ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਪਾਵਰਕਾਮ ਦਾ ਵੱਡਾ ਫ਼ੈਸਲਾ, ਲੋਕਾਂ ਨੂੰ ਮਿਲੇਗੀ ਰਾਹਤ

Wednesday, Mar 12, 2025 - 10:42 AM (IST)

ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਪਾਵਰਕਾਮ ਦਾ ਵੱਡਾ ਫ਼ੈਸਲਾ, ਲੋਕਾਂ ਨੂੰ ਮਿਲੇਗੀ ਰਾਹਤ

ਲੁਧਿਆਣਾ (ਖੁਰਾਣਾ) : ਗਰਮੀਆਂ ਦਾ ਸੀਜ਼ਨ ਸਿਰ ’ਤੇ ਆਉਂਦੇ ਹੀ ਪਾਵਰਕਾਮ ਵਿਭਾਗ ਦੇ ਅਧਿਕਾਰੀ ਇਕ ਵਾਰ ਫਿਰ ਸਰਗਰਮ ਹੋ ਗਏ ਹਨ ਅਤੇ ਵਿਭਾਗੀ ਅਧਿਕਾਰੀਆਂ ਵਲੋਂ ਆਪਣੇ-ਆਪਣੇ ਇਲਾਕੇ ’ਚ ਬਿਜਲੀ ਦੀਆਂ ਖ਼ਸਤਾਹਾਲ ਹੋ ਚੁੱਕੀਆ ਤਾਰਾਂ ਨੂੰ ਦਰੁੱਸਤ ਕਰਨ ਦੀ ਮੁਹਿੰਮ ਚਲਾਉਂਦੇ ਹੋਏ ਮੁਲਾਜ਼ਮਾਂ ਦੀ ਟੀਮ ਫੀਲਡ ’ਚ ਉਤਾਰੀ ਗਈ ਹੈ ਤਾਂ ਜੋ ਲੋਕਾਂ ਨੂੰ ਗਰਮੀਆਂ 'ਚ ਰਾਹਤ ਮਿਲ ਸਕੇ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਸੁੰਦਰ ਨਗਰ ਡਵੀਜ਼ਨ, ਮਾਡਲ ਟਾਊਨ, ਅਗਰ ਨਗਰ, ਸਟੇਟ ਡਵੀਜ਼ਨ, ਸਿਟੀ ਵੈਸਟ, ਫੋਕਲ ਪੁਆਇੰਟ, ਜਨਤਾ ਨਗਰ, ਸੀ. ਐੱਮ. ਸੀ. ਡਵੀਜ਼ਨ, ਸਿਟੀ ਸੈਂਟਰ ਡਵੀਜ਼ਨ ਤਹਿਤ ਪੈਂਦੇ ਵੱਖ-ਵੱਖ ਇਲਾਕਿਆਂ ’ਚ ਬਿਜਲੀ ਦੀਆਂ ਲਾਈਨਾਂ ਦੀ ਮੁਰੰਮਤ ਕਰਨ ਸਮੇਤ ਵੱਡੀ ਸਮਰੱਥਾ ਵਾਲੇ ਟਰਾਂਸਫਾਰਮਰ ਲਗਾਏ ਜਾ ਰਹੇ ਹਨ ਤਾਂ ਜੋ ਆਗਾਮੀ ਗਰਮੀਆਂ ਦੇ ਸੀਜ਼ਨ 'ਚ ਸ਼ਹਿਰਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾ ਸਕੇ।

ਇਹ ਵੀ ਪੜ੍ਹੋ : ਪੰਜਾਬੀਓ ਖ਼ਤਰਨਾਕ ਬੀਮਾਰੀ ਤੋਂ ਸਾਵਧਾਨ! ਨਾ ਪੀਓ ਟੂਟੀਆਂ ਦਾ ਪਾਣੀ, ਜਾਰੀ ਹੋਏ ਸਖ਼ਤ ਹੁਕਮ

