ਪੁਰਤਗਾਲ ਗਈ ਭੈਣ ਪਿੱਛੋਂ ਰਿਸ਼ਤੇਦਾਰਾਂ ਨੇ ਚਾੜ੍ਹ ਦਿੱਤਾ ਚੰਨ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

Monday, May 01, 2023 - 06:00 PM (IST)

ਪੁਰਤਗਾਲ ਗਈ ਭੈਣ ਪਿੱਛੋਂ ਰਿਸ਼ਤੇਦਾਰਾਂ ਨੇ ਚਾੜ੍ਹ ਦਿੱਤਾ ਚੰਨ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਮੋਗਾ : ਪਿੰਡ ਲੋਹਗੜ੍ਹ ਵਿਚ ਕੁਝ ਲੋਕਾਂ ਨੇ ਆਪਣੇ ਰਿਸ਼ਤੇਦਾਰ ਦੇ ਘਰ ਦੀ ਕੰਧ ਤੋੜ ਕੇ ਮਕਾਨ ’ਤੇ ਕਬਜ਼ਾ ਕਰ ਲਿਆ। ਦੋਸ਼ ਹੈ ਕਿ ਉਕਤ ਲੋਕਾਂ ਵਲੋਂ ਘਰ ਦਾ ਸਮਾਨ ਵੀ ਚੋਰੀ ਕੀਤਾ ਗਿਆ ਹੈ। ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਉਪਰੰਤ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਧਰਮਕੋਟ ਦੇ ਏ. ਐੱਸ. ਆਈ. ਸੰਤੋਖ ਸਿੰਘ ਨੇ ਦੱਸਿਆ ਕਿ ਪਿੰਡ ਭਿੰਡਰ ਕਲਾਂ ਨਿਵਾਸੀ ਸੁਖਮੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਤਸ ਦੀ ਭੈਣ ਅਮਨਦੀਪ ਕੌਰ ਦਾ ਵਿਆਹ 12 ਸਾਲ ਪਹਿਲਾਂ ਪਿੰਡ ਲੋਹੜ੍ਹ ਦੇ ਗੁਰਕੀਰਤ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਭੈਣ ਨੇ ਇਕ ਬੇਟੇ ਅਨਮੋਲਪ੍ਰੀਤ ਸਿੰਘ ਨੂੰ ਜਨਮ ਦਿੱਤਾ। ਸਾਲ 2022 ਵਿਚ ਉਸ ਦੀ ਭੈਣ ਅਮਨਦੀਪ ਕੌਰ ਪੁਰਤਗਾਲ ਚਲੀ ਗਈ ਸੀ। ਜਦਕਿ 31 ਜਨਵਰੀ 2023 ਨੂੰ ਉਸ ਦੇ ਭਣਵਈਏ ਗੁਰਕੀਰਤ ਸਿੰਘ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ’ਚ ਮੀਂਹ ਨੂੰ ਲੈ ਕੇ ਆਈ ਤਾਜ਼ਾ ਅਪਡੇਟ, ਮੌਸਮ ਵਿਭਾਗ ਨੇ ਕੀਤਾ ਅਲਰਟ

ਉਸ ਸਮੇਂ ਭੈਣ ਵਿਦੇਸ਼ ਤੋਂ ਨਹੀਂ ਆ ਸਕਦੀ ਸੀ। ਅਜਿਹੇ ਵਿਚ ਉਸ ਦਾ ਭਾਣਜਾ ਅਨਮੋਲਪ੍ਰੀਤ ਸਿੰਘ ਕਦੇ ਉਨ੍ਹਾਂ ਦੇ ਕੋਲ ਤਾਂ ਕਦੇ ਆਪਣੀ ਮਾਸੀ ਦੇ ਕੋਲ ਰਹਿਣ ਚਲਾ ਜਾਂਦਾ। 19 ਮਾਰਚ ਨੂੰ ਭੈਣ ਦੇ ਦਿਓਰ-ਨਨਾਣ ਅਤੇ ਗੁਆਂਢੀ ਵਲੋਂ ਘਰ ਦੀ ਕੰਧ ਸੁੱਟ ਕੇ ਉਸ ’ਤੇ ਕਬਜ਼ਾ ਕਰ ਲਿਆ ਅਤੇ ਸਮਾਨ ਵੀ ਚੋਰੀ ਕਰ ਲਿਆ, ਜਿਵੇਂ ਹੀ ਉਸ ਨੂੰ ਮਕਾਨ ’ਤੇ ਕਬਜ਼ਾ ਕਰਨ ਅਤੇ ਸਮਾਨ ਚੋਰੀ ਕਰਨ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਭੈਣ ਦੇ ਘਰ ਪਹੁੰਚਿਆ ਅਤੇ ਬਾਅਦ ਵਿਚ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਜਾਂਚ ਤੋਂ ਬਾਅਦ ਕੇਸ ਦਰਜ ਕਰਕੇ ਗੁਰਿੰਦਰਜੀਤ ਸਿੰਘ, ਕੁਲਵੰਤ ਕੌਰ ਅਤੇ ਗਿਆਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਪ੍ਰਦੀਪ ਕੌਰ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਨਾਜਾਇਜ਼ ਸੰਬੰਧਾਂ ਦਾ ਖ਼ੌਫਨਾਕ ਅੰਜਾਮ, ਪ੍ਰੇਮਿਕਾ ਨੇ ਦਿੱਤੀ ਅਜਿਹੀ ਮੌਤ ਕਿ ਸੁਣ ਕੰਬ ਜਾਵੇ ਰੂਹ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News