ਚੋਣਾਂ ਵਾਲੇ ਦਿਨ ਬਿਜਲੀ ਸਿਸਟਮ ਹੋ ਸਕਦੈ ਪ੍ਰਭਾਵਿਤ

Saturday, Apr 20, 2019 - 12:05 PM (IST)

ਚੋਣਾਂ ਵਾਲੇ ਦਿਨ ਬਿਜਲੀ ਸਿਸਟਮ ਹੋ ਸਕਦੈ ਪ੍ਰਭਾਵਿਤ

ਸਮਰਾਲਾ (ਗਰਗ, ਬੰਗੜ) : ਸੂਬੇ 'ਚ 19 ਮਈ ਨੂੰ ਹੋਣ ਜਾ ਰਹੀਆਂ ਸੰਸਦੀ ਚੋਣਾਂ ਮੌਕੇ ਪੰਜਾਬ ਭਰ ਦੀ ਬਿਜਲੀ ਪ੍ਰਣਾਲੀ ਪ੍ਰਭਾਵਿਤ ਹੋਣ ਦੇ ਖਦਸ਼ੇ ਹਨ ਕਿਉਂਕਿ ਚੋਣਾਂ ਵਾਲੇ ਦਿਨ ਪਾਵਰਕਾਮ ਦੇ ਤਕਨੀਕੀ ਕਰਮਚਾਰੀਆਂ ਤੇ ਅਧਿਕਾਰੀਆਂ ਦੀਆਂ ਡਿਊਟੀਆਂ ਵੋਟਾਂ ਭੁਗਤਾਉਣ 'ਤੇ ਲਾ ਦਿੱਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ ਵਲੋਂ ਇਸ ਫੈਸਲਾ ਦਾ ਵਿਰੋਧ ਵੀ ਕੀਤਾ ਗਿਆ ਹੈ।
ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਮੁੱਖ ਚੋਣ ਅਫਸਰ ਪੰਜਾਬ ਨੇ ਆਪਣੇ ਪੱਤਰ ਰਾਹੀਂ ਬਿਜਲੀ ਸਪਲਾਈ ਨੂੰ ਜ਼ਰੂਰੀ ਸੇਵਾਵਾਂ ਨਾਲ ਸਬੰਧਿਤ ਹੋਣ ਕਾਰਨ ਸਮੂਹ ਜ਼ਿਲਾ ਚੋਣ ਅਫਸਰਾਂ ਨੂੰ ਤਕਨੀਕੀ ਸਟਾਫ ਦੀ ਡਿਊਟੀ ਚੋਣਾਂ 'ਚ ਨਾ ਲਾਉਣ ਦੀ ਹਦਾਇਤ ਕੀਤੀ ਸੀ। ਪ੍ਰਮੁੱਖ ਸਕੱਤਰ ਬਿਜਲੀ ਵਿਭਾਗ ਪੰਜਾਬ ਵਲੋਂ ਵੀ ਆਪਣੇ ਪੱਤਰਾਂ ਰਾਹੀਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਅਜਿਹੀ ਹੀ ਹਦਾਇਤ ਕੀਤੀ ਗਈ ਸੀ ਪਰ ਇਨ੍ਹਾਂ ਹਦਾਇਤਾਂ ਦੀ ਕੋਈ ਵੀ ਪ੍ਰਵਾਹ ਨਾ ਕਰਦੇ ਹੋਏ ਤਕਨੀਕੀ ਕਰਮਚਾਰੀਆਂ ਦੀ ਡਿਊਟੀ ਚੋਣਾਂ 'ਚ ਲਾ ਦਿੱਤੀ ਗਈ। ਆਗੂਆਂ ਨੇ ਕਿਹਾ ਕਿ ਇਸ ਵਾਰ ਚੋਣ ਕਮਿਸ਼ਨ ਵਲੋਂ ਪਹਿਲੀ ਵਾਰ ਜ਼ਰੂਰੀ ਸੇਵਾਵਾਂ ਨਾਲ ਸਬੰਧਿਤ ਬਿਜਲੀ ਸਪਲਾਈ ਦੀ ਨਿਗਰਾਨੀ ਕਰਨ ਵਾਲੇ ਬਿਜਲੀ ਵਿਭਾਗ ਦੇ ਤਕਨੀਕੀ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਡਿਊਟੀ ਚੋਣਾਂ 'ਚ ਲਾਈ ਹੈ। ਇਸ ਤਰ੍ਹਾਂ ਬਿਜਲੀ ਸਿਸਟਮ ਦੇ ਪ੍ਰਭਾਵਿਤ ਹੋਣ ਦੇ ਖਦਸ਼ੇ ਪੈਦਾ ਹੋਏ ਹਨ। 


author

Babita

Content Editor

Related News