ਗ਼ਰੀਬੀ ਤੋਂ ਤੰਗ ਨਸ਼ੇੜੀ ਵਿਅਕਤੀ ਨੇ ਲਿਆ ਫਾਹਾ, ਹੋਈ ਮੌਤ

Thursday, Feb 17, 2022 - 03:52 PM (IST)

ਗ਼ਰੀਬੀ ਤੋਂ ਤੰਗ ਨਸ਼ੇੜੀ ਵਿਅਕਤੀ ਨੇ ਲਿਆ ਫਾਹਾ, ਹੋਈ ਮੌਤ

ਬਟਾਲਾ (ਜ. ਬ., ਯੋਗੀ, ਅਸ਼ਵਨੀ)- ਬੀਤੀ ਰਾਤ ਮੁਹੱਲਾ ਉਮਰਪੁਰਾ ਵਿਖੇ ਇਕ ਵਿਅਕਤੀ ਵੱਲੋਂ ਗਰੀਬੀ ਤੋਂ ਤੰਗ ਆ ਕੇ ਫਾਹਾ ਲੈ ਕੇ ਆਪਣੀ ਜੀਵਨ-ਲੀਲਾ ਸਮਾਪਤ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੁਲਸ ਚੌਕੀ ਅਰਬਨ ਅਸਟੇਟ ਦੇ ਇੰਚਾਰਜ ਏ. ਐੱਸ. ਆਈ. ਗੁਰਪ੍ਰੀਤ ਸਿੰਘ ਅਤੇ ਕਾਂਸਟੇਬਲ ਕਮਲਪ੍ਰੀਤ ਨੇ ਦੱਸਿਆ ਕਿ ਪਲਵਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਜਰਮਨ ਅਸਟੇਟ ਕਾਲੋਨੀ ਉਮਰਪੁਰਾ ਦਾ ਰਹਿਣ ਵਾਲਾ ਹੈ। ਉਕਤ ਵਿਅਕਤੀ ਨਸ਼ੇ ਕਰਨ ਦਾ ਆਦੀ ਸੀ।

ਉਨ੍ਹਾਂ ਦੱਸਿਆ ਕਿ ਘਰ ’ਚ ਗਰੀਬੀ ਹੋਣ ਕਰਕੇ ਮ੍ਰਿਤਕ ਅਕਸਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸਨੇ ਘਰ ’ਚ ਹੀ ਬੀਤੀ ਰਾਤ ਫਾਹਾ ਲੈ ਲਿਆ। ਚੌਕੀ ਇੰਚਾਰਜ ਨੇ ਦੱਸਿਆ ਕਿ ਇਸ ਦੀ ਪਤਨੀ ਜਦੋਂ ਇਸ ਨੂੰੂ ਘਰ ਦੀ ਛੱਤ ’ਤੇ ਰੋਟੀ ਦੇਣ ਲਈ ਗਈ ਤਾਂ ਇਸਦੇ ਗਲ ਵਿਚ ਰੱਸਾ ਪਿਆ ਸੀ ਅਤੇ ਇਹ ਤੜਫ ਰਿਹਾ ਸੀ। ਉਸ ਸਮੇਂ ਉਸ ਦੇ ਸਾਹ ਚਲਦੇ ਸਨ, ਜਿਸ ’ਤੇ ਉਸ ਨੂੰ ਤੁਰੰਤ ਪਰਿਵਾਰ ਵਾਲਿਆਂ ਨੇ ਸਿਵਲ ਹਸਪਤਾਲ ਬਟਾਲਾ ਵਿਖੇ ਲਿਆਂਦਾ, ਜਿਥੇ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। 
ਏ. ਐੱਸ. ਆਈ. ਨੇ ਦੱਸਿਆ ਕਿ ਮ੍ਰਿਤਕ ਪਲਵਿੰਦਰ ਸਿੰਘ ਦੀ ਪਤਨੀ ਰਵਿੰਦਰ ਕੌਰ ਦੇ ਬਿਆਨਾਂ ’ਤੇ 174 ਸੀਆਰ. ਪੀ. ਸੀ. ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਹਵਾਲੇ ਕਰ ਦਿੱਤੀ ਹੈ।


 


author

rajwinder kaur

Content Editor

Related News