ਪੰਜਾਬ ਦੇ ਇਸ ਇਲਾਕੇ ''ਚ ਅੱਜ ਸਵੇਰ ਤੋਂ ਹੀ ਲੱਗ ਜਾਵੇਗਾ ਲੰਬਾ Power Cut
Thursday, Jun 11, 2026 - 01:56 AM (IST)
ਗੁਰੂਹਰਸਹਾਏ (ਸੁਨੀਲ ਵਿੱਕੀ) – ਬਿਜਲੀ ਘਰ 66 ਕੇ. ਵੀ. ਗੁਰੂਹਰਸਹਾਏ ’ਚ ਜ਼ਰੂਰੀ ਮੁਰੰਮਤ ਦਾ ਕੰਮ ਕੀਤਾ ਜਾਣਾ ਹੈ, ਜਿਸ ਕਾਰਨ ਇਸ ਦੇ ਅਧੀਨ ਚੱਲਦੇ 11 ਕੇ. ਵੀ. ਫੀਡਰ ਟਾਊਨ-2 ਅਤੇ ਪੋਥੀ ਮਾਲਾ ਸਾਹਿਬ ਫੀਡਰ ਦੀ ਬਿਜਲੀ ਸਪਲਾਈ ਸਵੇਰੇ 7 ਵਜੇ ਤੋਂ 11 ਵਜੇ ਤੱਕ ਬੰਦ ਰਹੇਗੀ।
ਇਹ ਜਾਣਕਾਰੀ ਦਿੰਦਿਆਂ ਐੱਸ. ਡੀ. ਓ. ਗੁਰਪ੍ਰੀਤ ਸਿੰਘ ਬਾਠ ਨੇ ਦੱਸਿਆ ਕਿ ਇਸ ਤੋਂ ਇਲਾਵਾ 11 ਕੇ. ਵੀ. ਫੀਡਰ ਟਾਊਨ-3, ਰੇਲਵੇ ਬਸਤੀ, ਟਾਊਨ-1, ਟਾਊਨ-4, ਯੂ. ਪੀ. ਐੱਸ. ਕੇਸਰ ਸਿੰਘ ਵਾਲਾ, ਯੂ. ਪੀ. ਐੱਸ. ਲਾਲਚੀਆਂ ਫੀਡਰਾਂ ਦੀ ਬਿਜਲੀ ਸਪਲਾਈ ਦੁਪਹਿਰ ਅੱਜ 12 ਤੋਂ 4 ਵਜੇ ਤੱਕ ਬੰਦ ਰਹੇਗੀ। ਉਨ੍ਹਾਂ ਕਿਹਾ ਕਿ ਇਹ ਸੂਚਨਾ ਲੋਕਾਂ ਦੀ ਸਹੂਲਤ ਲਈ ਮੁਹੱਈਆ ਕਰਵਾਈ ਜਾ ਰਹੀ ਹੈ, ਤਾਂ ਜੋ ਉਨ੍ਹਾਂ ਨੂੰ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
