ਰੁਜ਼ਗਾਰ ਦੀ ਭਾਲ ''ਚ ਆਏ ਪ੍ਰਵਾਸੀ ਦੀ ਰਿਪੋਰਟ ਆਈ ਪਾਜ਼ੇਟਿਵ

Tuesday, Aug 11, 2020 - 05:08 PM (IST)

ਰੁਜ਼ਗਾਰ ਦੀ ਭਾਲ ''ਚ ਆਏ ਪ੍ਰਵਾਸੀ ਦੀ ਰਿਪੋਰਟ ਆਈ ਪਾਜ਼ੇਟਿਵ

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਵਿਖੇ ਅੱਜ ਰੁਜ਼ਗਾਰ ਦੀ ਭਾਲ 'ਚ ਆਏ ਇਕ ਪ੍ਰਵਾਸੀ ਦੀ ਰਿਪੋਰਟ ਪਾਜ਼ੇਟਿਵ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਹਸਪਤਾਲ ਦੇ ਐੱਸ.ਐੱਮ.ਓ. ਡਾਕਟਰ ਪਰਵੀਨ ਗਰਗ ਅਤੇ ਸਿਹਤ ਕਰਮਚਾਰੀ ਨਵਦੀਪ ਕਾਂਸਲ ਨੇ ਦੱÎਸਿਆ ਕਿ ਯੂ.ਪੀ. ਦੇ ਰਾਏ ਬਰੇਲੀ ਜ਼ਿਲ੍ਹੇ ਤੋਂ ਰੁਜ਼ਗਾਰ ਦੀ ਭਾਲ 'ਚ ਭਵਾਨੀਗੜ੍ਹ ਆਏ ਅਸ਼ਵਨੀ ਕੁਮਾਰ ਪੁੱਤਰ ਗੋਬਰਧਨ ਰਾਮ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। 

ਉਨ੍ਹਾਂ ਦੱਸਿਆ ਕਿ ਉਕਤ ਪ੍ਰਵਾਸੀ ਯੂ.ਪੀ. ਤੋਂ ਆਉਣ ਤੋਂ ਬਾਅਦ ਆਪਣੇ ਪਰਿਵਾਰ ਸਮੇਤ ਸਥਾਨਕ ਬਲਿਆਲ ਰੋਡ ਉਪਰ ਸਥਿਤ ਪ੍ਰੀਤ ਨਗਰ ਵਿਖੇ ਇਕ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਸੀ। ਜਿਥੇ ਇਸ ਮਕਾਨ 'ਚ ਇਸ ਦੀ ਤਰ੍ਹਾਂ ਹੀ ਕਈ ਹੋਰ ਪ੍ਰਵਾਸੀ ਵੀ ਕਿਰਾਏ ਉਪਰ ਰਹਿ ਰਹੇ ਹਨ। ਜਿਸ ਕਰਕੇ ਹੁਣ ਸਿਹਤ ਵਿਭਾਗ ਵੱਲੋਂ ਇਸ ਦੇ ਬਾਕੀ ਪਰਿਵਾਰਕ ਮੈਂਬਰਾਂ ਸਮੇਤ ਇਥੇ ਮਕਾਨ 'ਚ ਰਹਿ ਰਹੇ ਬਾਕੀ ਪ੍ਰਵਾਸੀਆਂ ਦੇ ਵੀ ਜਾਂਚ ਲਈ ਨਮੂਨੇ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਆਏ ਪ੍ਰਵਾਸੀ ਨੂੰ ਇਲਾਜ ਲਈ ਕੋਵਿਡ-19 ਕੇਅਰ ਸੈਂਟਰ ਘਾਬਦਾਂ ਵਿਖੇ ਭੇਜ ਦਿੱਤਾਂ ਹੈ।      


author

Gurminder Singh

Content Editor

Related News