ਬਿਜਲੀ ਦੀਆਂ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ 2 ਦਿਨ ਤੱਕ ਸਪਲਾਈ ਰਹੇਗੀ ਪ੍ਰਭਾਵਿਤ

Sunday, Jul 14, 2024 - 02:04 PM (IST)

ਲੁਧਿਆਣਾ (ਖੁਰਾਣਾ) : ਪੰਜਾਬ ਸਟੇਟ ਪਾਵਰਕਾਮ ਕਾਰਪੋਰੇਸ਼ਨ ਸਿਟੀ ਵੈਸਟ ਡਵੀਜ਼ਨ ਦੀ ਟੀਮ ਵੱਲੋਂ ਬਹਾਦਰ ਕੇ ਰੋਡ ਸਥਿਤ ਬਿਜਲੀ ਘਰ ਦੇ ਟਰਾਂਸਫਾਰਮ ਦੀ ਸਮਰੱਥਾ ਵਧਾਉਣ ਅਤੇ ਬਿਜਲੀ ਦੀਆਂ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਰਨ ਦੇ ਕਾਰਨ 2 ਦਿਨ ਤੱਕ ਇਲਾਕੇ 'ਚ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਇਹ ਜਾਣਕਾਰੀ ਦਿੰਦੇ ਐੱਸ. ਡੀ. ਓ. ਸ਼ਿਵ ਕੁਮਾਰ ਨੇ ਦੱਸਿਆ ਕਿ ਪਾਵਰਕਾਮ ਵਿਭਾਗ ਦੀ ਟੀਮ ਵੱਲੋਂ ਬਹਾਦਰ ਕੇ ਰੋਡ ਇਲਾਕੇ 'ਚ ਲੱਗੇ 20 ਐੱਮ. ਵੀ. ਏ. ਬਿਜਲੀ ਦੇ ਟਰਾਂਸਫਾਰਮਰ ਦੀ ਸਮਰੱਥਾ ਨੂੰ ਵਧਾ ਕੇ 31.5 ਐੱਮ. ਵੀ. ਏ. ਕਰਨ ਸਮੇਤ ਬਿਜਲੀ ਦੀਆਂ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਰਨ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ।

ਇਸ ਦੇ ਕਾਰਨ 14 ਜੁਲਾਈ ਸਵੇਰੇ 8 ਵਜੇ ਤੋਂ 15 ਜੁਲਾਈ ਸ਼ਾਮ 6 ਵਜੇ ਤੱਕ 11 ਕੇ. ਵੀ. ਫੀਡਰ ਮਿੰਨੀ ਕਿੰਗ, 11 ਕੇ.ਵੀ. ਫੀਡਰ ਨੈਸ਼ਟਲਰ, 11 ਕੇ.ਵੀ. ਫੀਡਰ ਆਰ. ਐੱਸ. ਗਰੇਵਾਲ, 11.ਕੇ.ਵੀ. ਫੀਡਰ ਵੇਪਸਨ, .ਕੇ.ਵੀ. ਫੀਡਰ ਕੇ.ਡੀ, .ਕੇ.ਵੀ. ਫੀਡਰ ਅਨਿਲ ਗਾਰਮੈਂਟਸ, ਕੇ.ਵੀ. ਫੀਡਰ ਗੋਲਡਨ ਵਿਹਾਰ ਆਦਿ ਇਲਾਕਿਆਂ ਵਿਚ ਬਿਜਲੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਕੁਝ ਇਲਾਕਿਆਂ ਵਿਚ ਬਿਜਲੀ ਦੀ ਸਪਲਾਈ 15 ਜੁਲਾਈ ਸ਼ਾਮ 6 ਵਜੇ ਤੋਂ ਲੈ ਕੇ 16 ਜੁਲਾਈ ਸਵੇਰੇ 10 ਵਜੇ ਤੱਕ ਬੰਦ ਹੋਵੇਗੀ।

ਸ਼ਿਵ ਕੁਮਾਰ ਨੇ ਦੱਸਿਆ ਕਿ ਪਾਵਰਕਾਮ ਵਿਭਾਗ ਵੱਲੋਂ ਕੀਤੇ ਜਾ ਰਹੇ ਮੁਰੰਮਤ ਦੇ ਕਾਰਜ ਦਾ ਅਸਰ ਇੰਡਸਟਰੀਅਲ ਇਲਾਕਿਆਂ ਦੇ ਨਾਲ ਹੀ ਕੁਝ ਘਰੇਲੂ ਇਲਾਕਿਆਂ ਵਿਚ ਵੀ ਰਹੇਗਾ ਪਰ ਇਸ ਗੱਲ ਵਿਚਕਾਰ ਸ਼ਾਮ ਦੇ ਸਮੇਂ ਘਰੇਲੂ ਇਲਾਕਿਆਂ ਵਿਚ ਬਿਜਲੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ। ਇਕ ਸਵਾਲ ਦੇ ਜਵਾਬ ਵਿਚ ਐੱਸ.ਡੀ.ਓ. ਸ਼ਿਵ ਕੁਮਾਰ ਨੇ ਸਾਫ ਕੀਤਾ ਕਿ 11 ਕੇ.ਵੀ. ਜਮਾਲਪੁਰ ਲਿਲੀ (ਯੂ.ਪੀ.ਐੱਸ.), 11 ਕੇ.ਵੀ. ਕਾਸਾਬਾਦ (ਏ.ਪੀ.), 11 ਕੇ.ਵੀ. ਬਾਲਾ ਜੀ, 11 ਕੇ.ਵੀ. ਮਹਾਵੀਰ, 11 ਕੇ.ਵੀ. ਬਹਾਦਰ ਕੇ, 11 ਕੇ.ਵੀ ਸੁਧਰਮਾ, 11 ਕੇ.ਵੀ. ਪੋਲਕਾ, 11 ਕੇ.ਵੀ. ਦੁਆ ਗਾਰਮੈਂਟਸ, 11 ਕੇ.ਵੀ ਸੰਗਤ ਅਤੇ 11 ਕੇ.ਵੀ. ਉਦਯੋਗ ਵਿਹਾਰ ਫੀਡਰਾਂ ਤੋਂ ਆਉਣ ਵਾਲੀ ਬਿਜਲੀ ਦੀ ਸਪਲਾਈ ’ਤੇ ਨਹੀਂ ਪਵੇਗਾ।


Babita

Content Editor

Related News