ਬਟਾਲਾ ’ਚ ਲਾਏ ਖਾਲਿਸਤਾਨ ਦੇ ਸਮਰਥਨ ਵਾਲੇ ਪੋਸਟਰ, ਹਿੰਦੂ ਸੰਗਠਨਾਂ ਨੇ ਰੋਸ ਵਜੋਂ ਬਾਜ਼ਾਰ ਕਰਵਾਏ ਬੰਦ

Thursday, Feb 01, 2024 - 10:52 AM (IST)

ਬਟਾਲਾ (ਬੇਰੀ, ਸਾਹਿਲ) - ਦਿਨ-ਦਿਹਾੜੇ ਬਟਾਲਾ ਦੇ ਚੱਕਰੀ ਬਾਜ਼ਾਰ, ਕਾਲੀ ਦੁਆਰਾ ਮੰਦਰ ਦੇ ਨਜ਼ਦੀਕ ਅਤੇ ਕਿਲਾ ਮੰਡੀ ਵਿਖੇ ਖਾਲਿਸਤਾਨ ਜ਼ਿੰਦਾਬਾਦ ਲਿਖੇ ਪੋਸਟਰ ਬਰਾਮਦ ਹੋਏ, ਜਿਸ ਦੌਰਾਨ ਵੱਖ-ਵੱਖ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਇਕੱਠੇ ਹੋ ਕੇ ਰੋਸ ਵਜੋਂ ਬਾਜ਼ਾਰ ਬੰਦ ਕਰਵਾਏ। ਦੂਜੇ ਪਾਸੇ ਥਾਣਾ ਸਿਟੀ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਉਕਤ ਪੋਸਟਰਾਂ ਨੂੰ ਉਤਾਰ ਕੇ ਆਪਣੇ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ - ਸੋਰੇਨ ਦੀ ਗ੍ਰਿਫ਼ਤਾਰੀ 'ਤੇ ਬੋਲੇ ਰਾਹੁਲ, ਕਿਹਾ- BJP ਲੋਕਤੰਤਰ ਨੂੰ ਕਰ ਰਹੀ ਤਬਾਹ

ਜਾਣਕਾਰੀ ਦਿੰਦਿਆਂ ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ, ਸ਼ਿਵ ਸੈਨਾ ਉਧਵ ਬਾਵਾ ਸਾਹਿਬ ਠਾਕਰੇ ਦੇ ਪੰਜਾਬ ਮੀਤ ਪ੍ਰਧਾਨ ਰਮੇਸ਼ ਨਈਅਰ, ਬਜਰੰਗ ਦਲ ਦੇ ਹਨੀ ਮਿੱਤਲ, ਵਿਨੈ ਮਹਾਜਨ, ਵਿਕਾਸ ਸ਼ਰਮਾ, ਮਹੰਤ ਅਮਿਤ ਸ਼ਾਹ, ਭਾਰਤ ਭੂਸ਼ਣ ਲੂਥਰਾ, ਡਾ. ਅਮਨਦੀਪ ਸਿੰਘ, ਧੀਰਜ ਰਿੰਕਾ, ਰਾਕੇਸ਼ ਠੇਕੇਦਾਰ, ਰਾਹੁਲ ਵਰਮਾ, ਰੌਸ਼ਨ ਲਾਲ, ਵਿੱਕੀ ਠੇਕੇਦਾਰ ਆਦਿ ਨੇ ਕਿਹਾ ਕਿ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਸੂਬੇ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ - ਵਿਰੋਧੀ ਧਿਰ ਮੁਕਤ ਸੰਸਦ ਤੇ ਲੋਕਤੰਤਰ ਮੁਕਤ ਭਾਰਤ, ਭਾਜਪਾ ਸਰਕਾਰ ਦਾ ਉਦੇਸ਼: ਪ੍ਰਿਅੰਕਾ ਗਾਂਧੀ

ਇਸ ਕਾਰਨ ਬਟਾਲਾ ਦੇ ਚੱਕਰੀ ਬਾਜ਼ਾਰ, ਕਾਲੀ ਦੁਆਰਾ ਮੰਦਰ ਦੇ ਨੇੜੇ ਅਤੇ ਕਿਲਾ ਮੰਡੀ ਬਟਾਲਾ ’ਚ 2 ਨੌਜਵਾਨਾਂ ਵੱਲੋਂ ਦਿਨ-ਦਿਹਾੜੇ ਖਾਲਿਸਤਾਨ ਜ਼ਿੰਦਾਬਾਦ ਲਿਖੇ ਪੋਸਟਰ ਲਾਏ ਗਏ ਹਨ, ਜਿਸ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੋਸਟਰ ਲਾਉਣ ਵਾਲੇ ਨੌਜਵਾਨ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਏ ਹਨ ਅਤੇ ਪੁਲਸ ਪ੍ਰਸ਼ਾਸਨ ਨੂੰ ਉਕਤ ਨੌਜਵਾਨਾਂ ਦਾ ਜਲਦੀ ਹੀ ਪਤਾ ਲਾ ਕੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

'ਜਗਬਾਣੀਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News