ਕੰਧਾਂ ''ਤੇ ਲਾਏ ਪੋਸਟਰ, ਖਾਲਿਸਤਾਨ ਜ਼ਿੰਦਾਬਾਦ ਤੇ ਖਾਲਿਸਤਾਨ ਫਰੀਡਮ 2020

01/20/2018 1:25:18 AM

ਬੰਗਾ, (ਚਮਨ ਲਾਲ/ਰਾਕੇਸ਼, ਭਟੋਆ)- ਸ਼ਹਿਰ 'ਚ ਵੱਖ-ਵੱਖ ਦੁਕਾਨਾਂ ਦੀਆਂ ਕੰਧਾਂ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ 'ਖਾਲਿਸਤਾਨ ਜ਼ਿੰਦਾਬਾਦ ਤੇ ਖਾਲਿਸਤਾਨ ਫਰੀਡਮ 2020' ਲਿਖ ਦਿੱਤਾ ਗਿਆ। ਜਾਣਕਾਰੀ ਅਨੁਸਾਰ ਬੰਗਾ ਦੇ ਮੁਕੰਦਪੁਰ ਰੋਡ 'ਤੇ ਪਿੰਡ ਗੁਣਾਚੌਰ ਦੇ ਨਾਲ ਬੰਗਾ-ਮੁਕੰਦਪੁਰ ਮੁੱਖ ਮਾਰਗ 'ਤੇ ਇਕ ਨਿੱਜੀ ਫਾਇਨਾਂਸ ਕੰਪਨੀ, ਇਕ ਸੈਨੇਟਰੀ ਸਟੋਰ ਦੇ ਨਾਲ-ਨਾਲ ਬੰਗਾ-ਨਵਾਂਸ਼ਹਿਰ ਮੁੱਖ ਮਾਰਗ 'ਤੇ ਇਕ ਬੈਂਕ ਦੀ ਕੰਧ 'ਤੇ ਉਕਤ ਲਿਖੇ ਸ਼ਬਦਾਂ ਨੇ ਜਿਥੇ ਸ਼ਹਿਰ ਵਾਸੀਆਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ, ਉਥੇ ਹੀ ਪਿੰਡਾਂ ਦੇ ਲੋਕਾਂ 'ਚ ਵੀ ਸਹਿਮ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਪੁਲਸ ਜਿਥੇ ਮੁਸਤੈਦੀ ਨਾਲ ਉਕਤ ਕਾਰਵਾਈ ਕਰਨ ਵਾਲੇ ਦੀ ਭਾਲ 'ਚ ਵੱਖ-ਵੱਖ ਤਰੀਕੇ ਨਾਲ ਤਫਤੀਸ਼ ਕਰ ਰਹੀ ਹੈ, ਉਥੇ ਹੀ ਵੱਖ-ਵੱਖ ਥਾਵਾਂ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਵੀ ਕਰ ਰਹੀ ਹੈ। 
ਇਸ ਮਾਮਲੇ ਸਬੰਧੀ ਏ.ਐੱਸ.ਪੀ. ਸਰਤਾਜ ਚਾਹਲ ਨੇ ਕਿਹਾ ਕਿ ਪੁਲਸ ਇਸ ਸਾਰੇ ਮਾਮਲੇ ਦਾ ਪਤਾ ਲਾਉਣ ਲਈ ਜਾਂਚ 'ਚ ਜੁਟੀ ਹੈ ਕਿ ਇਹ ਵਿਅਕਤੀ ਕੌਣ ਸਨ? ਇਨ੍ਹਾਂ ਦਾ ਇਰਾਦਾ ਕੀ ਸੀ? ਜਦੋਂਕਿ ਇਨ੍ਹਾਂ ਪੋਸਟਰਾਂ 'ਚ ਕੀ ਲਿਖਿਆ ਸੀ, ਇਹ ਦੱਸਣ 'ਚ ਏ.ਐੱਸ.ਪੀ. ਨੇ ਪਾਸਾ ਵੱਟਦਿਆਂ ਕਿਹਾ ਕਿ ਹਾਲੇ ਕੁਝ ਕਲੀਅਰ ਨਹੀਂ, ਪੜਤਾਲ ਚੱਲ ਰਹੀ ਹੈ। 


Related News