ਬਿਜਲੀ ਦੇ ਕੱਟਾਂ ਤੇ ''ਬਲੈਕ ਆਊਟ'' ਨੇ ਮਚਾਈ ਹਾਹਾਕਾਰ, 10 ਹਜ਼ਾਰ ਸ਼ਿਕਾਇਤਾਂ ਤੋਂ ਬਾਅਦ ਪਾਵਰ ਨਿਗਮ ਨੇ ਖੜ੍ਹੇ ਕੀਤੇ ਹੱਥ

Thursday, Jul 01, 2021 - 11:29 AM (IST)

ਬਿਜਲੀ ਦੇ ਕੱਟਾਂ ਤੇ ''ਬਲੈਕ ਆਊਟ'' ਨੇ ਮਚਾਈ ਹਾਹਾਕਾਰ, 10 ਹਜ਼ਾਰ ਸ਼ਿਕਾਇਤਾਂ ਤੋਂ ਬਾਅਦ ਪਾਵਰ ਨਿਗਮ ਨੇ ਖੜ੍ਹੇ ਕੀਤੇ ਹੱਥ

ਜਲੰਧਰ (ਪੁਨੀਤ)- ਪਾਵਰ ਨਿਗਮ ਦੇ ਦਾਅਵੇ ਠੁੱਸ ਸਾਬਤ ਹੋ ਚੁੱਕੇ ਹਨ। ਮੰਗ ਅਤੇ ਸਪਲਾਈ ਵਿਚ 250 ਮੈਗਾਵਾਟ ਦਾ ਅੰਤਰ ਹੋਣ ਕਾਰਨ ਮਹਿਕਮੇ ਨੇ ਹੱਥ ਖੜ੍ਹੇ ਕਰ ਦਿੱਤੇ ਹਨ ਅਤੇ ਬਿਜਲੀ ਉਪਭੋਗਤਾਵਾਂ ਨੂੰ ਕੱਟਾਂ ਦੀ ਮਾਰ ਮਾਰੀ ਜਾ ਰਹੀ ਹੈ, ਜਿਸ ਕਾਰਨ ਹਰ ਵਰਗ ਪ੍ਰੇਸ਼ਾਨੀ ਝੱਲਣ ਨੂੰ ਮਜ਼ਬੂਰ ਹੈ। ਹਾਲ ਇਹ ਹੈ ਕਿ ਬਿਜਲੀ ਨਾ ਆਉਣ ਸਬੰਧੀ ਪਾਵਰਕਾਮ ਨੂੰ ਬੁੱਧਵਾਰ 10 ਹਜ਼ਾਰ ਤੋਂ ਜ਼ਿਆਦਾ ਸ਼ਿਕਾਇਤਾਂ ਪ੍ਰਾਪਤ ਹੋਈਆਂ। ਜਲੰਧਰ ਵਿਚ ਦੁਪਹਿਰ 3 ਵਜੇ ਦੇ ਲਗਭਗ ਗਰਮੀ 'ਚ ਲੋਕਾਂ ਨੂੰ ਕੱਟਾਂ ਦੇ ਕਾਰਨ ਪ੍ਰੇਸ਼ਾਨੀ ਝੱਲਣੀ ਪਈ ਅਤੇ ਰਾਤ ਨੂੰ 'ਬਲੈਕ ਆਊਟ' ਹੋ ਗਿਆ।

ਇਹ ਵੀ ਪੜ੍ਹੋ: ਕਪੂਰਥਲਾ: ਲੁੱਟ ਦੀ ਸਾਜ਼ਿਸ਼ ਤਿਆਰ ਕਰ ਰਹੇ 4 ਗ੍ਰਿਫ਼ਤਾਰ, 10 ਪਿਸਤੌਲਾਂ ਤੇ 1 ਰਾਈਫਲ ਬਰਾਮਦ

