Power Cut! ਇਨ੍ਹਾਂ ਇਲਾਕਿਆਂ ''ਚ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਰਹੇਗੀ ਬੰਦ
Saturday, Oct 11, 2025 - 05:40 AM (IST)

ਜਗਰਾਓਂ (ਮਾਲਵਾ) : 220 ਕੇ.ਵੀ ਐੱਸ./ਐੱਸ. ਜਗਰਾਓਂ ਤੋਂ ਚੱਲਦੇ 11 ਕੇ.ਵੀ. ਦੇ ਫੀਡਰ ਦੇ ਸਿਟੀ ਫੀਡਰ 3 ਦੀ ਬਿਜਲੀ ਸਪਲਾਈ 11 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਸਬੰਧੀ ਜਗਰਾਓਂ ਸਿਟੀ ਦੇ ਐੱਸ.ਡੀ.ਓ. ਗੁਰਪ੍ਰੀਤ ਸਿੰਘ ਕੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਾਰਾਂ ਦੀ ਜ਼ਰੂਰੀ ਮੁਰੰਮਤ ਕਰਨ ਕਰ ਕੇ ਜਗਰਾਓਂ ਦੇ ਤਹਿਸੀਲ ਰੋਡ, ਅਜੀਤ ਨਗਰ, ਕਰਨੈਲ ਗੇਟ, ਮੁਹੱਲਾ ਹਰਿਗੋਬਿੰਦਪੁਰਾ, ਵਿਜੇ ਨਗਰ, ਕਮਲ ਚੌਕ, ਕੁੱਕੜ ਚੌਕ, ਈਸ਼ਰ ਹਲਵਾਈ ਚੌਕ, ਡਾ. ਹਰੀ ਸਿੰਘ ਰੋਡ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8