ਸੁੰਦਰ ਨਗਰ ਡਵੀਜ਼ਨ ’ਚ ਤਾਇਨਾਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਐਕਸੀਅਨ ਜਗਮੋਹਨ ਸਿੰਘ ਜੰਡੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਲਾਸ਼ ਨਗਰ ਮੁੱਖ ਚੌਂਕ ਦੇ ਐਂਟੀ ਪੁਆਇੰਟ ’ਤੇ ਬਿਜਲੀ ਦੀਆਂ ਹਾਈਟੈਂਸ਼ਨ ਤਾਰਾਂ ਦੇ ਨਾਲ ਹੀ ਖੰਭੇ ’ਤੇ ਲੱਗੀਆਂ ਫਾਲਤੂ ਤਾਰਾਂ ਦੇ ਜਾਲ ਨੂੰ ਬਿਜਲੀ ਦੇ ਖੰਭਿਆਂ ਤੋਂ ਹਟਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਰਮੀਆਂ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਕਈ ਗੁਣਾ ਵੱਧ ਜਾਂਦੀ ਹੈ। ਅਜਿਹੇ ’ਚ ਤਾਰਾਂ ’ਤੇ ਲੋਡ ਜ਼ਿਆਦਾ ਵੱਧਣ ਕਾਰਨ ਬਿਜਲੀ ਦੀਆਂ ਖ਼ਸਤਾਹਾਲ ਹੋ ਚੁੱਕੀਆਂ ਤਾਰਾਂ ’ਚ ਸਪਾਰਕਿੰਗ ਹੋਣ ਸਮੇਤ ਬਿਜਲੀ ਵਾਰ-ਵਾਰ ਜਾਣ ਦੀਆਂ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ।

ਇਹ ਵੀ ਪੜ੍ਹੋ : ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਨੇ ਲਿਆ ਅਹਿਮ ਫ਼ੈਸਲਾ

ਇਸ ਨੂੰ ਧਿਆਨ ’ਚ ਰੱਖਦੇ ਹੋਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਅਤੇ ਡਿਪਟੀ ਚੀਫ ਇੰਜੀਨੀਅਰ ਸੁਰਜੀਤ ਸਿੰਘ ਦੇ ਨਿਰਦੇਸ਼ਾਂ ’ਤੇ ਸਾਰੀਆਂ ਡਵੀਜ਼ਨਾਂ ਦੇ ਅਧਿਕਾਰੀਆਂ ਵਲੋਂ ਆਪਣੇ ਇਲਾਕਿਆਂ ’ਚ ਖ਼ਸਤਾਹਾਲ ਤਾਰਾਂ ਬਦਲ ਕੇ ਬਿਜਲੀ ਦੀਆਂ ਤਾਰਾਂ ਦੇ ਨਵੇਂ ਜਾਲ ਵਿਛਾਉਣ ਦੀ ਮੁਹਿੰਮ ਛੇੜੀ ਗਈ ਹੈ, ਤਾਂ ਕਿ ਸ਼ਹਿਰ ਭਰ ’ਚ ਬਿਜਲੀ ਦੀ ਨਿਰਵਿਘਨ ਸਪਲਾਈ ਸਬੰਧੀ ਸਮਾਂ ਰਹਿੰਦੇ ਹੀ ਪੁਖ਼ਤਾ ਪ੍ਰਬੰਧਾਂ ਨੂੰ ਮੁਕੰਮਲ ਕੀਤੇ ਜਾ ਸਕਣ। ਇਕ ਸਵਾਲ ਦੇ ਜਵਾਬ ’ਚ ਐਕਸੀਅਨ ਜਗਮੋਹਨ ਸਿੰਘ ਜੰਡੂ ਨੇ ਦੱਸਿਆ ਕਿ ਸ਼ਹਿਰ ’ਚ ਕਈ ਗਰਿੱਡ ਲਗਾਉਣ ਸਮੇਤ ਨਵੇਂ ਬਿਜਲੀ ਘਰ ਖੋਲ੍ਹਣ ਸਬੰਧੀ ਪ੍ਰਾਜੈਕਟ ਪਾਈਪਲਾਈਨ ਵਿਚ ਹੈ, ਜਿਨ੍ਹਾਂ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਉੱਚ ਅਧਿਕਾਰੀਆਂ ਵਲੋਂ ਜਲਦ ਹੀ ਚਾਲੂ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News