ਪੰਜਾਬ ''ਚ ਲੱਗ ਰਹੇ ਬਿਜਲੀ ਕੱਟਾਂ ਨੂੰ ਲੈ ਕੇ ਵੱਡੀ ਖ਼ਬਰ, ਜਾਣੋ ਕੀ ਹਨ ਤਾਜ਼ਾ ਹਾਲਾਤ
Saturday, Sep 12, 2026 - 04:55 PM (IST)
ਪਟਿਆਲਾ : ਕੋਲੇ ਦੀ ਭਾਰੀ ਕਮੀ ਕਾਰਨ ਸੂਬੇ ਅੰਦਰ ਬਿਜਲੀ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ। ਬਿਜਲੀ ਸੰਕਟ ਦੇ ਚੱਲਦੇ ਪੀ. ਐੱਸ. ਪੀ. ਸੀ. ਐੱਲ. ਵੱਲੋਂ ਲੰਬੇ ਲੰਬੇ ਕੱਟ ਲਗਾਏ ਜਾ ਰਹੇ ਹਨ। ਆਲਮ ਇਹ ਹੈ ਕਿ ਸ਼ੁੱਕਰਵਾਰ ਨੂੰ ਬਿਜਲੀ ਦੀ ਮੰਗ ਰਿਕਾਰਡ 16,619 ਮੈਗਾਵਾਟ ਤਕ ਪਹੁੰਚ ਗਈ। ਸੂਤਰਾਂ ਮੁਤਾਬਕ ਪ੍ਰਾਈਵੇਟ ਥਰਮਲ ਪਲਾਂਟ ਤਲਵੰਡੀ ਸਾਬੋ ਵਿਚ 7 ਦਿਨ ਅਤੇ ਰਾਜਪੁਰਾ ਥਰਮਲ ਪਲਾਂਟ ਵਿਚ 3 ਦਿਨ ਦਾ ਕੋਲਾ ਬਚਿਆ ਹੈ। ਇਸ ਦੌਰਾਨ ਰਾਜਪੁਰਾ ਥਰਮਲ ਪਲਾਂਟ ਦੀ 700 ਮੈਗਾਵਾਟ ਦਾ ਯੂਨਿਟ ਨੰਬਰ 1 ਤਕਨੀਕੀ ਖਰਾਬੀ ਕਾਰਣ ਬੰਦ ਹੋ ਗਿਆ ਹੈ। ਇਸ ਤੋਂ ਪਹਿਲਾਂ ਪਲਾਂਟ ਦਾ 700 ਮੈਗਾਵਾਟ ਦਾ ਯੂਨਿਟ ਨੰਬਰ 2 ਵੀ ਬੰਦ ਹੈ। ਥਰਮਲ ਅਤੇ ਹਾਈਡਲ ਯੂਨਿਟਾਂ ਦੇ ਬੰਦ ਹੋਣ ਨਾਲ ਸੂਬੇ ਵਿਚ ਕੁੱਲ 1,915 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਤ ਹੋਇਆ ਹੈ। ਬਿਜਲੀ ਸੰਕਟ ਕਾਰਣ ਉਦਯੋਗਾਂ ਵਿਚ ਲਗਭਗ ਸਵਾ ਚਾਰ ਘੰਟੇ, ਜ਼ਿਲ੍ਹਾ ਮੁੱਖ ਦਫਤਰਾਂ ਵਿਚ 3 ਤੋਂ 4 ਘੰਟੇ ਅਤੇ ਪੇਂਡੂ ਇਲਾਕਆਂ ਵਿਚ ਲਗਭਗ 1 ਘੰਟੇ ਦੇ ਕੱਟ ਲਗਾਉਣੇ ਪੈ ਰਹੇ ਹਨ ਜਦਕਿ ਖੇਤੀ ਖੇਤਰ ਨੂੰ ਸਿਰਫ 5 ਤੋਂ 6 ਘੰਟੇ ਬਿਜਲੀ ਮਿਲ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ : ਇਨ੍ਹਾਂ ਵਾਹਨਾਂ 'ਤੇ ਹੋ ਗਈ ਸਖ਼ਤ ਕਾਰਵਾਈ, ਧੜਾ-ਧੜ ਕੱਟੇ ਚਲਾਨ
ਰਾਜਪੁਰਾ ਵਿਚ 3 ਦਿਨ ਦਾ ਕੋਲਾ ਬਚਿਆ
ਮੀਡੀਆ ਰਿਪੋਰਟਾਂ ਅਨੁਸਾਰ ਹਰ ਪਲਾਂਟ ਵਿਚ 20 ਦਿਨ ਦਾ ਕੋਲਾ ਸਟਾਕ ਹੋਣਾ ਜ਼ਰੂਰੀ ਹੁੰਦਾ ਹੈ ਪਰ ਪ੍ਰਾਈਵੇਟ ਥਰਮਲ ਪਲਾਂਟ ਤਲਵੰਡੀ ਸਾਬੋ ਵਿਚ ਕੁੱਲ ਸਟਾਕ 23 ਫੀਸਦੀ ਬਚਿਆ ਹੈ ਜੋ ਕਿ 7 ਦਿਨ ਲਈ ਹੈ। ਇਸੇ ਤਰ੍ਹਾਂ ਰਾਜਪੁਰਾ ਵਿਚ ਸਟਾਕ ਦਾ 18 ਫੀਸਦੀ ਕੋਲਾ ਬਚਿਆ ਹੈ, ਜੋ 3 ਦਿਨ ਹੀ ਚੱਲੇਗਾ। ਹਾਲਾਂਕਿ ਦੋਵੇਂ ਥਰਮਲ ਪਲਾਟਾਂ ਨੂੰ ਕੋਲੇ ਦੀ ਸਪਲਾਈ ਪ੍ਰਤੀ ਦਿਨ ਖਪਤ ਦੇ ਅਨੁਸਾਰ ਨਿਰੰਤਰ ਮਿਲ ਰਹੀ ਹੈ। ਇਸੇ ਤਰ੍ਹਾਂ ਸਰਕਾਰੀ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਚ 68 ਫੀਸਦੀ ਕੋਲਾ ਸਟਾਕ ਵਿਚ ਹੈ, ਜੋ ਕਿ ਖਪਤ ਦੇ ਹਿਸਾਬ ਨਾਲ 12 ਦਿਨ ਲਈ ਹੈ। ਇਸ ਤੋਂ ਇਲਾਵਾ ਗੋਇੰਦਵਾਲ ਵਿਚ 93 ਫੀਸਦੀ ਸਟਾਕ ਹੈ, ਜੋ ਕਿ 32 ਦਿਨਾਂ ਲਈ ਹੈ। ਇਸੇ ਤਰ੍ਹਾਂ ਰੋਪੜ ਵਿਚ 169 ਫੀਸਦੀ ਕੋਲੇ ਦਾ ਸਟਾਕ ਹੈ, ਜੋ ਕਿ ਖਪਤ ਦੇ ਹਿਸਾਬ ਨਾਲ 66 ਦਿਨ ਲਈ ਹੈ। ਲਿਹਾਜ਼ਾ ਸੂਬੇ ਦੇ ਲੋਕਾਂ ਨੂੰ ਅਜੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ : ਵਾਹਨਾਂ ਦੀ ਖਰੀਦੋ-ਫਰੋਖਤ ਲਈ ਨਵੀਂ ਪ੍ਰਕਿਰਿਆ ਲਾਗੂ, ਜਾਰੀ ਹੋਏ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
