ਬਿਜਲੀ ਚੋਰੀ ਦੀ ਚੈਕਿੰਗ ਕਰਨ ਗਏ ਐੱਸ. ਡੀ. ਓ. ਤੇ ਜੇ. ਈ. ਨੂੰ ਪਿੰਡ ਵਾਲਿਆਂ ਨੇ ਘੇਰਿਆ
Sunday, Nov 08, 2020 - 04:01 PM (IST)
ਗੁਰੂਹਰਸਹਾਏ (ਆਵਲਾ) : ਪਾਵਰਕਾਮ ਦਫਤਰ ਦੇ ਐੱਸ. ਡੀ. ਓ. ਅਤੇ ਜੇ. ਈ. ਵੱਲੋਂ ਸ਼ਹਿਰ ਦੇ ਨਾਲ ਲੱਗਦੇ ਪਿੰਡ ਮੱਤੜ ਉਤਾੜ ਵਿਖੇ ਬਿਜਲੀ ਚੋਰੀ ਕਰਨ ਲਈ ਛਾਪੇਮਾਰੀ ਕੀਤੀ ਗਈ ਤਾਂ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇਨ੍ਹਾਂ ਮੁਲਾਜ਼ਮਾਂ ਦਾ ਘਿਰਾਓ ਕਰਕੇ ਧਰਨਾ ਲਾ ਕੇ ਐੱਸ. ਡੀ. ਓ. ਅਤੇ ਜੇ. ਈ. ਨੂੰ ਧਰਨੇ 'ਤੇ ਬਿਠਾ ਲਿਆ। ਜਦੋਂ ਬਿਜਲੀ ਵਿਭਾਗ ਦੇ ਮੁਲਾਜ਼ਮ ਪਿੰਡ 'ਚ ਵੱਖ ਵੱਖ ਘਰਾਂ ਵਿਚ ਛਾਪੇਮਾਰੀ ਕਰ ਰਹੇ ਸੀ ਤਾਂ ਪਿੰਡ ਵਾਲਿਆਂ ਨੇ ਕਿਸਾਨ ਜਥੇਬੰਦੀਆਂ ਨੂੰ ਬੁਲਾ ਕੇ ਉਥੇ ਧਰਨਾ ਲਗਾ ਦਿੱਤਾ ਅਤੇ ਬਿਜਲੀ ਬੋਰਡ ਮੁਰਦਾਬਾਦ ਸਿਧੀਆਂ ਕੁੰਡੀਆਂ ਲਾਵਾਂਗੇ ਦੇ ਨਾਰੇ ਲਗਾਏ। ਉਨ੍ਹਾਂ ਕਿਹਾ ਕਿ ਜੇ ਛਾਪੇਮਾਰੀ ਕਰਨੀ ਹੈ ਤਾਂ ਵੱਡੇ ਲੀਡਰਾਂ ਦੇ ਘਰਾਂ 'ਚ ਕਰੋ।
ਇਸ ਸਬੰਧੀ ਜਦ ਐੱਸ. ਡੀ. ਓ. ਫੁੱਮਣ ਸਿੰਘ ਨਾਲ ਗੱਲਬਾਤ ਕੀਤੀ ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਦੇ ਕਹਿਣ 'ਤੇ ਸਾਡੀ ਟੀਮ ਵੱਲੋ ਪਿੰਡ ਵਿਚ ਬਿਜਲੀ ਚੋਰੀ ਰੋਕਣ ਲਈ ਛਾਪੇਮਾਰੀ ਕੀਤੀ ਗਈ ਜਦੋਂ ਉਨ੍ਹਾਂ ਵੱਲੋ ਪਿੰਡ ਦੇ ਤਿੰਨ ਘਰਾਂ ਦੇ ਲੋਕਾ ਨੂੰ ਬਿਜਲੀ ਚੋਰੀ ਕਰਦੇ ਫੜਿਆ ਤਾਂ ਪਿੰਡ ਵਾਲਿਆਂ ਨੇ ਸਾਡੇ ਖ਼ਿਲਾਫ਼ ਧਰਨਾ ਲਾ ਦਿੱਤਾ ਅਤੇ ਸਾਨੂੰ ਘੇਰ ਲਿਆ। ਐੱਸ. ਡੀ. ਓ. ਨੇ ਕਿਹਾ ਕਿ ਬਿਜਲੀ ਘੱਟ ਵਰਤੋਂ ਪਰ ਚੋਰੀ ਨਾ ਕਰੋ। ਕਿਸਾਨ ਆਗੂਆ ਵੱਲੋ ਮੌਕੇ 'ਤੇ ਹੀ ਐੱਸ. ਡੀ. ਓ. ਵੱਲੋ ਬਿਜਲੀ ਚੋਰੀ ਦੇ ਜੋ ਤਿੰਨ ਮਾਮਲੇ ਫੜੇ ਸੀ ਨੂੰ ਮੌਕੇ 'ਤੇ ਹੀ ਬਗੈਰ ਜੁਰਮਾਨਾ ਪਾਏ ਛੁੱਡਵਾਇਆ। ਜੇ ਪਿੰਡਾ ਅੰਦਰ ਬਿਜਲੀ ਵਿਭਾਗ ਵਾਲੇ ਜੋ ਲੋਕ ਬਿਜਲੀ ਚੋਰੀ ਕਰਦੇ ਹਨ ਨੂੰ ਫੜਨ ਲਈ ਛਾਪੇਮਾਰੀ ਕਰਦੀ ਹੈ ਤਾਂ ਪਿੰਡਾ ਦੇ ਲੋਕ ਅਤੇ ਕਿਸਾਨ ਯੂਨੀਅਨ ਵਾਲੇ ਵਿਭਾਗ ਦਾ ਇਸ ਤਰਾ ਘਿਰਾਓ ਕਰਦੇ ਰਹੇ ਤਾਂ ਹੋਰ ਲੋਕਾਂ ਨੂੰ ਵੀ ਬਿਜਲੀ ਚੋਰੀ ਕਰਨ ਦੀ ਆਦਤ ਪੈ ਜਾਵੇਗੀ।ਜੋ ਕਿ ਪੰਜਾਬ ਸਰਕਾਰ ਲਈ ਘਾਟੇ ਦਾ ਸੌਦਾ ਸਾਬਿਤ ਹੋਵੇਗਾ।