PunjabKesari

ਬਿਜਲੀ ਖਰਾਬੀ ਦੀਆਂ 10 ਹਜ਼ਾਰ ਸ਼ਿਕਾਇਤਾਂ ਆਉਣ ਤੋਂ ਸਾਫ਼ ਹੋ ਜਾਂਦਾ ਹੈ ਕਿ ਲੋਕਾਂ ਦੀਆਂ ਪਰੇਸ਼ਾਨੀਆਂ ਕਿਸ ਕਦਰ ਵਧ ਚੁੱਕੀਆਂ ਹਨ। ਬਿਜਲੀ ਨਾ ਮਿਲਣ ਦੇ ਨਾਲ-ਨਾਲ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਵੀ ਤਰਸਣਾ ਪੈ ਰਿਹਾ ਹੈ। ਲੋਕ ਪਾਵਰ ਨਿਗਮ ਦੀਆਂ ਨੀਤੀਆਂ ਨੂੰ ਕੋਸ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਕ ਪਾਸੇ ਸਰਕਾਰ ਸਹੂਲਤਾਂ ਦੇਣ ਦੀਆਂ ਗੱਲਾਂ ਕਰ ਰਹੀ ਹੈ ਅਤੇ ਦੂਜੇ ਪਾਸੇ ਉਨ੍ਹਾਂ ’ਤੇ ਥੋਪੇ ਜਾ ਰਹੇ ਹਨ। ਪਾਵਰ ਨਿਗਮ ਵੱਲੋਂ ਮੰਗਲਵਾਰ ਦੋ ਘੰਟੇ ਦਾ ਕੱਟ ਲਾਇਆ ਗਿਆ ਸੀ ਪਰ ਬੁੱਧਵਾਰ ਉਪਭੋਗਤਾਵਾਂ ਨੂੰ ਉਮੀਦ ਸੀ ਕਿ ਹੁਣ ਲੋਕਾਂ ਦੇ ਰੋਹ ਨੂੰ ਵੇਖਦੇ ਹੋਏ ਕੱਟ ਨਹੀਂ ਲਾਇਆ ਜਾਵੇਗਾ ਪਰ ਬੁੱਧਵਾਰ ਨੂੰ ਤਿੰਨ ਵਜੇ ਪਾਵਰਕੱਟ ਸ਼ੁਰੂ ਹੋ ਗਿਆ, ਜਿਸ ਨੇ ਲੋਕਾਂ ਦੇ ਪਸੀਨੇ ਛੁਡਾ ਦਿੱਤੇ। ਇਸ ਤੋਂ ਬਾਅਦ 6 ਵਜੇ ਬਤੀ ਚਾਲੂ ਹੋਈ।

ਇਹ ਵੀ ਪੜ੍ਹੋ:  ਕੇਜਰੀਵਾਲ ਦੀ 300 ਯੂਨਿਟ ਮੁਫ਼ਤ ਬਿਜਲੀ ਦਾ ਕਾਟ ਕੱਢਣ ’ਚ ਲੱਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਬਿਜਲੀ ਆਉਣ ’ਤੇ 1-2 ਘੰਟਿਆਂ ਤਕ ਕਈ ਇਲਾਕਿਆਂ ਵਿਚ ਪਾਣੀ ਨਹੀਂ ਆਇਆ। ਇਸ ਤੋਂ ਬਾਅਦ ਮਹਿਕਮੇ ਵੱਲੋਂ 8.40 ਵਜੇ ਮੁੜ ਕੱਟ ਲੱਗ ਗਿਆ। ਉਕਤ ਘੱਟ ਰਾਤ 11 ਵਜੇ ਤਕ ਨਿਰੰਤਰ ਜਾਰੀ ਰਿਹਾ ਪਰ ਇਸ ਕੱਟ ਨੂੰ 10.10 ਵਜੇ ਕੈਂਸਲ ਕਰ ਦਿੱਤਾ ਗਿਆ। ਇਸ ਦੇ ਬਾਅਦ ਫਿਰ ਵੀ ਵਿਚ-ਵਿਚਾਲੇ ਬਿਜਲੀ ਮਹਿਕਮੇ ਵੱਲੋਂ ਬਿਜਲੀ ਬੰਦ ਕਰ ਦਿੱਤੀ ਜਾਂਦੀ ਸੀ।  ਮੰਗਲਵਾਰ ਨੂੰ ਦੋ ਘੰਟੇ ਅਤੇ ਬੁੱਧਵਾਰ ਨੂੰ ਲਗਭਗ ਸਾਢੇ ਚਾਰ ਘੰਟੇ ਦੇ ਕੱਟਾਂ ਨੇ ਲੋਕਾਂ ਦਾ ਜਿਊਣਾ ਦੁਸ਼ਵਾਰ ਕਰ ਦਿੱਤਾ। ਨਾਈਟ ਜਾਬ ਕਰਨ ਵਾਲੇ ਲੋਕ ਬੇਹੱਦ ਪ੍ਰੇਸ਼ਾਨੀ ਝੱਲ ਰਹੇ ਹਨ ਕਿਉਂਕਿ ਉਨ੍ਹਾਂ ਨੇ ਸਵੇਰੇ ਅਤੇ ਦੁਪਹਿਰ ਨੂੰ ਆਰਾਮ ਕਰਨਾ ਹੁੰਦਾ ਹੈ। ਅਜਿਹੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਸਾਰਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ। ਆਉਣ ਵਾਲੇ ਸਮੇਂ ਵਿਚ ਵੀ ਜੇਕਰ ਇਸੇ ਤਰ੍ਹਾਂ ਦੀਆਂ ਪ੍ਰਸਥਿਤੀਆਂ ਬਣੀਆਂ ਰਹੀਆਂ ਤਾਂ ਉਨ੍ਹਾਂ ਲਈ ਪ੍ਰੇਸ਼ਾਨੀ ਵਧੇਗੀ। ਉੱਥੇ ਹੀ ਦੇਖਣ ਨੂੰ ਮਿਲਿਆ ਹੈ ਕਿ ਜਲੰਧਰ ਦੇ ਕਈ ਸ਼ਿਕਾਇਤ ਕੇਂਦਰਾਂ ਦੇ ਦਰਵਾਜ਼ਿਆਂ ’ਤੇ ਤਾਲੇ ਲਟਕੇ ਹੋਏ ਸਨ।

