ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ 17 ਤੇ 18 ਜੁਲਾਈ ਨੂੰ ਲੱਗੇਗਾ ਲੰਬਾ Powercut !
Friday, Jul 17, 2026 - 12:11 AM (IST)
ਵੈੱਬ ਡੈਸਕ : ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸ਼ੁੱਕਰਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਅਤੇ ਕਈ ਘੰਟਿਆਂ ਤਕ ਬਿਜਲੀ ਗੁੱਲ ਰਹੇਗੀ।
ਰੂਪਨਗਰ (ਵਿਜੇ ਸ਼ਰਮਾ) - 132 ਕੇ.ਵੀ ਸ/ਸ ਰੂਪਨਗਰ ਤੋਂ ਚੱਲਦੇ 11 ਕੇ.ਵੀ. ਗੋਬਿੰਦ ਵੈਲੀ ਫੀਡਰ ਅਤੇ 11 ਕੇ.ਵੀ. ਕੋਲਡ ਸਟੋਰ ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਲਈ 17 ਜੁਲਾਈ ਨੂੰ ਸਵੇਰੇ 10 ਤੋਂ ਦੁਪਿਹਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਨਾਲ ਸੁਖਰਾਮਪੁਰ ਟੱਪਰੀਆਂ, ਸੁਖਰਾਮਪੁਰ ਇੰਨਕਲੇਵ, ਰਿਲਾਇੰਸ ਦਫਤਰ, ਗੋਬਿੰਦ ਵੈਲੀ ਕਾਲੋਨੀ, ਮਾਜਰੀ ਰੋਡ, ਨਾਨਕਪੁਰਾ, ਨਾਨਕਪੁਰਾ ਉੱਪਰਲਾ, ਜੇ. ਜੇ. ਵੈਲੀ ਕਾਲੋਨੀ, ਅਮਰ ਕਾਲੋਨੀ, ਸਦਾਬਰਤ, ਆਈ.ਟੀ.ਆਈ., ਗ੍ਰੀਨ ਐਵੇਨਿਊ, ਹੁਸੈਨਪੁਰ, ਗਊਸ਼ਾਲਾ ਰੋਡ, ਵੈਟਰਨਰੀ ਹਸਪਤਾਲ ਲਹਿਰੀਸ਼ਾਹ ਮੰਦਰ ਰੋਡ, ਹਸਪਤਾਲ ਰੋਡ, ਪ੍ਰਤਾਪ ਬਾਜ਼ਾਰ, ਰਾਮਲੀਲਾ ਰੋਡ ਅਤੇ ਸਬਜ਼ੀ ਮੰਡੀ ਆਦਿ ਖੇਤਰ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਹ ਜਾਣਕਾਰੀ ਸਹਾਇਕ ਕਾਰਜਕਾਰੀ ਇੰਜੀਨੀਅਰ ਪੀ.ਐੱਸ.ਪੀ.ਸੀ.ਐੱਲ (ਸੰ.(ਸਬ ਡਵੀਜ਼ਨ ਰੂਪਨਗਰ) ਵਲੋਂ ਦਿੱਤੀ ਗਈ।
ਬੱਸੀ ਪਠਾਣਾਂ (ਰਾਜਕਮਲ) : ਸ਼ਹਿਰੀ ਬੱਸੀ ਪਠਾਣਾਂ ਦੇ ਉਪ ਮੰਡਲ ਅਫਸਰ ਇੰਜ: ਗੁਰਤੇਜ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 17.7.26 (ਦਿਨ ਸੁੱਕਰਵਾਰ) ਨੂੰ 220 ਕੇ ਵੀ ਸਬ ਸਟੇਸ਼ਨ ਬੱਸੀ ਪਠਾਣਾਂ ਤੋਂ ਚੱਲਦੇ 11 ਕੇ ਵੀ ਆਈ.ਟੀ.ਆਈ ਫੀਡਰ ਨੂੰ ਸਵੇਰੇ 09.30 ਵਜੇ ਤੋਂ ਦੁਪਹਿਰ 1.30 ਵਜੇ ਅਤੇ 11 ਕੇ ਵੀ ਮਾਤਾ ਰਾਣੀ ਫੀਡਰ (ਕੈਟਾਗਰੀ-1) ਦੁਪਹਿਰ 01.30 ਵਜੇ ਤੋ ਸਾਮ 05.30 ਵਜੇ ਤੱਕ ਲਾਈਨਾਂ ਦੇ ਰੱਖ ਰਖਾਅ ਦੇ ਕੰਮਾ ਲਈ,11 ਕੇ ਵੀ ਜੀ.