਨਿਗਰਾਨ ਇੰਜੀਨੀਅਰ ਤੇ ਐੈੱਸ. ਡੀ. ਓ. ਪੱਧਰ ਦੇ ਅਫਸਰ ਵੀ ਸ਼ਾਮਲ ਹਨ।
ਇੰਜ. ਅੰਮ੍ਰਿਤਪਾਲ ਸਿੰਘ ਇੰਜੀਨੀਅਰ-ਇਨ-ਚੀਫ ਨਾਰਥ ਜ਼ੋਨ ਜਲੰਧਰ ਨੂੰ ਚੀਫ ਇੰਜੀਨੀਅਰ ਵਜੋਂ ਪੰਜਾਬ ਰਾਜ ਟਰਾਂਮਿਸ਼ਨ ਨਿਗਮ ਲਿਮਟਿਡ (ਟਰਾਂਸਕੋ) ਵਜੋਂ ਤਬਦੀਲ ਕੀਤਾ ਗਿਆ ਹੈ। ਇੰਜੀ. ਹਰਦੀਪ ਸਿੰਘ ਚੀਫ ਇੰਜੀਨੀਅਰ ਡੀ. ਐੈੱਸ. ਵੈਸਟ ਜ਼ੋਨ ਨੂੰ ਚੀਫ ਇੰਜੀਨੀਅਰ ਆਰ. ਈ. ਅਤੇ ਏ. ਪੀ. ਡੀ. ਆਰ. ਪੀ. ਪਟਿਆਲਾ ਤਾਇਨਾਤ ਕੀਤਾ ਗਿਆ ਹੈ। ਇੰਜੀ. ਸੰਜੀਵ ਕੁਮਾਰ ਨੂੰ ਲੁਧਿਆਣਾ ਵਿਖੇ ਸੈਂਟਰਲ ਜ਼ੋਨ ਤੋਂ ਜਲੰਧਰ ਵਿਖੇ ਚੀਫ ਇੰਜੀਨੀਅਰ ਡੀ. ਐੈੱਸ. ਨਾਰਥ ਜ਼ੋਨ ਤਾਇਨਾਤ ਕੀਤਾ ਗਿਆ ਹੈ। ਇੰਜੀ. ਸੰਜੀਵ ਗੁਪਤਾ ਨੂੰ ਟਰਾਂਮਿਸ਼ਨ ਸਿਸਟਮਜ਼ ਤੋਂ ਟਰਾਂਸਕੋ ਵਿਚ ਭੇਜਿਆ ਗਿਆ ਹੈ। ਇੰਜੀ. ਪਰਮਜੀਤ ਸਿੰਘ ਨੂੰ ਟਰਾਂਸਕੋ ਤੋਂ ਚੀਫ ਇੰਜੀਨੀਅਰ ਡੀ. ਐੱਸ. ਸੈਂਟਰਲ ਜ਼ੋਨ ਲੁਧਿਆਣਾ ਤਾਇਨਾਤ ਕੀਤਾ ਗਿਆ ਹੈ। ਇੰਜੀ. ਸੰਦੀਪ ਕੁਮਾਰ ਨੂੰ ਆਫੀਸ਼ੀਏਟਿੰਗ ਚੀਫ ਇੰਜੀਨੀਅਰ ਡੀ. ਐੈੱਸ. ਬਾਰਡਰ ਜ਼ੋਨ ਅੰਮ੍ਰਿਤਸਰ ਤਬਦੀਲ ਕੀਤਾ ਗਿਆ ਹੈ। ਇੰਜੀਨੀਅਰ ਭਗਵਾਨ ਸਿੰਘ ਮਠਾੜੂ ਨੂੰ ਆਫੀਸ਼ੀਏਟਿੰਗ ਚੀਫ ਇੰਜੀਨੀਅਰ ਡੀ. ਐੈੱਸ. ਵੈਸਟ ਜ਼ੋਨ ਬਠਿੰਡਾ ਵਜੋਂ ਤਬਦੀਲ ਕੀਤਾ ਗਿਆ ਹੈ। ਇੰਜੀ. ਧਰਮਪਾਲ ਨੂੰ ਟਰਾਂਸਕੋ ਤੋਂ ਬਦਲ ਕੇ ਨਿਗਰਾਨ ਇੰਜੀਨੀਅਰ ਸ਼ਾਨਨ ਪਾਵਰ ਹਾਊਸ ਜੋਗਿੰਦਰ ਨਗਰ ਲਾਇਆ ਗਿਆ ਹੈ। ਇੰਜੀ. ਰੁਪਿੰਦਰਜੀਤ ਸਿੰਘ ਨੂੰ ਐੈੱਸ. ਈ. ਇਨਫਰਮੇਸ਼ਨ ਟੈਕਨਾਲੋਜੀ ਪਟਿਆਲਾ, ਇੰਜੀ. ਰਘਬੀਰ ਸਿੰਘ ਨੂੰ ਆਫੀਸ਼ੀਏਟਿੰਗ ਨਿਗਰਾਨ ਇੰਜੀਨੀਅਰ ਟਰਾਂਮਿਸ਼ਨ ਲਾਈਨਜ਼ ਸਰਕਲ ਪਟਿਆਲਾ, ਇੰਜੀ. ਹੀਰਾ ਲਾਲ ਗੋਇਲ ਅਤੇ ਇੰਜੀ. ਪਰਮਜੀਤ ਸਿੰਘ ਨੂੰ ਆਫੀਸ਼ੀਏਟਿੰਗ ਐੈੱਸ. ਈ. ਵਜੋਂ ਟਰਾਂਸਕੋ ਭੇਜਿਆ ਗਿਆ ਹੈ। ਇੰਜੀ ਹਰਜਿੰਦਰ ਸਿੰਘ ਬਾਂਸਲ ਨੂੰ ਆਫੀਸ਼ੀਏਟਿੰਗ ਐੈੱਸ. ਈ. ਨਾਨ-ਏ. ਪੀ. ਆਰ. ਡੀ. ਪੀ. ਕੰਸਟ੍ਰੱਕਸ਼ਨ ਪਟਿਆਲਾ, ਇੰਜੀ. ਸੰਜੀਵ ਪ੍ਰਭਾਕਰ ਨੂੰ ਆਫੀਸ਼ੀਏਟਿੰਗ ਐੈੱਸ. ਈ. ਟੈਰਿਫ ਰੈਗੂਲੇਸ਼ਨ 2 ਪਟਿਆਲਾ ਅਤੇ ਇੰਜੀ. ਗੁਰਬਖਸ਼ ਸਿੰਘ ਨੂੰ ਆਫੀਸ਼ੀਏਟਿੰਗ ਐੈੱਸ. ਈ. ਪਰਸੋਨਲ ਪਟਿਆਲਾ ਵਜੋਂ ਤਬਦੀਲ ਕੀਤਾ ਗਿਆ ਹੈ।  ਇਸ ਤੋਂ ਇਲਾਵਾ ਡੇਢ ਦਰਜਨ ਦੇ ਕਰੀਬ ਐੈੱਸ. ਡੀ. ਓ. ਪੱਧਰ ਦੇ ਇੰਜੀਨੀਅਰ ਵੀ ਤਬਦੀਲ ਕੀਤੇ ਗਏ ਹਨ।
ਚੇਅਰਮੈਨ ਸਰਾਂ ਨੇ ਪਾਇਲਟ ਜਿਪਸੀ ਵਾਪਸ ਮੋੜੀ “: ਨਵ-ਨਿਯੁਕਤ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਇੰਜੀ. ਬਲਦੇਵ ਸਿੰਘ ਸਰਾਂ ਨੇ ਆਪਣੇ ਕਾਫਲੇ ਦੇ ਨਾਲ ਚੱਲਣ ਵਾਲੀ ਪਾਇਲਟ ਜਿਪਸੀ ਵਾਪਸ ਮੋੜ ਦਿੱਤੀ ਹੈ। ਉਨ੍ਹਾਂ ਆਖਿਆ ਹੈ ਕਿ ਪਟਿਆਲਾ ਸ਼ਹਿਰ ਵਿਚ ਸਫਰ ਕਰਦਿਆਂ ਉਨ੍ਹਾਂ ਨੂੰ ਪਾਇਲਟ ਜਿਪਸੀ ਦੀ ਕੋਈ ਜ਼ਰੂਰਤ ਨਹੀਂ ਹੈ। ਦੱਸਣਯੋਗ ਹੈ ਕਿ ਚੇਅਰਮੈਨ ਦੀ ਰਿਹਾਇਸ਼ ਮਾਡਲ ਟਾਊਨ ਸਥਿਤ ਪਾਵਰ ਕਾਲੋਨੀ ਵਿਚ ਹੁੰਦੀ ਹੈ। ਇਥੋਂ ਪਾਵਰਕਾਮ ਦਾ ਮੁੱਖ ਦਫਤਰ ਤਕਰੀਬਨ 3 ਕਿਲੋਮੀਟਰ ਦੂਰ ਹੈ। ਪਿਛਲੇ ਚੇਅਰਮੈਨ ਇੰਜੀ. ਕੇ. ਡੀ. ਚੌਧਰੀ ਦੇ ਕਾਫਲੇ ਵਿਚ ਇਹ ਪਾਇਲਟ ਜਿਪਸੀ ਚਲਦੀ ਸੀ। ਨਾਲ ਉਨ੍ਹਾਂ ਦੀ ਹੋਂਡਾ ਸਿਟੀ ਕਾਰ ਚਲਦੀ ਸੀ। ਹੁਣ ਮੌਜੂਦਾ ਚੇਅਰਮੈਨ ਇੰਜੀ. ਸਰਾਂ ਨੇ ਪਾਇਲਟ ਜਿਪਸੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਆਖਿਆ ਹੈ ਕਿ ਪਾਇਲਟ ਜਿਸਪੀ ਲੋਕਾਂ ਵਾਸਤੇ ਤਕਲੀਫਦੇਹ ਸਾਬਤ ਹੁੰਦੀ ਹੈ। 


Related News