ਇਹ ਵੀ ਪੜ੍ਹੋ: ਜਲੰਧਰ: ਸਿਵਲ ਹਸਪਤਾਲ ’ਚ ਨਵ ਜਨਮੇ ਬੱਚੇ ਨੂੰ ਲੈ ਕੇ ਔਰਤ ਵੱਲੋਂ ਹੰਗਾਮਾ, ਸਿਹਤ ਕਰਮੀ ਨੇ ਮਾੜੇ ਥੱਪੜ

PunjabKesari

ਮੀਂਹ ਨਾ ਪਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਵੀ ਬਿਜਲੀ ਦੇ ਕੱਟਾਂ ਲਈ ਰਹੋ ਤਿਆਰ : ਮਾਹਰ
ਪਟਿਆਲਾ ਵਿਚ ਹੋਈ ਗੱਲਬਾਤ ਦੌਰਾਨ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਤਕ ਮੀਂਹ ਨਹੀਂ ਪਵੇਗਾ ਕੱਟਾਂ ਲਈ ਤਿਆਰ ਰਹਿਣਾ ਪਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਾਂ ਵੀ ਪੰਜਾਬ ਵਿਚ 8-8 ਘੰਟਿਆਂ ਦੇ ਬਿਜਲੀ ਦੇ ਕੱਟ ਲੱਗ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਇੰਤਜ਼ਾਮ ਕਰਨੇ ਚਾਹੀਦੇ ਸਨ।

ਇੰਡਸਟਰੀ ਬਾਰੇ ਸੋਚਣਾ ਸਰਕਾਰ ਦਾ ਫਰਜ਼: ਅਮਿਤ, ਮਨੀਸ਼
ਸ਼ਾਮ ਨੂੰ ਪੰਜ ਤੋਂ ਛੇ ਵਜੇ ਤੱਕ ਇੰਡਸਟਰੀ ਲਈ ਕੱਟ ਆਇਆ ਅਤੇ ਕਈ ਲੋਕਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ। ਬੁੱਧਵਾਰ ਨੂੰ 5-6 ਵਜੇ ਤੱਕ ਦਾ ਜੋ ਕੱਟ ਲੱਗਾ ਹੈ ਉਹ ਅਣ ਐਲਾਨਿਆ ਹੈ। ਉੱਥੇ ਹੀ ਉਦਯੋਗਪਤੀ ਅਮਿਤ ਗੋਸਵਾਮੀ ਅਤੇ ਮਨੀਸ਼ ਕਵਾਤਰਾ ਦਾ ਕਹਿਣਾ ਹੈ ਕਿ ਜੇਕਰ ਇੰਡਸਟਰੀ ਤੇ ਕੱਟ ਲੱਗਣਾ ਹੈ ਤਾਂ ਰਾਤ ਨੂੰ ਲਾਇਆ ਜਾਵੇ।

ਇਹ ਵੀ ਪੜ੍ਹੋ:  ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਭਰਾ ਨੂੰ ਵਟਸਐਪ 'ਤੇ ਭੇਜੀ ਸੀ ਲੋਕੇਸ਼ਨ

