ਬਿਜਲੀ ਮੁਲਾਜ਼ਮ ਏਕਤਾ ਮੰਚ ਦੀ ਕਨਵੈਨਸ਼ਨ

Saturday, Sep 09, 2017 - 08:13 AM (IST)

ਬਿਜਲੀ ਮੁਲਾਜ਼ਮ ਏਕਤਾ ਮੰਚ ਦੀ ਕਨਵੈਨਸ਼ਨ

ਮੋਗਾ  (ਗਰੋਵਰ, ਗੋਪੀ) - ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ 'ਤੇ ਸਰਕਲ ਫਰੀਦਕੋਟ ਅਤੇ ਸਰਕਲ ਫਿਰੋਜ਼ਪੁਰ ਦੀ ਕਨਵੈਨਸ਼ਨ ਲੂੰਬਾ ਭਵਨ ਮੋਗਾ ਵਿਖੇ ਹੋਈ। ਕਨਵੈਨਸ਼ਨ ਦੀ ਪ੍ਰਧਾਨਗੀ ਅਸ਼ੋਕ ਕੁਮਾਰ ਸੇਠੀ ਸਰਕਲ ਪ੍ਰਧਾਨ ਏਟਕ ਸਰਕਲ ਫਰੀਦਕੋਟ, ਅਮਰਜੀਤ ਸਿੰਘ ਬਰਾੜ ਪ੍ਰਧਾਨ ਆਈ. ਟੀ. ਆਈ. ਸਰਕਲ ਫਰੀਦਕੋਟ ਨੇ ਸਾਂਝੇ ਤੌਰ 'ਤੇ ਕੀਤੀ। ਇਸ ਮੌਕੇ ਸੂਬਾ ਸਕੱਤਰ ਗੁਰਮੀਤ ਸਿੰਘ ਧਾਲੀਵਾਲ, ਨਰਿੰਦਰ ਸਿੰਘ ਕੈਸ਼ੀਅਰ, ਜੋਗਿੰਦਰ ਸਿੰਘ ਸੀਨੀਅਰ ਪ੍ਰਧਾਨ ਪੰਜਾਬ, ਪ੍ਰਦੀਪ ਕੁਮਾਰ ਸੂਬਾ ਕਮੇਟੀ ਮੈਂਬਰ ਪੰਜਾਬ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਕਨਵੈਨਸ਼ਨ ਨੂੰ ਸੰਬੋਧਨ ਕਰਦੇ ਸਰਕਲ ਪ੍ਰਧਾਨ ਅਸ਼ੋਕ ਕੁਮਾਰ ਸੇਠੀ ਨੇ ਪਾਵਰਕਾਮ ਅਤੇ ਟਰਾਂਸਕੋ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਕਰਮਚਾਰੀਆਂ ਨੂੰ ਪੇ-ਬੈਂਡ 1 ਦਸੰਬਰ 2010 ਤੋਂ ਲਾਗੂ ਕਰ ਕੇ ਬਣਦਾ ਏਰੀਅਰ ਨਕਦ ਦਿੱਤਾ ਜਾਵੇ, ਮੈਨੇਜਮੈਂਟ ਪਿਛਲੇ 6 ਸਾਲਾਂ ਤੋਂ ਇਸ ਫੈਸਲੇ ਤੋਂ ਟਾਲਾ ਵੱਟ ਰਹੀ ਹੈ। ਵਧੇ ਹੋਏ ਕੰਮ ਭਾਰ ਦੇ ਆਧਾਰ 'ਤੇ ਭਰਤੀ ਕੀਤੀ ਜਾਵੇ, ਠੇਕੇਦਾਰੀ ਸਿਸਟਮ ਬੰਦ ਕਰ ਕੇ ਨਵੀਂ ਰੈਗੂਲਰ ਭਰਤੀ ਕੀਤੀ ਜਾਵੇ, ਸੇਵਾਮੁਕਤ ਕਰਮਚਾਰੀਆਂ ਤੇ ਨਵੇਂ ਭਰਤੀ ਕੀਤੇ ਮੁਲਾਜ਼ਮਾਂ ਨੂੰ ਬਿਜਲੀ ਯੂਨਿਟ 'ਚ ਰਿਆਇਤ ਦਿੱਤੀ ਜਾਵੇ, ਫੀਲਡ 'ਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੈਟਰੋਲ ਭੱਤਾ ਦਿੱਤਾ ਜਾਵੇ, ਸਾਰੇ ਕਰਮਚਾਰੀਆਂ ਨੂੰ 23 ਸਾਲਾਂ ਸਕੇਲ ਬਿਨਾਂ ਸ਼ਰਤ ਦਿੱਤਾ ਜਾਵੇ।
ਇਸ ਕਨਵੈਨਸ਼ਨ 'ਚ ਮੇਲਾ ਸਿੰਘ ਕਨਵੀਨਰ, ਗੁਰਸੇਵਕ ਸਿੰਘ ਬਡੂਵਾਲ, ਬੂਟਾ ਸਿੰਘ ਮੀਤ ਪ੍ਰਧਾਨ ਫਰੀਦਕੋਟ, ਇਕਬਾਲ ਸਿੰਘ ਡਵੀਜ਼ਨ ਮੋਗਾ, ਗੁਰਮੇਲ ਸਿੰਘ ਬਰਾੜ ਡਵੀਜ਼ਨ ਪ੍ਰਧਾਨ ਮੋਗਾ ਆਈ. ਟੀ. ਆਈ., ਫੈੱਡਰੇਸ਼ਨ ਏਟਕ ਦੇ ਹਰਪਾਲ ਸਿੰਘ, ਬਲਦੇਵ ਸਿੰਘ ਡਗਰੂ, ਗੁਰਮੇਲ ਸਿੰਘ ਨਾਹਰ ਸਰਕਲ ਸਕੱਤਰ ਹਾਜ਼ਰ ਸਨ।


Related News