ਓ. ਸਵਿੱਚਾ ਦੀ ਮੈਟੀਨੈਸ ਅਤੇ 11 ਕੇ ਵੀ ਲਾਈਨਾਂ ਨਾਲ ਲੱਗਦੀਆ ਰੁੱਖਾ ਦੀਆ ਟਾਹਣੀਆ ਦੀ ਕਟਾਈ ਲਈ ਬਿਜਲੀ ਸਪਲਾਈ ਬੰਦ ਰਹੇਗੀ। 11 ਕੇ ਵੀ ਆਈ.ਟੀ.ਆਈ ਫੀਡਰ ਬੰਦ ਰਹਿਣ ਕਾਰਨ ਖਰੜ ਰੋਡ,ਬੱਸ ਸਟੈਡ ਏਰੀਆ, ਰੇਲਵੇ ਰੋਡ,ਰੇਲਵੇ ਕਲੋਨੀ,ਐਮ.ਪੀ ਕਲੋਨੀ,ਚੀਮਾ ਕਲੋਨੀ, ਅਤੇ ਬਾਈ ਪਾਸ ਤੋਂ ਪਹਿਲਾ ਇੰਡਸਟਰੀ ਏਰੀਆ ਆਦਿ ਇਲਾਕੀਆਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ ਅਤੇ11 ਕੇ ਵੀ ਮਾਤਾ ਰਾਣੀ ਫੀਡਰ(ਕੈਟਾਗਰੀ-1) ਫੀਡਰ ਬੰਦ ਰਹਿਣ ਕਾਰਨ ਚੌਧਰੀ ਕਲੋਨੀ,ਅਮਨ ਹਸਪਤਾਲ, ਬਾਵਾ ਨਰਸਿੰਗ ਹੋਮ, ਐੱਸ.ਬੀ.ਆਈ ਬੈਕ, ਐੱਚ.ਡੀ.ਐੱਫ.ਸੀ ਬੈਕ, ਇਲਾਹਾਬਾਦ ਬੈਂਕ,ਬਚਿੱਤਰ ਨਗਰ, ਐੱਸ.ਡੀ.ਐੱਮ ਦਫਤਰ, ਬੀ.ਐੱਸ.ਐੱਨ.ਐੱਲ ਐਕਸਚੇਂਜ,ਕਮੇਟੀ ਰੋਡ,ਗਿਲਜੀਆ ਮੁਹੱਲਾ,ਕਲੰਦਰਸ਼ਾਹ ਵੇਹੜਾ,ਮੋਟੇ ਵਾਲਾ ਚੋਕ,ਹਾਈ ਸਕੂਲ, ਸਿਵਲ ਹਸਪਤਾਲ, ਕਟਿਹਰਾ ਮੁਹੱਲਾ, ਛੋਟੀ ਬਾਲਮਿਕੀ ਬਸਤੀ, ਜੜਖੇਲਾ ਖੇੜੀ ਮੁਹੱਲਾ, ਅਸੋਕ ਕਲੋਨੀ, ਇੰਦਰਾ ਮੁਹੱਲਾ, ਸਿੰਘਪੁਰਾ ਮੁਹੱਲਾ,ਗੁਰੁ ਨਾਨਕ ਪੂਰਾ ਮੁਹੱਲਾ ਆਦਿ ਇਲਾਕੀਆਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ।
ਨਵਾਂਸ਼ਹਿਰ (ਤ੍ਰਿਪਾਠੀ) - ਸਹਾਇਕ ਕਾਰਜਕਾਰੀ ਇੰਜੀਨੀਅਰ, ਦਿਹਾਤੀ ਉਪ ਮੰਡਲ, ਨਵਾਂਸ਼ਹਿਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 132 ਕੇ.ਵੀ ਸਬ ਸਟੇਸ਼ਨ ਨਵਾਂਸ਼ਹਿਰ ਤੋਂ ਚਲਦੇ 11 ਕੇ.ਵੀ ਬਰਨਾਲਾ ਯੂ.ਪੀ.ਐੱਸ. ਫੀਡਰ ਤੇ ਜ਼ਰੂਰੀ ਮੇਨਟੀਨੈਂਸ ਕਰਨ ਹਿੱਤ ਮਿਤੀ 18/07/2026 ਨੂੰ ਬਿਜਲੀ ਸਪਲਾਈ ਬੰਦ ਕੀਤੀ ਜਾਣੀ ਹੈ। ਇਸ ਫੀਡਰ ਅਧੀਨ ਚਲਦੇ ਪਿੰਡ ਬਰਨਾਲਾ ਕਲਾਂ, ਸਲੋਹ, ਪੂਨੂੰ ਮਜਾਰਾ, ਜੇਠੂ ਮਜਾਰਾ, ਚੂਹੜਪੁਰ, ਸੋਨਾ, ਬਘੌਰਾ, ਰੁੜਕੀਖਾਸ, ਸਿੰਬਲੀ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਸਮਾਂ ਸਵੇਰੇ 10:00 ਤੋਂ ਸ਼ਾਮ 02:00 ਵਜੇ ਤੱਕ ਬੰਦ ਰਹੇਗੀ।