PunjabKesari

ਲੋਕਾਂ ਨੇ ਸੜਕਾਂ 'ਤੇ ਅੱਧੀ ਰਾਤ ਨੂੰ ਕੀਤਾ ਪ੍ਰਦਰਸ਼ਨ 
ਬਿਜਲੀ ਕੱਟ ਝਲ ਰਹੇ ਲੋਕਾਂ ਦਾ ਪਾਰਾ ਰਾਤ 9 ਵਜੇ ਤੋਂ ਬਾਅਦ ਕਾਫ਼ੀ ਹਾਈ ਹੋ ਗਿਆ। ਇਸ ਦੌਰਾਨ ਕਰੀਬ 200 ਲੋਕਾਂ ਨੇ ਮਕਸੂਦਾਂ ਵਿਚ ਰਾਤ 9 ਵਜੇ ਤੋਂ ਲੈ ਕੇ 1.30 ਵਜੇ ਤੱਕ ਧਰਨਾ ਲਗਾਇਆ। ਇਸ ਦੌਰਾਨ ਪੁਲਸ ਮੁਲਾਜ਼ਮ ਧਰਨਾ ਹਟਾਉਣ ਲਈ ਲੋਕਾਂ ਨੂੰ ਸਮਝਾਉਂਦੇ ਰਹੇ ਪਰ ਉਨ੍ਹਾਂ ਨੇ ਇਕ ਨਹੀਂ ਸੁਣੀ। ਇਸ ਦੌਰਾਨ 4 ਘੰਟਿਆਂ ਤੱਕ ਕਰੀਬ ਇਕ ਕਿਲੋਮੀਟਰ ਤੱਕ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ। ਇਸੇ ਤਰ੍ਹਾਂ ਆਦਰਸ਼ ਨਗਰ, ਬਸਤੀ ਗੁਜ਼ਾਂ, ਜੇ. ਪੀ. ਨਗਰ, ਕ੍ਰਿਸ਼ਨਾ ਨਗਰ ਵਿਚ ਵੀ ਲੋਕਾਂ ਨੇ ਪਾਵਰਕਾਮ, ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਬਸਤੀ ਗੁਜ਼ਾਂ ਵਿਚ ਲੋਕ ਪਾਵਰਕਾਮ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਰਾਤ 10 ਵਜੇ ਦੇ ਕਰੀਬ 200 ਲੋਕ ਬੂਟਾ ਮੰਡੀ ਡਿਵੀਜ਼ਨ ਵਿਚ ਧਰਨਾ ਪ੍ਰਦਰਸ਼ਨ ਲਈ ਪਹੁੰਚੇ ਤਾਂ ਸ਼ਿਕਾਇਤ ਕੇਂਦਰਾਂ 'ਤੇ ਬੈਠੇ ਕਰਮਚਾਰੀ ਉਥੋਂ ਨਿਕਲ ਗਏ ਕਿ ਕਿਤੇ ਲੋਕਾਂ ਦੇ ਗੁੱਸੇ ਦੇ ਸ਼ਿਕਾਰ ਨਾ ਹੋ ਜਾਣ। 

ਇਹ ਵੀ ਪੜ੍ਹੋ: ਜਲੰਧਰ: ਕਪੂਰਥਲਾ ਚੌਕ ਨੇੜੇ 2 ਸਾਲ ਪਹਿਲਾਂ ਹੋਏ ਮਰਡਰ ਕੇਸ ਨਾਲ ਜੁੜੇ ਸੁਖਮੀਤ ਡਿਪਟੀ ਕਤਲ ਕਾਂਡ ਦੇ ਤਾਰ

ਇਸੇ ਤਰ੍ਹਾਂ ਸਿਵਲ ਹਸਪਤਾਲ ਵਿਚ ਵੀ ਅੱਧੇ ਕੰਪਲੈਕਸ ਵਿਚ ਬਲੈਕ ਆਊਟ ਰਿਹਾ। ਹਸਪਤਾਲ ਵਿਚ ਅੱਧੇ ਕੰਪਲੈਕਸ ਵਿਚ ਬਿਜਲੀ ਨਾ ਹੋਣ ਕਰਕੇ ਹਸਪਤਾਲ ਵਿਚ ਆਉਣ ਵਾਲੇ ਕਈ ਮਰੀਜ਼ਾਂ ਨੂੰ ਸਮੇਂ 'ਤੇ ਇਲਾਜ ਨਾ ਮਿਲ ਸਕਿਆ। ਸਭ ਤੋਂ ਜ਼ਿਆਦਾ ਪਰੇਸ਼ਾਨੀ ਗਰਭਵਤੀ ਔਰਤਾਂ ਨੂੰ ਹੁੰਦੀ ਰਹੀ। ਜਾਣਕਾਰੀ ਮੁਤਾਬਕ ਹਸਪਤਾਲ ਵਿਚ ਆਕਸੀਜਨ ਪਲਾਂਟ ਦੇ ਚੱਲ ਰਹੇ ਨਿਰਮਾਣ ਕਰਕੇ ਬਿਜਲੀ ਦੀ ਸਪਲਾਈ ਦੀ ਮੇਨ ਤਾਰ ਟੁੱਟ ਗਈ, ਜਿਸ ਕਾਰਨ ਹਸਪਤਾਲ ਵਿਚ ਬਲੈਕ ਆਊਟ ਹੋ ਗਿਆ। ਬਿਜਲੀ ਦੇ ਲੰਬਾਂ ਕੱਟਾਂ ਕਾਰਨ ਲੋਕਾਂ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News