ਟਰੱਕ ’ਚ ਲੱਦੀ 13 ਕੁਇੰਟਲ ਭੁੱਕੀ ਚੂਰਾ-ਪੋਸਤ ਸਮੇਤ ਸਮੱਗਲਰ ਗ੍ਰਿਫਤਾਰ

Friday, Sep 11, 2026 - 06:19 PM (IST)

ਟਰੱਕ ’ਚ ਲੱਦੀ 13 ਕੁਇੰਟਲ ਭੁੱਕੀ ਚੂਰਾ-ਪੋਸਤ ਸਮੇਤ ਸਮੱਗਲਰ ਗ੍ਰਿਫਤਾਰ

ਪਾਤੜਾਂ (ਸਨੇਹੀ) : ਪਾਤੜਾਂ ਪੁਲਸ ਨੇ ਇਕ ਸਮਗਲਰ ਨੂੰ ਟਰੱਕ ’ਚ ਲੱਦੀ 13 ਕੁਇੰਟਲ ਭੁੱਕੀ ਚੂਰਾ-ਪੋਸਤ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਅਨੁਸਾਰ ਡੀ. ਐੱਸ. ਪੀ. ਪਾਤੜਾਂ ਗੁਰਦੀਪ ਸਿੰਘ ਸੰਧੂ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਹਰਬੰਸ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਅਤੇ ਸਮਾਜ-ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਦੇ ਮਕਸਦ ਨਾਲ ਪਿੰਡ ਢਾਬੀ ਗੁੱਜਰਾਂ ਨਜ਼ਦੀਕ ਮੌਜੂਦ ਸਨ। 

ਉਨ੍ਹਾਂ ਇਕ ਟਰੱਕ ਨੰਬਰ ਐੱਚ ਆਰ 37 ਐੱਫ 7505 ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ। ਚੈੱਕ ਕਰਨ ’ਤੇ ਉਸ ’ਚੋਂ 65 ਥੈਲਿਆਂ ’ਚੋਂ ਕੁੱਲ 13 ਕੁਇੰਟਲ ਭੁੱਕੀ ਚੂਰਾ-ਪੋਸਤ ਬਰਾਮਦ ਕਰ ਕੇ ਕਥਿਤ ਦੋਸ਼ੀ ਸਰਬਜੀਤ ਸਿੰਘ ਪਿੰਡ ਗਿੱਲ ਲੁਧਿਆਣਾ ਨੂੰ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਦੋਸ਼ੀ ਖਿਲਾਫ ਮੁਕੱਦਮਾ ਨੰਬਰ 182, ਮਿਤੀ 9-9-2026, ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 15/61/85 ਤਹਿਤ ਥਾਣਾ ਪਾਤੜਾਂ ਵਿਖੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News