ਪੰਜਾਬ 'ਚ ਬਿਜਲੀ ਦੀ ਕਿੱਲਤ 'ਤੇ ਨਵਾਂ ਫ਼ਰਮਾਨ ਜਾਰੀ, ਹੁਣ ਹਫ਼ਤਾਵਾਰੀ ਸ਼ਡਿਊਲ ਤਹਿਤ ਬੰਦ ਹੋਵੇਗੀ ਇੰਡਸਟਰੀ

Sunday, May 15, 2022 - 10:47 AM (IST)

ਪੰਜਾਬ 'ਚ ਬਿਜਲੀ ਦੀ ਕਿੱਲਤ 'ਤੇ ਨਵਾਂ ਫ਼ਰਮਾਨ ਜਾਰੀ, ਹੁਣ ਹਫ਼ਤਾਵਾਰੀ ਸ਼ਡਿਊਲ ਤਹਿਤ ਬੰਦ ਹੋਵੇਗੀ ਇੰਡਸਟਰੀ

ਜਲੰਧਰ (ਪੁਨੀਤ) : ਬਿਜਲੀ ਦੀ ਮੰਗ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਜਿਸ ਨਾਲ ਨਜਿੱਠਣ ਲਈ ਪਾਵਰਕਾਮ ਨੇ ਇੰਡਸਟਰੀ ਨੂੰ ਬੰਦ ਰੱਖਣ ਲਈ ਹਫ਼ਤਾਵਾਰੀ ਸ਼ਡਿਊਲ ਨਿਰਧਾਰਿਤ ਕੀਤਾ ਹੈ, ਜਿਸ ਤਹਿਤ ਪੰਜਾਬ ਵਿਚ ਵੱਖ-ਵੱਖ ਦਿਨ ਇੰਡਸਟਰੀ ਬੰਦ ਰੱਖਣੀ ਪਵੇਗੀ ਤਾਂ ਕਿ ਮੰਗ ਨੂੰ ਸੰਤੁਲਿਤ ਕੀਤਾ ਜਾ ਸਕੇ ਅਤੇ ਪਾਵਰਕੱਟਾਂ ਦਾ ਬੋਝ ਨਾ ਪਵੇ। ਇਸ ਲੜੀ ਵਿਚ ਲੁਧਿਆਣਾ ਦੀ ਇੰਡਸਟਰੀ ਨੂੰ ਬੰਦ ਰੱਖਣ ਲਈ ਸ਼ਡਿਊਲ ਨੂੰ 2 ਹਿੱਸਿਆਂ ਵਿਚ ਵੰਡਿਆ ਗਿਆ ਹੈ।

ਇਹ ਵੀ ਪੜ੍ਹੋ : ਦੁਖ਼ਦ ਖ਼ਬਰ : ਆਸਟ੍ਰੇਲੀਆ ਦੇ ਮਸ਼ਹੂਰ ਸਾਬਕਾ ਕ੍ਰਿਕਟਰ 'ਐਂਡਰਿਊ ਸਾਈਮੰਡਸ' ਦੀ ਭਿਆਨਕ ਹਾਦਸੇ ਦੌਰਾਨ ਮੌਤ

ਵੈਸਟ ਲੁਧਿਆਣਾ ਸਰਕਲ ਅਧੀਨ ਆਉਣ ਵਾਲੀ ਇੰਡਸਟਰੀ ਦੀ ਸਪਲਾਈ ਸੋਮਵਾਰ ਨੂੰ ਬੰਦ ਰਹੇਗੀ, ਜਦੋਂ ਕਿ ਈਸਟ ਲੁਧਿਆਣਾ ਅਤੇ ਸਬ-ਲੁਧਿਆਣਾ ਸਰਕਲ ਤਹਿਤ ਮੰਗਲਵਾਰ ਦਾ ਨਾਗਾ ਰਹੇਗਾ। ਪਟਿਆਲਾ, ਸੰਗਰੂਰ ਤੇ ਬਰਨਾਲਾ ਸਰਕਲ ਵਿਚ ਬੁੱਧਵਾਰ ਨੂੰ ਬੰਦ ਐਲਾਨਿਆ ਗਿਆ ਹੈ। ਨਾਰਥ ਜ਼ੋਨ ਵਿਚ ਵੀਰਵਾਰ, ਜਦੋਂ ਕਿ ਮੋਹਾਲੀ ਸਰਕਲ ਸ਼ੁੱਕਰਵਾਰ ਅਤੇ ਰੋਪੜ ਸਰਕਲ ਸ਼ਨੀਵਾਰ ਨੂੰ ਬੰਦ ਰਹੇਗਾ। ਬਾਰਡਰ ਵੈਸਟ ਜ਼ੋਨ ਲਈ ਐਤਵਾਰ ਦਾ ਦਿਨ ਨਿਰਧਾਰਿਤ ਹੋਇਆ ਹੈ।

ਇਹ ਵੀ ਪੜ੍ਹੋ : ਡੇਰਾਬੱਸੀ 'ਚ ਦਰਦਨਾਕ ਘਟਨਾ, ਖੇਤਾਂ 'ਚ ਨਾੜ ਨੂੰ ਲੱਗੀ ਅੱਗ ਕਾਰਨ ਡੇਢ ਸਾਲਾ ਬੱਚੀ ਦੀ ਮੌਤ

ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਯਤਨ ਬਿਜਲੀ ਦੀ ਮੰਗ ਅਤੇ ਸਪਲਾਈ ਵਿਚ ਸੰਤੁਲਨ ਬਣਾਵੇਗਾ। ਇਸ ਸ਼ਡਿਊਲ ਵਿਚ ਆਉਣ ਵਾਲੇ ਸਮੇਂ ਵਿਚ ਬਦਲਾਅ ਵੀ ਕੀਤਾ ਜਾ ਸਕਦਾ ਹੈ। ਅਜਿਹੇ ਹਾਲਾਤ ਵਿਚ ਇੰਡਸਟਰੀ ਨੂੰ ਪਹਿਲਾਂ ਮੈਸੇਜ ਭੇਜ ਕੇ ਸੂਚਿਤ ਕਰ ਦਿੱਤਾ ਜਾਵੇਗਾ। ਇੰਡਸਟਰੀ ਦਾ ਕਹਿਣਾ ਹੈ ਕਿ ਬੰਦ ਦੇ ਨਾਗੇ ਨਾਲ ਫ਼ਰਕ ਨਹੀਂ ਪੈਂਦਾ। ਵਿਭਾਗ ਨੂੰ ਇੰਡਸਟਰੀ ਨੂੰ ਨਿਰਵਿਘਨ ਸਪਲਾਈ ਦੇਣੀ ਚਾਹੀਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News